ਜੀਐੱਨਆਈਐੱਮਟੀ ਦੇ ਐੱਮਸੀਏ-4 ਸਮੈਸਟਰ ਦਾ ਨਤੀਜਾ ਸ਼ਾਨਦਾਰ

Updated on: Fri, 27 Jul 2018 06:58 PM (IST)
  
ÜÆÁ˵éÁÅÂÆ

ਜੀਐੱਨਆਈਐੱਮਟੀ ਦੇ ਐੱਮਸੀਏ-4 ਸਮੈਸਟਰ ਦਾ ਨਤੀਜਾ ਸ਼ਾਨਦਾਰ

208- ਨਵਨੀਤ ਕੌਰ ।

208ਏ- ਮੀਨੂ ਰਤਨ।

208ਬੀ- ਰਨਦੀਪ ਕੌਰ।

208ਸੀ- ਨਵਨੀਤ ਕੌਰ।

ਸੁਖਦੇਵ ਸਿੰਘ, ਲੁਧਿਆਣਾ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨਿਵਰਸਟੀ ਜਲੰਧਰ ਵੱਲੋਂ ਐੱਮਸੀਏ-4 ਸਮੈਸਟਰ ਦੇ ਨਤੀਜੇ 'ਚ ਗੁਰੂ ਨਾਨਕ ਇੰਨਸਟੀਚਿਊਟ ਆਫ ਮੈਨੇਜਮੈਂਟ ਅਤੇ ਟੈਕਨਾਲੌਜੀ, ਗੁਜਰਖਾਨ ਕੈਂਪਸ ਮਾਡਲ ਟਾਊਨ ਲੁਧਿਆਣਾ ਦੇ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਪ੫ਦਰਸ਼ਨ ਕੀਤਾ ਹੈ। ਨਵਨੀਤ ਕੌਰ ਤੇ ਮੀਨੂ ਰਤਨ ਦੋਨਾਂ ਨੇ 9.40 ਸਮੈਸਟਰ ਗਰੇਡ ਪੁਆਇੰਟ ਅੌਸਤ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ, ਰਨਦੀਪ ਕੌਰ ਨੇ 9.20 ਸਮੈਸਟਰ ਗਰੇਡ ਪੁਆਇੰਟ ਅੌਸਤ ਨਾਲ ਦੂਸਰਾ ਸਥਾਨ ਹਾਸਲ ਕੀਤਾ, ਨਵਨੀਤ ਕੌਰ ਨੇ 9 ਸਮੈਸਟਰ ਗਰੇਡ ਪੁਆਇੰਟ ਅੌਸਤ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ, ਕਿਰਨਪ੍ਰੀਤ ਸਿੰਘ ਨੇ 8.60 ਅਤੇ ਗੁਰਸਿਮਰਤ ਸਿੰਘ ਧਾਲੀਵਾਲ ਨੇ 8.20 ਸਮੈਸਟਰ ਗਰੇਡ ਪੁਆਇੰਟ ਅੌਸਤ ਨਾਲ ਕਰਮਵਾਰ ਚੌਥਾ ਤੇ ਪੰਜਵਾਂ ਸਥਾਨ ਹਾਸਲ ਕੀਤਾ। ਇਸ ਮੌਕੇ ਉੱਚ ਸਥਾਨ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸਫਲਤਾ ਮਾਪਿਆਂ ਤੇ ਅਧਿਆਪਕਾਂ ਦੇ ਸਹਿਯੋਗ ਅਤੇ ਸਮੇਂ ਦੀ ਸਹੀ ਵਰਤੋਂ ਨਾਲ ਮਿਲੀ ਹੈ। ਕਾਲਜ ਦੇ ਡਾਇਰੈਕਟਰ ਡਾ. ਐੱਚਐੱਸ ਸਿੰਘਾ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਡਾ. ਸਿੰਘਾ ਨੇ ਭਵਿੱਖ 'ਚ ਵੀ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਚੰਗੀ ਕਾਰਗੁਜ਼ਾਰੀ ਵਿਖਾਉਣ ਅਤੇ ਬਾਅਦ 'ਚ ਵੱਧ ਤੋਂ ਵੱਧ ਮੈਡਲ ਪ੫ਾਪਤ ਕਰਨ ਦੇ ਉਦੇਸ਼ ਨਾਲ ਅਖੀਰਲੇ ਸਮੈਸਟਰਾਂ 'ਚ ਆਪਣੀ ਸਿਖਰ ਵਾਲੀ ਸਥਿਤੀ ਬਣਾਈ ਰੱਖਣ ਲਈ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਕੀਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÜÆÁ˵éÁÅÂÆ