ਬਜਾਜ ਇਲੈਕਟੋ੫ਨਿਕਸ ਨੂੰ ਪੀਯੂੁਡਬਲਿਊਐੱਨਐੱਲ ਤੋਂ ਮਿਲਿਆ 2,389 ਕਰੋੜ ਦਾ ਠੇਕਾ

Updated on: Wed, 11 Apr 2018 07:41 PM (IST)
  

ਨਵੀਂ ਦਿੱਲੀ (ਏਜੰਸੀ) : ਬਜਾਜ ਇਲੈਕਟੋ੫ਨਿਕਸ ਨੂੰ ਉਤਰ ਪ੫ਦੇਸ਼ 'ਚ ਗ੫ਾਮੀਣ ਬਿਜਲੀਕਰਨ ਪ੫ਾਜੈਕਟਾਂ ਲਈ ਪੂਰਵਾਂਚਲ ਬਿਜਲੀ ਵੰਡ ਨਿਗਮ ਲਿਮਟਿਡ ਤੋਂ 2,389.03 ਕਰੋੜ ਰੁਪਏ ਦੇ ਠੇਕੇ ਮਿਲੇ ਹਨ। ਕੰਪਨੀ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੰਪਨੀ ਦੀ ਇੰਜੀਨੀਅਰਿੰਗ, ਖ਼ਰੀਦ ਤੇ ਨਿਰਮਾਣ ਕਾਰੋਬਾਰ ਇਕਾਈ ਨੂੰ ਭਾਰਤ ਸਰਕਾਰ ਦੀ ਸੌਭਾਗਿਆ ਯੋਜਨਾ ਤਹਿਤ ਪੂਰਵਾਂਚਲ ਬਿਜਲੀ ਵੰਡ ਨਿਗਮ ਲਿਮਟਿਡ ਤੋਂ ਛੇ ਗ੫ਾਮੀਣ ਬਿਜਲੀਕਰਨ ਪ੫ਾਜੈਕਟਾਂ ਲਈ 2,38903 ਕਰੋੜ ਰੁਪਏ ਦੇ ਠੇਕੇ ਮਿਲੇ ਹਨ।

ਇਹ ਪ੫ਾਜੈਕਟ ਵਾਰਾਣਸੀ, ਫਤਹਿਪੁਰ, ਆਜ਼ਮਗੜ੍ਹ, ਜੌਨਪੁਰ, ਪ੫ਤਾਪਗੜ੍ਹ, ਮਊ ਤੇ ਬਲੀਆ ਦੇ ਹਨ। ਕੰਪਨੀ ਨੇ ਕਿਹਾ ਕਿ ਠੇਕੇ 'ਚ ਜ਼ਿਕਰਯੋਗ ਪ੫ਾਜੈਕਟ ਦੀ ਵਿਸਤਿ੫ਤ ਰਿਪੋਰਟ (ਡੀਪੀਆਰ) ਅਨੁਸਾਰ ਇਸ 'ਚ ਗ੫ਾਮੀਣ ਬਿਜਲੀਕਰਨ ਤੇ ਸਬੰਧਿਤ ਕੰਮ ਸ਼ਾਮਿਲ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: bajaj electrorinc news