ਖੇਤੀ ਖੇਤਰ 'ਚ ਲੇਬਰ ਦੀ ਮੰਗ ਵਧਣ ਨਾਲ ਲੁਧਿਆਣਾ ਸਨਅਤ 'ਚ ਲੇਬਰ ਦੀ ਕਮੀ

Updated on: Mon, 14 May 2018 06:50 PM (IST)
  

-ਤਿੰਨ ਫ਼ੀਸਦੀ ਲੇਬਰ ਦੀ ਕਮੀ, ਉਤਪਾਦਨ ਹੋ ਰਿਹਾ ਐ ਪ੫ਭਾਵਿਤ

ਮੁਨੀਸ਼ ਸ਼ਰਮਾ, ਲੁਧਿਆਣਾ : ਵਪਾਰਕ ਨਗਰੀ ਲੁਧਿਆਣਾ 'ਚ ਇਸ ਸਮੇਂ ਸਨਅਤ ਨੂੰ ਲੇਬਰ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਖੇਤੀ ਖੇਤਰ 'ਚ ਕਣਕ ਦੀ ਵਾਢੀ, ਝੋਨੇ ਦੀ ਬਿਜਾਈ ਦੇ ਚਲਦੇ ਲੇਬਰ ਨੇ ਯੂਪੀ ਬਿਹਾਰ ਦਾ ਰੁਖ ਕਰ ਲਿਆ ਹੈ। ਅਜਿਹੇ 'ਚ ਸਨਅਤ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਜ਼ੀਨੀਅਰਿੰਗ ਤੇ ਸਾਈਕਲ ਉਦਯੋਗ ਦੇ ਨਾਲ-ਨਾਲ ਇਸ ਸਮੇਂ ਹੌਜ਼ਰੀ ਸਨਅਤ 'ਚ ਸਰਦੀਆਂ ਦੇ ਉਤਪਾਦਨ ਲਈ ਅਹਿਮ ਸਮਾਂ ਹੈ ਤੇ ਲੇਬਰ ਦੀ ਕਮੀ ਦੇ ਚਲਦੇ ਇਸ ਦੀ ਉਤਪਾਦਕਤਾ ਪ੫ਭਾਵਿਤ ਹੋ ਰਹੀ ਹੈ। ਅਜਿਹੇ 'ਚ ਇੰਡਸਟ੫ੀਅਲ ਯੂਨਿਟਾਂ 'ਚ ਭਾਵੇਂ ਹੀ ਆਟੋਮੇਸ਼ਨ 'ਤੇ ਫੋਕਸ ਕੀਤਾ ਹੈ ਪਰ ਕੱਪੜਾ ਸਨਅਤ 'ਚ ਫਿਨਿਸ਼ਿੰਗ ਦੇ ਕੰਮ ਲਈ ਟ੫ੇਂਡ ਮੈਨ ਪਾਵਰ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਇਸ ਦਾ ਪ੫ਭਾਵ ਪ੫ੋਡਕਸ਼ਨ ਨੂੰ ਪ੫ਭਾਵਿਤ ਕਰ ਸਕਦਾ ਹੈ ਤੇ ਸਨਅਤ 'ਚ ਲੇਬਰ ਕੀ ਕਮੀ ਦੇ ਚਲਦੇ ਲੇਬਰ ਦੇ ਰੇਟ ਵਧਾ ਦਿੱਤੇ ਹਨ ਤੇ ਸਨਅਤ ਨੂੰ ਆਪਣੇ ਆਰਡਰ ਪੂਰੇ ਕਰਨ ਲਈ ਹੁਣ ਅਣ ਟ੫ੇਂਡ ਲੇਬਰ ਨਾਲ ਕੰਮ ਚਲਾਉਣਾ ਪੈ ਰਿਹਾ ਹੈ।

==============

ਤੀਹ ਫ਼ੀਸਦੀ ਲੇਬਰ ਦੀ ਕਮੀ ਵੱਡੀ ਸਮੱÎਸਿਆ

ਨਿਊ ਸਵਾਨ ਗਰੁੱਪ ਦੇ ਐੱਮਡੀ ਤੇ ਸੀਆਈਸੀਯੂ ਦੇ ਪ੫ਧਾਨ ਉਪਕਾਰ ਸਿੰਘ ਆਹੁੂਜਾ ਮੁਤਾਬਕ ਖੇਤੀ ਸੀਜ਼ਨ ਦੇ ਚਲਦੇ ਇਸ ਸਮੇਂ ਸਨਅਤ ਨੂੰ ਲੇਬਰ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੀਹ ਫ਼ੀਸਦੀ ਤਕ ਲੇਬਰ ਦੀ ਕਮੀ ਹੋਣ ਦੀ ਸਥਿਤੀ ਕਾਫੀ ਖ਼ਰਾਬ ਹੈ। ਅਸੀਂ ਆਪਣੇ ਇਨ੍ਹਾਂ ਹਾਊਸ ਟ੫ੇਨਿੰਗ ਕੰਸੈਪਟ ਨੂੰ ਤਰਜ਼ੀਹ ਦੇ ਰਹੇ ਹਾਂ ਪਰ ਇਕ ਦਮ ਨਾਲ ਲੇਬਰ ਦੀ ਕਮੀ ਦੇ ਚਲਦੇ ਉਤਪਾਦਨ ਕਾਫ਼ੀ ਪ੫ਭਾਵਿਤ ਹੋ ਰਿਹਾ ਹੈ।

