ਏਅਰ ਇੰਡੀਆ ਨੇ ਸ਼ੁਰੂ ਕੀਤੀ ਬੰਪਰ ਸੇਲ

Updated on: Wed, 13 Sep 2017 07:52 PM (IST)
  

=ਮੁਕਾਬਲੇਬਾਜ਼ੀ

-ਤਿਉਹਾਰੀ ਮੌਸਮ ਕਾਰਨ ਆਫਰਾਂ ਦੀ ਲੱਗੀ ਦੌੜ

-ਘਰੇਲੂ ਰੂਟਾਂ 'ਤੇ 999 ਰੁਪਏ ਦੀ ਸ਼ੁਰੂਆਤੀ ਟਿਕਟ

----------

ਨਵੀਂ ਦਿੱਲੀ (ਏਜੰਸੀ) : ਤਿਉਹਾਰਾਂ ਦੇ ਮੌਸਮ 'ਚ ਹਰ ਥਾਂ ਆਫਰਜ਼ ਦੀ ਭਰਮਾਰ ਚੱਲ ਰਹੀ ਹੈ। ਹੁਣ ਇਸ ਦੌੜ 'ਚ ਏਅਰ ਇੰਡੀਆ ਏਅਰਲਾਈਨਜ਼ ਵੀ ਸ਼ਾਮਲ ਹੋ ਗਈ ਹੈ। ਏਅਰ ਏਸ਼ੀਆ 'ਬਿੱਗ ਸੇਲ' ਤਹਿਤ ਕੁਝ ਘਰੇਲੂ ਰੂਟਾਂ 'ਤੇ ਹੁਣ 999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਟਿਕਟ ਦੇ ਰਿਹਾ ਹੈ। ਇਸ ਆਫਰ ਦਾ ਲਾਭ ਮਾਰਚ 2018 ਤੋਂ ਲੈ ਕੇ 21 ਨਵੰਬਰ ਤਕ ਸਫਰ ਕਰਨ ਵਾਲੇ ਯਾਤਰੀ ਉਠਾ ਸਕਦੇ ਹਨ। ਆਫਰ 'ਪਹਿਲਾਂ ਆਓ, ਪਹਿਲਾਂ ਪਾਓ' ਦੇ ਆਧਾਰ 'ਤੇ ਉਪਲੱਬਧ ਹੈ। ਇਸ ਆਫਰ ਤਹਿਤ ਬਾਗਡੋਰਾ-ਕੋਲਕਾਤਾ ਰੂਟ ਦਾ ਕਿਰਾਇਆ 999 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ, ਉਥੇ ਭੁਵਨੇਸ਼ਵਰ-ਕੋਲਕਾਤਾ, ਕੋਚੀ-ਬੈਂਗਲੁਰੂ, ਗੋਆ-ਬੈਂਗਲੁਰੂ, ਹੈਦਰਾਬਾਦ-ਬੈਂਗਲੁਰੂ ਆਦਿ ਰੂਟਾਂ ਦਾ ਕਿਰਾਇਆ 1,099 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ। ਏਅਰ ਏਸ਼ੀਆ ਦੇ ਇਸ ਆਫਰ ਤਹਿਤ ਰਾਂਚੀ-ਕੋਲਕਾਤਾ ਰੂਟ ਦਾ ਕਿਰਾਇਆ 1,399 ਰੁਪਏ, ਪੁਣੇ-ਬੈਂਗਲੁਰੂ ਦਾ 1,499 ਰੁਪਏ, ਦਿੱਲੀ-ਸ੍ਰੀਨਗਰ ਦਾ 1,999 ਰੁਪਏ ਜਦਕਿ ਚੰਡੀਗੜ੍ਹ-ਬੈਂਗਲੁਰੂ ਦਾ ਕਿਰਾਇਆ 3,199 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ।

ਘਰੇਲੂ ਤੋਂ ਇਲਾਵਾ ਏਅਰ ਏਸ਼ੀਆ ਕੁਝ ਕੌਮਾਂਤਰੀ ਰੂਟਸ 'ਤੇ ਵੀ ਕਾਫੀ ਵੱਡੇ ਡਿਸਕਾਊਂਟ ਦੇ ਰਿਹਾ ਹੈ। ਮੁੰਬਈ ਤੋਂ ਜਕਾਰਤਾ ਦੀ ਉਡਾਣ ਦਾ ਕਿਰਾਇਆ 7,019 ਰੁਪਏ ਤੋਂ ਸ਼ੁਰੂ ਹੈ, ਜਦਕਿ ਮੁੰਬਈ ਤੋਂ ਹੀ ਮੈਲਬੌਰਨ ਦਾ ਕਿਰਾਇਆ 10,376 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ। ਬਿੱਗ ਸੇਲ ਤਹਿਤ ਕੰਪਨੀ ਦੀ ਵੈੱਬਸਾਈਟ 'ਤੇ ਕੋਚੀ ਤੋਂ ਕੁਆਲਾਲੰਪੁਰ ਦਾ ਕਿਰਾਇਆ 2,999 ਰੁਪਏ ਅਤੇ ਵਾਈਜੈਗ ਤੋਂ ਕੁਆਲਾਲੰਪੁਰ ਦਾ ਕਿਰਾਇਆ 1,999 ਰੁਪਏ ਦੱਸਿਆ ਗਿਆ ਹੈ। ਖ਼ਪਤਕਾਰ ਸਾਰੇ ਆਫਰਾਂ ਦਾ ਲਾਹਾ 'ਵਨ ਵੇ' ਕਿਰਾਏ 'ਤੇ ਹੀ ਲੈ ਸਕਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Air india big sale offer