ਬਿਨਾਨੀ ਇੰਡਸਟਰੀ ਦੇ ਕਰਜ਼ਦਾਤਾਵਾਂ ਦੇ ਭੁਗਤਾਨ ਦੀ ਕੀਤੀ ਪੇਸ਼ਕਸ਼

Updated on: Wed, 16 May 2018 07:36 PM (IST)
  

ਨਵੀਂ ਦਿੱਲੀ (ਏਜੰਸੀ) : ਬਿਨਾਨੀ ਸੀਮੈਂਟ ਨੇ ਕਰਜ਼ ਦੀ ਮਾਰ ਝੱਲ੍ਹ ਰਹੀ ਬਿਨਾਨੀ ਸੀਮੈਂਟ ਨੂੰ ਬਚਾਉਣ ਲਈ ਕਰਜ਼ਦਾਤਾਵਾਂ ਦੇ 100 ਫ਼ੀਸਦੀ ਦਾਅਵਿਆਂ ਦੇ ਨਿਪਟਾਰੇ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਰਾਸ਼ਟਰੀ ਕੰਪਨੀ ਕਾਨੂੰਨੀ ਅਪੀਲ ਟਿ੫ਬਿਊਨਲ (ਐੱਨਸੀਐੱਲਏਟੀ) ਸਾਹਮਣੇ ਦਾਖ਼ਲ ਪਟੀਸ਼ਨ 'ਚ ਕਿਹਾ ਕਿ ਇਸ ਪੇਸ਼ਕਸ਼ ਨਾਲ ਸਾਰੇ ਵਿੱਤੀ ਕਰਜ਼ਦਾਤਾਵਾਂ, ਕਾਰੋਬਾਰੀਆਂ ਕਰਜ਼ਦਾਤਾਵਾਂ ਤੇ ਹੋਰਾਂ ਦੇ ਬਕਾਏ ਦਾ ਭੁਗਤਾਨ ਦੋ ਹਫ਼ਤਿਆਂ ਅੰਦਰ ਹੋ ਜਾਵੇਗਾ।

ਬਿਨਾਨੀ ਇੰਡਸਟਰੀ ਦੇ ਵਕੀਲ ਨੇ ਕਿਹਾ ਕਿ ਕਰਜ਼ਦਾਤਾਵਾਂ ਦੇ ਦਾਅਵਿਆਂ ਦਾ ਨਿਪਟਾਰਾ ਕਰਨ ਨਾਲ ਕੰਪਨੀ ਦੀਵਾਲੀਆ ਕਾਰਵਾਈ ਤੋਂ ਬਾਹਰ ਆ ਜਾਵੇਗੀ।

ਐੱਨਸੀਐੱਲਏਟੀ ਦੇ ਪ੫ਧਾਨ ਜਸਟਿਸ ਐੱਸ ਜੇ ਮੁਖੋਪਾਧਿਆਏ ਦੀ ਬੈਂਚ ਨੇ ਕਰਜ਼ਦਾਤਾਵਾਂ ਦੀ ਕਮੇਟੀ ਨੂੰ ਆਪਣਾ ਜਵਾਬ ਪੰਜ ਦਿਨਾਂ 'ਚ ਦੇਣ ਨੂੰ ਕਿਹਾ ਹੈ। ਬੈਂਚ ਨੇ ਡਾਲਮੀਆ ਭਾਰਤ ਸਮੂਹ ਦੀ ਹਿੱਸੇਦਾਰ ਕੰਪਨੀ ਰਾਜਪੂਤਾਨਾ ਪ੫ਾਪਟੀਜ਼ ਪ੫ਾਈਵੇਟ ਲਿਮਟਿਡ ਨੂੰ ਵੀ ਇਸ ਮਾਮਲੇ 'ਚ ਸੁਣਵਾਈ ਲਈ ਦਖ਼ਲਅੰਦਾਜ਼ੀ ਅਰਜ਼ੀ ਦਾਖ਼ਲ ਕਰਨ ਨੂੰ ਕਿਹਾ ਹੈ। ਟਿ੫ਬਿਊਨਲ ਨੇ ਇਸ ਮਾਮਲੇ 'ਚ ਅਗਲੀ ਸੁਣਵਾਈ 22 ਮਈ ਨੂੰ ਤੈਅ ਕੀਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: binanni cement news