ਏਅਰਟੈੱਲ ਨੇ ਐੱਸਕੇ ਟੈਲੀਕਾਮ ਨਾਲ ਮਿਲਾਇਆ ਹੱਥ

Updated on: Wed, 13 Sep 2017 07:08 PM (IST)
  

=ਕਰਾਰ

-5ਜੀ ਤੇ ਆਈਓਟੀ 'ਚ ਸੁਧਾਰਨ ਲਈ ਸਾਂਝ ਤੌਰ 'ਤੇ ਹੋਵੇਗਾ ਕੰਮ

-ਭਾਈਵਾਲੀ ਨਾਲ ਖ਼ਪਤਕਾਰਾਂ ਨੂੰ ਮਿਲੇਗਾ ਬਿਹਤਰ ਤਜਰਬਾ

-------

ਨਵੀਂ ਦਿੱਲੀ (ਏਜੰਸੀ) : ਦੂਰਸੰਚਾਰ ਸੇਵਾਵਾਂ ਦੇਣ ਵਾਲੀ ਕੰਪਨੀ ਭਾਰਤੀ ਏਅਰਟੈੱਲ ਨੇ ਦੱਖਣੀ ਕੋਰੀਆ ਦੀ ਕੰਪਨੀ ਐੱਸਕੇ ਟੈਲੀਕਾਮ ਨਾਲ ਰਣਨੀਤਿਕ ਕਰਾਰ ਦਾ ਬੁੱਧਵਾਰ ਨੂੰ ਐਲਾਨ ਕੀਤਾ। ਦੋਵੇਂ ਮਿਲ ਕੇ ਦੇਸ਼ 'ਚ ਸਭ ਤੋਂ ਉੱਨਤ ਦੂਰਸੰਚਾਰ ਨੈੱਟਵਰਕ ਤਿਆਰ ਕਰਨਗੀਆਂ। ਭਾਰਤੀ ਏਅਰਟੈੱਲ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਦੋਵੇਂ ਕੰਪਨੀਆਂ 5ਜੀ ਅਤੇ ਇੰਟਰਨੈੱਟ ਆਫ ਥਿੰਗਸ (ਆਈਓਟੀ) ਵਰਗੀ ਅਤਿ-ਆਧੁਨਿਕ ਤਕਨੀਕਾਂ ਦੇ ਮਾਪਦੰਡਾਂ ਨੂੰ ਸੁਧਾਰਨ ਲਈ ਵੀ ਮਿਲ ਕੇ ਕੰਮ ਕਰਨਗੀਆਂ।

ਉਹ ਸਾਂਝੇ ਤੌਰ 'ਤੇ ਇਨ੍ਹਾਂ ਤਕਨੀਕਾਂ ਨੂੰ ਭਾਰਤ 'ਚ ਪੇਸ਼ ਕਰਨ ਲਈ ਜ਼ਮੀਨ ਤਿਆਰ ਕਰਨ 'ਤੇ ਵੀ ਰੁੱਝ ਗਈਆਂ ਹਨ। ਭਾਰਤੀ ਏਅਰਟੈੱਲ ਦੇ ਚੇਅਮੈਨ ਸੁਨੀਲ ਭਾਰਤੀ ਮਿੱਤਲ ਨੇ ਕਿਹਾ, 'ਇਸ ਭਾਈਵਾਲੀ ਨਾਲ ਭਾਰਤ 'ਚ ਏਅਰਟੈੱਲ ਦੇ ਖ਼ਪਤਕਾਰਾਂ ਨੂੰ ਕਾਫੀ ਬਿਹਤਰ ਤਜਰਬਾ ਮਿਲੇਗਾ। ਉਨ੍ਹਾਂ ਨੂੰ ਇਕ ਅਜਿਹੀ ਕੰਪਨੀ ਦੇ ਤਜਰਬੇ ਦਾ ਲਾਭ ਮਿਲੇਗਾ ਜਿਸ ਨੇ ਦੁਨੀਆ ਦਾ ਸਭ ਤੋਂ ਸ਼ਾਨਦਾਰ ਮੋਬਾਈਲ ਬ੍ਰਾਂਡਬੈਂਡ ਨੈੱਟਵਰਕ ਤਿਆਰ ਕੀਤਾ ਹੈ।' ਮਿੱਤਲ ਨੇ ਕਿਹਾ ਕਿ ਏਅਰਟੈੱਲ ਨੇ ਹਮੇਸ਼ਾ ਅਤਿ-ਆਧੁਨਿਕ ਤਕਨੀਕ ਨੂੰ ਭਾਰਤ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। 'ਐੱਸਕੇ ਟੈਲੀਕਾਮ ਦੀ ਤਕਨੀਕ 'ਚ ਬਿਨਾਂ ਕੋਈ ਵਿਵਾਦ ਤੇ ਪਾਰਦਰਸ਼ਤਾ ਕਾਰਨ ਇਹ ਅਜਿਹੀ ਭਾਈਵਾਲੀ ਹੋਵੇਗੀ ਜੋ ਭਾਰਤ 'ਚ ਕਾਰੋਬਾਰ ਦਾ ਸਾਰਾ ਮੁਹਾਂਦਰਾ ਬਦਲ ਦੇਵੇਗੀ। ਇਸ ਨਾਲ ਭਾਰਤ ਵਿਸ਼ਵ ਦੇ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹੋ ਜਾਵੇਗਾ ਜਿਥੇ ਸਭ ਤੋਂ ਉੱਨਤ ਬ੍ਰਾਂਡਬੈਂਡ ਸੇਵਾ ਹੋਵੇਗੀ।'

ਜ਼ਿਕਰਯੋਗ ਹੈ ਕਿ ਐੱਸਕੇ ਟੈਲੀਕਾਮ ਨੇ ਹੀ ਦੁਨੀਆ 'ਚ ਪਹਿਲੀ ਵਾਰ ਸੀਡੀਐੱਮਏ (2ਜੀ), ਡਬਲਿਊਸੀਡੀਏ (3ਜੀ) ਅਤੇ ਐੱਲਟੀਈ (4ਜੀ) ਤਕਨੀਕ ਪੇਸ਼ ਕੀਤੀ ਸੀ। ਕੰਪਨੀ 500 ਐੱਮਬੀਪੀਐੱਸ ਤਕ 4ਜੀ ਸਪੀਡ ਮੁਹੱਈਆ ਕਰਵਾਉਂਦੀ ਹੈ। 2014 'ਚ ਉਸ ਨੇ ਨੋਕੀਆ ਨੈੱਟਵਰਕਸ ਦੀ ਤਕਨੀਕ ਦੀ ਵਰਤੋਂ ਕਰ ਕੇ 600 ਐੱਮਬੀਪੀਐੱਸ ਦੀ ਸਪੀਡ ਨਾਲ ਡਾਟਾ ਟਰਾਂਸਮਿਸ਼ਨ ਕਰ ਕੇ ਦਿਖਾਇਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Airtel agreement with SK telecom