ਬਜਾਜ ਆਟੋ ਬੀਐੱਸ-4 ਮਾਪਦੰਡਾਂ ਦੀ ਪਾਲਣਾ ਕਰਨ ਵਾਲੀ ਕੰਪਨੀ

Updated on: Fri, 17 Feb 2017 08:12 PM (IST)
  

ਜੇਐੱਨਐੱਨ, ਨਵੀਂ ਦਿੱਲੀ : ਬਜਾਜ ਆਟੋ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੀ ਹੋਈ ਪਹਿਲੀ ਅਪ੍ਰੈਲ ਤੋਂ ਬੀਐੱਸ-3 ਮਾਪਦੰਡਾਂ ਵਾਲੇ ਵਾਹਨਾਂ ਦੀ ਵਿਕਰੀ ਬੰਦ ਕਰ ਦੇਵੇਗੀ। ਕੰਪਨੀ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਕੰਪਨੀ ਇਸ ਵਰ੍ਹੇ ਜਨਵਰੀ ਤੋਂ ਹੀ ਟੂ ਵ੍ਹੀਲਰ ਅਤੇ ਥ੍ਰੀ ਵ੍ਹੀਲਰ ਵਾਹਨਾਂ ਦਾ ਨਿਰਮਾਣ ਬੀਐੱਸ-4 ਮਾਪਦੰਡਾਂ ਮੁਤਾਬਕ ਕਰ ਰਹੀ ਹੈ। ਇਹ ਪਹਿਲੀ ਵਾਹਨ ਕੰਪਨੀ ਹੈ, ਜਿਸ ਨੇ ਇਕ ਅਪ੍ਰੈਲ ਦੀ ਤੈਅ ਮਿਤੀ ਤੋਂ ਪਹਿਲਾਂ ਹੀ ਇਨ੍ਹਾਂ ਮਾਪਦੰਡਾਂ ਦੀ ਪਾਲਣਾ ਸ਼ੁਰੂ ਕਰ ਦਿੱਤੀ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਇਕ ਅਪ੍ਰੈੱਲ ਤੋਂ ਪੂਰੇ ਦੇਸ਼ 'ਚ ਬੀਐੱਸ-3 ਵਾਲੇ ਵਾਹਨਾਂ ਦੀ ਵਿਕਰੀ ਜਾਂ ਰਜਿਸਟ੫ੇਸ਼ਨ ਨਹੀਂ ਕੀਤੀ ਜਾ ਸਕੇਗੀ। ਹਾਲਾਂਕਿ ਕੁਝ ਆਟੋਮੋਬਾਈਲ ਕੰਪਨੀਆਂ ਨੇ ਇਸ ਸਮਾਂ ਹੱਦ ਨੂੰ ਵਧਾਉਣ ਦੀ ਅਪੀਲ ਕੀਤੀ ਹੈ। ਬਜਾਜ ਆਟੋ ਦੇ ਐੱਮਡੀ ਰਾਜੀਵ ਬਜਾਜ ਨੇ ਕਿਹਾ, 'ਕੰਪਨੀ ਨੇ ਅਕਤੂਬਰ, 2016 ਤੋਂ ਬੀਐੱਸ-4 ਮੁਤਾਬਕ ਵਾਹਨਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਇਹ ਹੀ ਨਹੀਂ, ਇਸ ਸਾਲ ਜਨਵਰੀ ਤੋਂ ਸਾਡੇ ਪਲਾਂਟਾਂ ਤੋਂ ਬਣੇ ਵਾਹਨ ਬੀਐੱਸ-4 ਮੁਤਾਬਕ ਹਨ'।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Bajaj is first company who follow BS4 critiria