ਨਿੱਜੀਕਰਨ ਨਾਲ ਏਅਰ ਇੰਡੀਆ ਨੂੰ ਮਿਲ ਸਕਦਾ ਹੈ ਪੁਰਾਣਾ ਮਾਣ : ਸਿਨ੍ਹਾ

Updated on: Sat, 30 Dec 2017 05:34 PM (IST)
  

ਮੁੰਬਈ (ਏਜੰਸੀ) : ਕੇਂਦਰੀ ਹਵਾਬਾਜ਼ੀ ਮੰਤਰੀ ਜੈਅੰਤ ਸਿਨ੍ਹਾ ਨੇ ਜਨਤਕ ਜਹਾਜ਼ ਕੰਪਨੀ ਏਅਰ ਇੰਡੀਆ ਦੇ ਨਿੱਜੀ ਕਰਨ ਦੇ ਸਰਕਾਰ ਦੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਨਿੱਜੀ ਖੇਤਰ ਜਹਾਜ਼ੀ ਕਾਰੋਬਾਰ ਨੂੰ ਸਰਕਾਰ ਤੋਂ ਕਾਫੀ ਵਧੀਆ ਤਰੀਕੇ ਨਾਲ ਸੰਚਾਲਿਤ ਕਰ ਸਕਦਾ ਹੈ। ਉਨ੍ਹਾਂ ਨੇ ਅਗਲੇ ਛੇ ਮਹੀਨੇ ਤੋਂ ਅੱਠ ਮਹੀਨਿਆਂ 'ਚ ਏਅਰ ਇੰਡੀਆ ਲਈ ਸਫ਼ਲ ਬੋਲੀ ਮਿਲ ਜਾਣ ਦੀ ਉਮੀਦ ਪ੫ਗਟ ਕੀਤੀ। ਉਨ੍ਹਾਂ ਕਿਹਾ ਕਿ ਨਿੱਜੀਕਰਨ ਨਾਲ ਏਅਰ ਇੰਡੀਆ ਆਪਣਾ ਪੁਰਾਣਾ ਮਾਣ ਹਾਸਿਲ ਕਰ ਲਵੇਗੀ।

ਉਨ੍ਹਾਂ ਨੇ ਆਈਆਈਟੀ ਬੰਬਈ 'ਚ ਇਕ ਪੋ੫ਗਰਾਮ 'ਚ ਕਿਹਾ ਕਿ ਦੁਨੀਆ ਭਰ 'ਚ ਲੁਤਫ਼ਹੰਸਾ, ਬਿ੫ਟਿਸ਼ ਏਅਰਵੇਜ਼ ਤੇ ਕਾਂਤਾਸ ਵਰਗੀਆਂ ਜ਼ਿਆਦਾ ਜਨਤਕ ਜਹਾਜ਼ੀ ਕੰਪਨੀਆਂ ਦਾ ਉਨ੍ਹਾਂ ਦੀਆਂ ਸਰਕਾਰਾਂ ਨੇ ਨਿੱਜੀਕਰਨ ਕੀਤਾ ਹੈ। ਇਹ ਸਾਰੀਆਂ ਹੁਣ ਨਿੱਜੀ ਜਹਾਜ਼ੀ ਕੰਪਨੀਆਂ ਹਨ ਕਿਉਂਕਿ ਨਿੱਜੀ ਖੇਤਰ ਸਰਕਾਰ ਦੀ ਤੁਲਨਾ 'ਚ ਵਧੀਆ ਤਰੀਕੇ ਨਾਲ ਜਹਾਜ਼ੀ ਕੰਪਨੀਾਂ ਦਾ ਸੰਚਾਲਨ ਕਰ ਸਕਦਾ ਹੈ। ਇਹੀ ਕਾਰਨ ਹੈ ਕਿ ਅਸੀਂ ਵੀ ਏਅਰ ਇੰਡੀਆ ਦਾ ਰਣਨੀਤਿਕ ਵਿਸ਼ਲੇਸ਼ਣ ਕਰਨ ਦੀ ਪ੫ਕਿਰਿਆ ਅਪਨਾ ਰਹੇ ਹਾਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: air india news