ਐਪਲ ਇੰਡੀਆ ਦੇ ਕੰਟਰੀ ਹੈੱਡ ਸੰਜੈ ਕੌਲ ਦਾ ਅਸਤੀਫ਼ਾ

Updated on: Tue, 19 Dec 2017 07:37 PM (IST)
  

-ਮਾਈਕਲ ਕੂਲਾਮ ਸੰਭਾਲਣਗੇ ਜ਼ਿੰਮੇਵਾਰੀ

ਨਵੀਂ ਦਿੱਲੀ (ਏਜੰਸੀ) : ਐਪਲ ਇੰਡੀਆ ਦੇ ਸੇਲਸ ਹੈੱਡ ਸੰਜੈ ਕੌਲ ਨੇ ਕੰਪਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਤੁਰੰਤ ਪ੫ਭਾਵ ਤੋਂ ਕੰਪਨੀ ਦੇ ਕੰਮਾਂ ਤੋਂ ਖੁਦ ਨੂੰ ਵੱਖ ਕਰ ਲਿਆ। ਉਨ੍ਹਾਂ ਦਾ ਅਸਤੀਫ਼ਾ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਕੰਪਨੀ ਨੇ ਕਿਹਾ ਹੈ ਕਿ 2016-17 'ਚ ਭਾਰਤ 'ਚ ਕੰਪਨੀ ਦੀ ਗ੫ੋਥ ਪਿਛਲੇ 5 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਰਹੀ । ਭਾਰਤ 'ਚ ਕੰਪਨੀ ਦੀ ਹੌਲੀ ਗ੫ੋਥ ਅੱਗੇ ਵੀ ਜਾਰੀ ਰਹਿਣ ਦਾ ਅੰਦਾਜਾ ਐਕਸਪਰਟ ਪ੫ਗਟਾ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਕੰਪਨੀ ਨੇ ਇੰਪੋਰਟ ਡਿਊਟੀ 'ਚ ਵਾਧੇ ਦਾ ਹਵਾਲਾ ਦੇ ਕੇ ਆਪਣੇ ਸਾਰੇ ਫੋਨਾਂ ਦੀ ਕੀਮਤ ਵਧਾ ਦਿੱਤੀ ਹੈ। ਹਾਲਾਂਕਿ ਕੀਮਤਾਂ 'ਚ ਵਾਧੇ ਦਾ ਪੱਧਰ ਆਈਫੋਨ ਦੇ ਮੋਬਾਈਲ ਐੱਸਈ 'ਤੇ ਨਹੀਂ ਪਵੇਗਾ। ਕੰਪਨੀ ਨੇ ਆਈਫੋਨ ਐੱਸਈ ਦੀ ਕੀਮਤ ਨਾ ਵਧਾਉਣ ਦਾ ਫ਼ੈਸਲਾ ਕੀਤਾ ਹੈ। ਉਥੇ ਮੰਗਲਵਾਰ ਨੂੰ ਮੀਡੀਆ 'ਚ ਆਈਆਂ ਰਿਪੋਰਟਾਂ ਅਨੁਸਾਰ ਮਾਈਕਲ ਕੂਲਾਮ ਨੂੰ ਕੰਪਨੀ ਨੇ ਇੰਡੀਆ ਆਪਰੇਸ਼ਨ ਦਾ ਮੁਖੀ ਨਿਯੁਕਤ ਕੀਤਾ ਹੈ। ਮਾਈਕਲ ਫ੫ੈਂਚ ਨਾਗਰਿਕ ਹੈ ਤੇ ਹਾਲੇ ਕੰਪਨੀ ਦੇ ਸਾਊਥ ਏਸ਼ੀਆ ਆਪਰੇਸ਼ੰਨ 'ਚ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ 'ਤੇ ਸਨ। ਸਰਕਾਰ ਨੇ ਵਿਦੇਸ਼ਾਂ 'ਚ ਦਰਾਮਦ ਹੋਣ ਵਾਲੇ ਫੋਨ 'ਤੇ ਕਸਟਮ ਡਿਊਟੀ 'ਚ 10 