ਬਿਲ ਗੇਟਸ ਮੁੜ ਦੁਨੀਆ 'ਚ ਸਭ ਤੋਂ ਜ਼ਿਆਦਾ ਧਨਾਂਢ

Updated on: Mon, 20 Mar 2017 11:35 PM (IST)
  

ਨਿਊਯਾਰਕ (ਏਜੰਸੀ) : ਮਾਈਯੋ ਸਾਫਟ ਦੇ ਸਹਿ-ਸੰਸਥਾਪਕ ਇਕ ਵਾਰ ਮੁੜ ਫੋਰਬਸ ਮੈਗਜ਼ੀਨ ਦੀ ਸੂਚੀ 'ਚ ਸਭ ਤੋਂ ਅਮੀਰ ਦੱਸੇ ਗਏ ਹਨ, ਜਦਕਿ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਖਿਸਕ ਕੇ 200 ਤੋਂ ਹੇਠਲੇ ਸਥਾਨ 'ਤੇ ਪੁੱਜ ਗਏ ਹਨ। ਗੇਟਸ ਜਿਨ੍ਹਾਂ ਦੀ ਆਮਦਨੀ ਤਕਰੀਬਨ 86 ਅਰਬ ਡਾਲਰ ਦੱਸੀ ਗਈ ਹੈ, ਲਗਾਤਾਰ ਚੌਥੇ ਸਾਲ ਸੂਚੀ 'ਚ ਸਭ ਤੋਂ ਸਿਖਰ 'ਤੇ ਹਨ। ਉਨ੍ਹਾਂ ਤੋਂ ਬਾਅਦ ਬਰਕਸ਼ਾਇਰ, ਹੈਥਵੇਅ ਦੇ ਮੁਖੀ ਵਾਰਨ ਬਫਟ ਹਨ। ਇਸ ਗਰੁੱਪ 'ਚ ਜ਼ਿਆਦਾਤਰ ਅਮਰੀਕੀ ਹਨ, ਜਿਨ੍ਹਾਂ ਵਿਚੋਂ ਜ਼ਿਆਦਾ ਤਕਨੀਕੀ ਖੇਤਰ ਨਾਲ ਜੁੜੇ ਹੋਏ ਹਨ। ਬਫਟ ਦੀ ਆਮਦਨੀ 75.6 ਅਰਬ ਡਾਲਰ ਮਿਥੀ ਗਈ ਹੈ। ਪ੍ਰਮੁਖ 10 ਅਮੀਰਾਂ 'ਚ ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜੋਜ ਤੀਜੇ ਨੰਬਰ 'ਤੇ ਹਨ, ਜਦਕਿ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਪੰਜਵੇਂ ਸਥਾਨ 'ਤੇ ਅਤੇ ਓਰੈਕਲ ਦੇ ਸਹਿ-ਸੰਸਥਾਪਕ ਲੈਰੀ ਐਲੀਸਨ ਸੱਤਵੇਂ ਸਥਾਨ 'ਤੇ ਹਨ। ਵਿਸ਼ਵ 'ਚ ਅਰਬਪਤੀਆਂ ਦੀ ਆਬਾਦੀ ਪਿਛਲੇ ਸਾਲ ਦੇ ਮੁਕਾਬਲੇ 13 ਫ਼ੀਸਦੀ ਵਧ ਕੇ 2043 ਹੋ ਗਈ ਹੈ। ਪਿਛਲੇ 31 ਸਾਲਾਂ 'ਚ ਇਹ ਸਭ ਤੋਂ ਵਧ ਸਾਲਾਨਾ ਵਾਧਾ ਹੈ। ਸਭ ਤੋਂ ਜ਼ਿਆਦਾ ਅਰਬਪਤੀ ਅਮਰੀਕਾ 'ਚ ਹਨ ਇਨ੍ਹਾਂ ਦੀ ਗਿਣਤੀ 565 ਹੈ। ਦੂਜੇ ਸਥਾਨ 'ਤੇ ਰਹਿਣ ਵਾਲੇ ਚੀਨ 'ਚ ਅਰਬਪਤੀਆਂ ਦੀ 319 ਹੈ। ਇਸੇ ਤਰ੍ਹਾਂ ਜਰਮਨੀ ਦੇ ਅਰਬਪਤੀਆਂ ਦੀ 114 ਹੈ। ਟਰੰਪ ਖ਼ੁਦ ਖਿਸਕ ਕੇ 220ਵੇਂ ਸਥਾਨ 'ਤੇ ਪੁੱਜ ਗਏ ਹਨ। ਫੋਰਬਸ ਨੇ ਸੋਮਵਾਰ ਨੂੰ 544 ਅਰਬਪਤੀਆਂ ਦੀ ਸੂਚੀ ਜਾਰੀ ਕੀਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Bill gates once agian richest person in the world