ਪੀਰ ਸੈਦ ਕਮੀਰ ਸ਼ਾਹ ਦਾ ਮੇਲਾ ਸਮਾਪਤ

Updated on: Thu, 26 Jul 2018 07:49 PM (IST)
  
ñ¯ÔÆÁ» ÓÚ

ਪੀਰ ਸੈਦ ਕਮੀਰ ਸ਼ਾਹ ਦਾ ਮੇਲਾ ਸਮਾਪਤ

ਸੀਟੀਪੀ119 ਮੇਲੇ ਮੌਕੇ ਪੰਜਾਬ ਦੀ ਪ੫ਸਿੱਧ ਦੋਗਾਣਾ ਗਾਇਕ ਜੋੜੀ ਵੀਰ ਸੁਖਵੰਤ ਤੇ ਬੀਬਾ ਰੇਨੂੰ ਰਣਜੀਤ ਗਾਇਕੀ ਦਾ ਰੰਗ ਪੇਸ਼ ਕਰਦੇ ਅਤੇ ਹਾਜ਼ਰੀਨ।

ਸੁਰਿੰਦਰ ਸਿੰਘ ਸਿੱਧੂਪੁਰ, ਲੋਹੀਆਂ ਖਾਸ : ਸੁਲਤਾਨਪੁਰ ਲੋਧੀ ਰੋਡ 'ਤੇ ਸਥਿਤ ਹਜ਼ਰਤ ਪੀਰ ਬਾਬਾ ਸੈਦ ਕਮੀਰ ਸ਼ਾਹ ਦੀ ਦਰਗਾਹ ਵਿਖੇ ਮਨਾਇਆ ਜਾਂਦਾ ਸਾਲਾਨਾ ਮੇਲਾ ਪੂਰੀ ਸ਼ਰਧਾ ਅਤੇ ਸੱਭਿਆਚਾਰਕ ਮਾਹੌਲ ਵਿਚ ਸੰਪੰਨ ਹੋ ਗਿਆ। ਸਭ ਤੋਂ ਪਹਿਲਾਂ ਮੁੱਖ ਸੇਵਾਦਾਰ ਬਾਬਾ ਸੋਹਣ ਲਾਲ ਵੱਲੋਂ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਕੀਤੀ ਗਈ। ਉਪਰੰਤ ਪੰਜਾਬ ਦੀ ਪ੫ਸਿੱਧ ਦੋਗਾਣਾ ਗਾਇਕ ਜੋੜੀ ਵੀਰ ਸੁਖਵੰਤ ਤੇ ਬੀਬਾ ਰੇਨੂੰ ਰਣਜੀਤ, ਗਾਇਕ ਜੋੜੀ ਬਾਈ ਮੱਖਣਪ੫ੀਤ ਤੇ ਬੀਬਾ ਬਬੀਤਾ ਸੰਧੂ, ਸੁਨੀਲ ਚੌਹਾਨ ਅਤੇ ਰਾਹੁਲ ਸ਼ੇਰਗਿੱਲ ਨੇ ਆਪਣੀ ਗਾਇਕੀ ਦਾ ਮੁਜ਼ਾਹਰਾ ਕਰਦਿਆਂ ਹਾਜ਼ਰੀਨ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਮੁੱਖ ਪ੫ਬੰਧਕ ਪ੫ਸਿੱਧ ਡਾਕਟਰ ਅੰਗ੍ਰੇਜ਼ ਸਿੰਘ ਲਖਨਪਾਲ, ਬਾਬਾ ਸੋਹਣ ਲਾਲ, ਸਕੱਤਰ ਅਮੀ ਚੰਦ, ਸਰਦੂਲ ਸਿੰਘ, ਗੁਰਪਾਲ ਸਿੰਘ ਜੱਕੋਪੁਰ, ਕੁਲਬੀਰ ਸਿੰਘ, ਹਰਦੀਪ ਸਿੰਘ ਜੋਸਨ, ਤਰਸੇਮ ਸਿੰਘ, ਸੰਦੀਪ ਸਿੰਘ, ਹਨੀ ਅਰੋੜਾ, ਕੁਲਦੀਪ ਸਾਬੀ, ਵਿਸ਼ਾਲ, ਪ੫ੀਤ ਕੰਠ, ਐਕਸਪਾਲ, ਸਲੀਮ, ਗੁਰਜੀਤ ਭੰਗੂ, ਸਤਨਾਮ ਸਿੰਘ, ਕੁਲਦੀਪ ਸਿੰਘ ਮਨੀਲਾ, ਅਮਰਜੀਤ ਸਿੰਘ, ਮੋਨੂੰ ਪਟਵਾਰੀ, ਸੰਤੋਖ, ਕੁਲਵੰਤ ਸਿੰਘ ਜੰਮੂ, ਡਿਪਟੀ ਲੋਹੀਆਂ, ਲਵਪ੫ੀਤ ਸਿੰਘ ਜੱਕੋਪੁਰ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ñ¯ÔÆÁ» ÓÚ