===========

ਪਿੰਡਾਂ ਦੀ ਲੇਬਰ ਨੂੰ ਲੈ ਕੇ ਚਲਾ ਰਹੇ ਹਨ ਕੰਮ

ਫੀਕੋ ਪ੫ਧਾਨ ਗੁਰਮੀਤ ਸਿੰਘ ਕੁਲਾਰ ਮੁਤਾਬਕ ਲੇਬਰ ਦੀ ਕਮੀ ਦੇ ਚਲਦੇ ਸਾਨੂੰ ਸਮੱਸਿਆ ਹੋ ਰਹੀ ਹੈ। ਅਜਿਹੇ 'ਚ ਹੁਣ ਸਾਨੂੰ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਲੇਬਰ ਲਿਆਉਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਲਈ ਹੈਲਪਰ ਤੇ ਹੋਰ ਕੰਮਾਂ 'ਚ ਨਵੀਂ ਲੇਬਰ ਲਿਆਂਦੀ ਜਾ ਰਹੀ ਹੈ। ਆਉਣ ਵਾਲੇ ਸਮੇਂ 'ਚ ਅਸੀਂ ਪੰਜਾਬ ਦੇ ਪੇਂਡੂ ਨੌਜਵਾਨਾਂ ਨੂੰ ਸਿੱਖਿਅਤ ਕਰਨ ਦੀ ਤਿਆਰੀ 'ਚ ਹੈ। 30 ਫ਼ੀਸਦੀ ਲੇਬਰ ਦੇ ਚਲਦੇ ਉਤਪਾਦਨ ਪ੫ਭਾਵਿਤ ਹੋÎਇਆ ਹੈ। ਅਜਿਹੇ 'ਚ ਸਾਨੂੰ ਪੁਰਾਣੇ ਸਟਾਕ ਨੂੰ ਕਲੀਅਰ ਕਰਕੇ ਆਰਡਰ ਭੁਗਤਾਉਣੇ ਪੈ ਰਹੇ ਹਨ।

============

ਸਕਿੱਲ ਸੈਂਟਰ ਨਾਕਾਫ਼ੀ ਹੋ ਰਹੇ ਹਨ ਸਾਬਿਤ

ਵਿਸ਼ਵਕਰਮਾ ਇੰਡਸਟਰੀ ਦੇ ਐੱਮਡੀ ਚਰਨਜੀਤ ਸਿੰਘ ਵਿਸ਼ਵ ਕਰਮਾ ਮੁਤਾਬਕ ਸਾਡੀਆਂ ਫੈਕਟਰੀਆਂ 'ਚ 40 ਫ਼ੀਸਦੀ ਲੇਬਰ ਦੀ ਕਮੀ ਹੈ। ਜ਼ਿਆਦਾਤਰ ਲੇਬਰ ਯੂਪੀ ਬਿਹਾਰ ਵੱਲ ਰੁਖ ਕਰ ਗਈ ਹੈ। ਇਹ ਸਥਿਤੀ ਪਿਛਲੇ ਇਕ ਮਹੀਨੇ ਤੋਂ ਹੈ। ਇਨ੍ਹਾਂ ਦਿਨਾਂ 'ਚ ਚੰਗੇ ਆਰਡਰ ਮਿਲੇ ਹਨ। ਜਦੋਂÎਕਿ ਇਸ ਦਾ ਭੁਗਤਾਨ ਕਰਨਾ ਮੁਸ਼ਕਿਲ ਹੋ ਗਿਆ ਹੈ। ਪੰਜਾਬੀ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ 'ਚ ਅਜਿਹੀ ਸਿਖਲਾਈ ਹੀ ਨਹੀਂ ਦਿੱਤੀ ਜਾ ਰਹੀ ਜੋ ਇੰਡਸਟਰੀ ਦੇ ਲਾਇਕ ਹੋਵੇ। ਅਜਿਹੇ 'ਚ ਸਰਕਾਰ ਨੂੰ ਇੰਡਸਟਰੀ ਨਾਲ ਮਿਲ ਕੇ ਟੇ੫Îਨਿੰਗ ਸੈਂਟਰ ਚਲਾਉਣੇ ਚਾਹੀਦੇ ਹਨ। ਇਸ ਦੀ ਦੇਖ-ਰੇਖ ਕਾਰੋਬਾਰੀਆਂ ਦੇ ਹੱਥਾਂ 'ਚ ਹੋਣੀ ਚਾਹੀਦੀ ਹੈ ਤੇ ਨਵੀਂ ਮਸ਼ੀਨਰੀ ਲਾ ਕੇ ਨੌਜਵਾਨਾਂ ਨੂੰ ਤਿਆਰ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਇੰਡਸਟਰੀ 'ਚ ਲੇਬਰ ਦੀ ਕਮੀ ਨੂੰ ਖ਼ਤਮ ਕੀਤਾ ਜਾ ਸਕੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: agriculture news