ਭਦੌੜੀਏ ਨਸ਼ਿਆਂ ਵਿਰੁੱਧ ਆਏ ਸੜਕਾਂ 'ਤੇ

ਫੋਟੋ 8-ਬੀਐਨਐਲ-ਪੀ-12

ਨਸ਼ਿਆਂ ਵਿਰੁੱਧ ਕੱਢੇ ਗਏ ਰੋਸ ਮਾਰਚ ਦੀ ਤਸਵੀਰ।

ਯੋਗੇਸ਼ ਸ਼ਰਮਾ, ਪੱਤਰ ਪ੫ੇਰਕ, ਭਦੌੜ : ਕਸਬਾ ਭਦੌੜ ਵਿਖੇ ਵੱਖ-ਵੱਖ ਜਥੇਬੰਦੀਆਂ ਵੱਲੋਂ ਨਸ਼ਿਆਂ ਵਿਰੁੱਧ ਪ੫ਭਾਵਸ਼ਾਲੀ ਰੋਸ ਮਾਰਚ ਕੱਿਢਆ ਗਿਆ। ਇਹ ਰੋਸ ਮਾਰਚ ਅੰਦਰਲਾ ਗੁਰੂਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ, ਜੈਦ ਮਾਰਕਿਟ, ਬੱਸ ਸਟੈਂਡ, ਤਿੰਨਕੋਨੀ, ਗਲੀ-ਮੁਹੱਲਿਆਂ 'ਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਆ ਕੇ ਹੀ ਸਮਾਪਤ ਹੋਇਆ। ਇਸ ਮੌਕੇ ਮਾ: ਰਜਿੰਦਰ ਭਦੌੜ, ਪਰਮਜੀਤ ਤਲਵਾੜ, ਡਾ. ਵਿਪਨ ਗੁਪਤਾ, ਇੰਦਰਜੀਤ ਭਿੰਦਾ, ਡਾ. ਦਲਜੀਤ ਲੀਤਾ ਆਦਿ ਨੇ ਵੱਖ-ਵੱਖ ਪੜਾਵਾਂ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਦਾ ਕੋਹੜ ਪੰਜਾਬ ਦੀ ਨੌਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ ਤੇ ਪੰਜਾਬ ਦਾ ਅਜਿਹਾ ਕੋਈ ਇਲਾਕਾ ਨਹੀਂ, ਜੋ ਮਾਰੂ ਨਸ਼ਿਆਂ ਤੋਂ ਬਚ ਸਕਿਆ ਹੋਵੇ। ਉਨ੍ਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਹਰ ਤਰ੍ਹਾਂ ਦੇ ਨਸ਼ੇ 'ਤੇ ਜ਼ਮੀਨੀ ਪੱਧਰ 'ਤੇ ਪਾਬੰਦੀ ਲਾ ਕੇ ਇਸਦਾ ਪੱਕਾ ਹੱਲ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਸਾਨੂੰ ਸਭ ਨੂੰ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਹਰੇਕ ਮੁਹਿੰਮ ਦਾ ਹਿੱਸਾ ਬਣ ਕੇ ਅੱਗੇ ਆਉਣਾ ਪਵੇਗਾ ਤੇ ਨਸ਼ੇ ਦੇ ਸੌਦਾਗਰਾਂ ਖਿਲਾਫ਼ ਆਵਾਜ਼ ਬੁਲੰਦ ਕਰਨੀ ਹੋਵੇਗੀ ਤਾਂ ਹੀ ਨਸ਼ੇ ਦਾ ਕੋਹੜ ਵੱਿਢਆ ਜਾ ਸਕਦਾ ਹੈ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਸਰਪੰਚ ਸੁਰਿੰਦਰਪਾਲ ਗਰਗ, ਸਤੀਸ਼ ਤੀਸ਼ਾ, ਕੀਰਤ ਸਿੰਗਲਾ, ਹਰੀ ਸਿੰਘ ਬਾਵਾ, ਡਾ. ਵਿਪਨ ਗੁਪਤਾ, ਪਰਮਜੀਤ ਤਲਵਾੜ, ਬਲਵਿੰਦਰ ਕੋਚਾ, ਹੈਪੀ ਬਾਂਸਲ, ਅਵਤਾਰ ਗਿੱਲ, ਡਾ. ਹਰਦੀਪ ਤਲਵਾੜ, ਡਾ. ਦਲਜੀਤ ਲੀਤਾ, ਇੰਦਰ ਭਿੰਦਾ, ਪੱਤਰਕਾਰ ਵਿਨੋਦ ਕਲਸੀ, ਪ੫ਧਾਨ ਨਾਹਰ ਸਿੰਘ ਅੌਲਖ, ਮੇਜ਼ਰ ਮੈਡੀਕੋਜ਼, ਨਵਦੀਪ ਦੀਪੂ, ਕੌਂਸਲਰ ਅਸ਼ੋਕ ਵਰਮਾ, ਗੁਰਜੰਟ ਸਿੰਘ, ਗੋਕਲ ਸਹੋਤਾ, ਵਕੀਲ ਸਿੰਘ, ਘੈਂਟ ਨਿਮਾਣਾ ਤੋਂ ਇਲਾਵਾ ਵੱਡੀ ਗਿਣਤੀ 'ਚ ਨੌਜਵਾਨ, ਮਰਦ ਤੇ ਅੌਰਤਾਂ ਦਾ ਹਜ਼ੂਮ ਹਾਜ਼ਰ ਸੀ।