ਤੋਂ 15 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਪ੫ਾਈਸ ਹਾਈਕ ਨਾਲ ਐਪਲ ਭਾਰਤ 'ਚ ਹੀ ਸਮਾਰਟਫੋਨ ਬਣਾਉਣ ਦਾ ਮਜਬੂਰ ਹੋਵੇਗੀ। ਕਸਟਮ ਡਿਊਟੀ 'ਚ ਵਾਧੇ ਤੋਂ ਬਾਅਦ ਜੇਕਰ ਕੰਪਨੀ ਨੂੰੂ ਭਾਰਤ 'ਚ ਸੈਮਸੰਗ, ਸ਼ਿਓਮੀ ਵਰਗੇ ਵਿਰੋਧੀਆਂ ਨਾਲ ਮੁਕਾਬਲਾ ਕਰਨਾ ਹੈ ਤਾਂ ਉਸ ਨੂੰ ਭਾਰਤ 'ਚ ਹੀ ਆਈਫੋਨ ਦੇ ਜ਼ਿਆਦਾਤਰ ਮਾਡਲਸ ਨੂੰ ਬਣਾਉਣ 'ਤੇ ਵਿਚਾਰ ਕਰਨਾ ਹੋਵੇਗਾ। ਹਾਲੇ ਐਪਲ ਦੇ 88 ਫ਼ੀਸਦੀ ਸਮਾਰਟਫੋਨ ਭਾਰਤ 'ਚ ਦਰਾਮਦ ਕਰਕੇ ਵੇਚੇ ਜਾਂਦੇ ਹਨ ਤੇ ਸਿਰਫ਼ ਆਈਫੋਨ ਐੱਸਈ ਦਾ ਨਿਰਮਾਣ ਕੰਪਨੀ ਬੈਂਗਲੁਰੂ ਸਥਿਤ ਆਪਣੇ ਪਲਾਂਟ 'ਚ ਕਰਦੀ ਹੈ। ਮਾਮਲੇ ਨਾਲ ਜੁੜੇ ਇਕ ਵਿਅਕਤੀ ਨੇ ਦੱਸਿਆ ਕਿ ਸੰਜੇ ਜਾ ਚੁੱਕੇ ਹਨ। ਉਹ ਭਾਰਤ 'ਚ ਹੁਣ ਕੰਪਨੀ ਦੇ ਕਾਰੋਬਾਰ ਨੂੰ ਨਹੀਂ ਵੇਖਣਗੇ। ਸੰਜੇ ਦੇ ਅਸਤੀਫ਼ੇ ਨਾਲ ਜੁੜੀ ਜਾਣਕਾਰੀ ਮੰਗਣ 'ਤੇ ਕੰਪਨੀ ਨੇ ਇਸ ਦਾ ਜਵਾਬ ਨਹੀਂ ਦਿੱਤਾ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸੰਜੇ ਜਲਦ ਹੀ ਆਪਣਾ ਨਵਾਂ ਵੈਂਚਰ ਸ਼ੁਰੁੂ ਕਰ ਸਕਦੇ ਹਾਂ। ਹਾਲਾਂਕਿ ਉਮੀਦ ਪ੫ਗਟਾਈ ਜਾ ਰਹੀ ਹੈ ਕਿ ਉਨ੍ਹਾਂ ਦਾ ਨਵਾਂ ਵੈਂਚਰ ਸਮਾਰਟਫੋਨ ਬਿਜਨਸ ਨਾਲ ਜੁੜਿਆ ਨਹੀਂ ਹੋਵੇਗਾ। ਇਸ ਮਾਮਲੇ 'ਚ ਕਾਮੈਂਟ ਕਰਨ ਲਈ ਸੰਜੇ ਨਾਲ ਸੰਪਰਕ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਭਾਰਤ 'ਚ ਕੰਪਨੀ ਆਪਣਾ ਮਾਰਕਿਟ ਸ਼ੇਅਰ ਵਧਾਉਣ ਲਈ ਜੁੂਝ ਰਹੀ ਹੈ। ਸਾਲ 2016-17 'ਚ ਕੰਪਨੀ ਦੇ ਰੈਵੇਨਿਊ ਗੋ੫ਥ 'ਚ ਵੀ ਕਾਫ਼ੀ ਕਮੀ ਆਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Apple India head after Sanjay Kaul quits