ਖੇਤੀ 'ਚ ਅੱਗੇ ਵਧਣ ਦੀਆਂ ਅਪਾਰ ਸੰਭਾਵਨਾਵਾਂ : ਰਾਜਨਾਥ ਸਿੰਘ

Updated on: Sat, 18 Mar 2017 08:12 PM (IST)
  

ਜੇਐੱਨਐੱਨ, ਸੂਰਜਕੁੰਡ (ਫਰੀਦਾਬਾਦ) : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਨਿਚਰਵਾਰ ਨੂੰ ਖੇਤੀ ਨੂੰ 21ਵੀਂ ਸਦੀ 'ਚ ਸਨ ਰਾਈਜਿੰਗ ਸੈਕਟਰ ਦੱਸਦੇ ਹੋਏ ਕਿਹਾ ਕਿ ਇਸ 'ਚ ਅੱਗੇ ਵਧਣ ਦੀਆਂ ਅਪਾਰ ਸੰਭਾਵਨਾਵਾਂ ਹਨ। ਇਥੇ ਕਰਵਾਏ ਦੂਜੇ ਖੇਤੀ ਸਿਖਰ ਸੰਮੇਲਨ 'ਚ ਪੂਰੇ ਸੂਬੇ ਤੋਂ ਆਏ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ 2022 ਤਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਅਤੇ ਖੇਤੀ ਨੂੰ ਲਾਭਕਾਰੀ ਪੇਸ਼ਾ ਬਣਾਉਣ ਲਈ ਕੇਂਦਰ ਵਚਨਬੱਧ ਹੈ। ਸਰਕਾਰ ਨੇ ਸਾਲ 2019 ਤਕ 76 ਲੱਖ ਹੈਕਟੇਅਰ ਜ਼ਮੀਨ ਨੂੰ ਸਿੰਚਾਈਯੋਗ ਬਣਾਉਣ ਦਾ ਟੀਚਾ ਰੱਖਿਆ ਹੈ। ਮਾਰਚ 2018 ਤਕ ਪੂਰੇ ਦੇਸ਼ ਦੀਆਂ 585 ਥੋਕ ਮੰਡੀਆਂ ਨੂੰ ਵੈੱਬ ਪੋਰਟਲ ਨਾਲ ਜੋੜਿਆ ਜਾਵੇਗਾ। ਉਨ੍ਹਾਂ ਨੇ ਫ਼ਸਲਾਂ ਦੀ ਵੰਨ-ਸੁੰਨਵਤਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕਿਸਾਨ ਅਤਿ-ਆਧੁਨਿਕ ਖੇਤੀ ਤਕਨੀਕਾਂ ਨੂੰ ਅਪਣਾਏ।

ਰਾਜਨਾਥ ਸਿੰਘ ਨੇ ਮੰਨਿਆ ਕਿ ਹਰਿਆਣਾ ਦੇ ਕਿਸਾਨਾਂ ਦਿੱਲੀ ਐੱਨਸੀਆਰ ਦੇ ਚਾਰ ਕਰੋੜ ਲੋਕਾਂ ਨੂੰ ਤਾਜ਼ਾ ਤੇ ਉÎੱਚ ਗੁਣਵੱਤਾ ਦੇ ਫ਼ਲ, ਫੁੱਲ, ਸਬਜ਼ੀ ਤੇ ਦੁੱਧ ਉਪਲੱਬਧ ਕਰਵਾਉਣ 'ਚ ਮੋਹਰੀ ਭੂਮਿਕਾ ਨਿਭਾ ਸਕਦੇ ਹਨ। ਰਾਜਨਾਥ ਸਿੰਘ ਨੇ ਸਮਝਾਇਆ ਕਿ ਐਗੋ੍ਰ ਲੀਡਰ ਉਹ ਹੀ ਹੈ ਜੋ ਕਿਸਾਨ ਬਾਜ਼ਾਰ ਦੀ ਨਬਜ਼ ਨੂੰ ਪਛਾਣਦਾ ਹੈ ਅਤੇ ਉਸ ਮੁਤਾਬਕ ਹੀ ਆਪਣੇ ਉਤਪਾਦ ਦੀ ਪ੍ਰੋਸੈਸਿੰਗ ਅਤੇ ਪੈਕੇਜਿੰਗ ਕਰਦਾ ਹੈ। ਉਨ੍ਹਾਂ ਨੇ ਸੂਬੇ ਦੇ 340 ਪਿੰਡਾਂ ਦੀ ਬਾਗ਼ਬਾਨੀ ਪਿੰਡਾਂ ਵਜੋਂ ਨਿਸ਼ਾਨਦੇਹੀ ਕਰਨ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ। ਖੇਤੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਦੱਸਿਆ ਕਿ ਸੰਮੇਲਨ 'ਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ 18 ਸੈਮੀਨਾਰ ਹੋਣਗੇ। ਇਨ੍ਹਾਂ 'ਚ ਖੇਤੀ ਮੰਤਰਾਲਾ, ਅਰਥ ਸ਼ਾਸਤਰੀ, ਮੰਡੀਆਂ ਨਾਲ ਜੁੜੇ ਲੋਕ, ਮਾਹਰ ਤੇ ਅਧਿਆਪਕ ਵੀ ਭਾਸ਼ਣ ਦੇਣਗੇ। ਇਸ ਮੌਕੇ 'ਤੇ ਕੇਂਦਰੀ ਰਾਜ ਮੰਤਰੀ ਿਯਸ਼ਨਪਾਲ ਗੁਰਜਰ, ਐੱਸਐੱਸ ਆਹਲੂਵਾਲੀਆ, ਸੂਬੇ ਦੇ ਸਨਅਤ ਮੰਤਰੀ ਵਿਪੁਲ ਗੋਇਲ, ਸਾਹਿਕਾਰਤਾ ਮੰਤਰੀ ਮਨੀਸ਼ ਗਰੋਵਰ, ਮੁੱਖ ਸੰਸਦੀ ਸਕੱਤਰ ਸੀਮਾ ਤਿ੫ਖਾ ਭਾਜਪਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਨੇ ਵੀ ਆਪਣੇ ਵਿਚਾਰ ਰੱਖੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Agriculture sector is sun rising sector