4 ਦਿਨ ਬਾਅਦ ਵੀ ਨਹੀਂ ਹੋਇਆ ਪਾਣੀ ਦੀ ਨਿਕਾਸੀ ਦਾ ਹੱਲ

Updated on: Mon, 02 Jul 2018 07:04 PM (IST)
  
îÅéñé çÆ

4 ਦਿਨ ਬਾਅਦ ਵੀ ਨਹੀਂ ਹੋਇਆ ਪਾਣੀ ਦੀ ਨਿਕਾਸੀ ਦਾ ਹੱਲ

ਦੁਕਾਨਦਾਰਾਂ ਨੇ ਵਿਧਾਇਕ ਅਰੋੜਾ ਨੂੰ ਮੌਕੇ 'ਤੇ ਬੁਲਾ ਕੇ ਦੱਸੀਆਂ ਮੁਸ਼ਕਿਲਾਂ

ਫੋਟੋ-24

ਕੈਪਸ਼ਨ-ਦੁਕਾਨਦਾਰਾਂ ਦੇ ਬੁਲਾਵੇ 'ਤੇ ਮੌਕਾ ਦੇਖਣ ਲਈ ਪਹੁੰਚੇ ਵਿਧਾਇਕ ਅਮਨ ਅਰੋੜਾ।

ਪੱਤਰ ਪ੍ਰੇਰਕ, ਸੁਨਾਮ ਉਧਮ ਸਿੰਘ ਵਾਲਾ : ਸਥਾਨਕ ਸ਼ਹਿਰ ਵਿਚ ਸੀਵਰੇਜ ਸਿਸਟਮ ਬੰਦ ਹੋ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਅੱਜ ਪੀਰਾਂ ਵਾਲਾ ਗੇਟ ਵਿਖੇ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਹਲਕਾ ਵਿਧਾਇਕ ਅਮਨ ਅਰੋੜਾ ਨੂੰ ਮੌਕੇ 'ਤੇ ਬੁਲਾ ਕੇ ਆਪਣੀ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਅਮਨ ਅਰੋੜਾ ਨੇ ਦੱਸਿਆ ਕਿ ਪਿਛਲੇ 10 ਸਾਲਾਂ 'ਚ ਕਰੋੜਾਂ ਰੁਪਏ ਸ਼ਹਿਰ ਦੇ ਵਿਕਾਸ ਲਈ ਖਰਚ ਕੀਤੇ ਗਏ ਪਰ ਅੱਜ ਵੀ ਸ਼ਹਿਰ ਦੇ ਹਾਲਾਤ ਖਸਤਾ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ਹੀਦ ਦੀ ਜਨਮ ਭੂਮੀ ਨੂੰ ਕੈਲੀਫੋਰਨੀਆ ਬਣਾਉਣ ਦਾ ਸੁਪਨਾ ਦਿਖਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ, ਜਿਸ ਕਰਕੇ ਅੱਜ ਸ਼ਹਿਰ ਵਾਸੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਵਿਧਾਇਕ ਵੱਲੋਂ ਮੌਕੇ 'ਤੇ ਮੌਜੂਦ ਸਫਾਈ ਕਰਮਚਾਰੀਆਂ ਤੋਂ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਸੀਵਰੇਜ਼ ਦੇ ਕੰਮ ਲਈ ਸਿਰਫ 7 ਮੁਲਾਜ਼ਮ ਹੀ ਹਨ, ਜਦੋਂ ਕਿ ਸ਼ਹਿਰ ਦੇ ਹਰ ਇਕ ਵਾਰਡ ਵਿਚ ਘੱਟੋ-ਘੱਟ 10 ਮੁਲਾਜ਼ਮ ਹੋਣੇ ਚਾਹੀਦੇ ਹਨ। ਇਸ ਮੌਕੇ ਮੌਜੂਦ ਦੁਕਾਨਦਾਰਾਂ ਵੱਲੋਂ ਵਿਧਾਇਕ ਨੂੰ ਦੱਸਿਆ ਗਿਆ ਕਿ ਅੱਜ ਬਾਰਿਸ਼ ਹੋਈ ਨੂੰ ਚਾਰ ਦਿਨ ਹੋ ਗਏ ਹਨ, ਪਰੰਤੂ ਅੱਜ ਚਾਰ ਦਿਨਾਂ ਬਾਅਦ ਵੀ ਸ਼ਹਿਰ ਵਿਚੋਂ ਪਾਣੀ ਦਾ ਨਿਕਾਸ ਨਹੀਂ ਹੋਇਆ।

ਦੁਕਾਨਦਾਰ ਭਾਈਚਾਰੇ ਨੇ ਨਗਰ ਕੌਂਸਲ ਦੇ ਪ੍ਰਧਾਨ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਮੌਜੂਦਾ ਪ੍ਰਧਾਨ ਸ਼ਹਿਰ ਦੇ ਵਿਕਾਸ ਸਬੰਧੀ ਕੋਈ ਵੀ ਕੰਮ ਕਰਵਾਉਣ ਵਿਚ ਅਸਮਰਥ ਹਨ ਕਿਉਂਕਿ ਮੌਕੇ 'ਤੇ ਟੈਕਨੀਕਲ ਗਿਆਨ ਰੱਖਣ ਵਾਲਾ ਕੋਈ ਵੀ ਅਫ਼ਸਰ ਬੰਦ ਸੀਵਰੇਜ ਨੂੰ ਖੁਲ੍ਹਵਾਉਣ ਨਹੀਂ ਆਇਆ। ਵਿਧਾਇਕ ਅਮਨ ਅਰੋੜਾ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਨਗਰ ਕੌਂਸਲ ਦੀ ਮੀਟਿੰਗ ਵਿਚ ਇਸ ਸਮੱਸਿਆ ਦਾ ਹੱਲ ਕੱਢਣ ਸਬੰਧੀ ਵਿਚਾਰ-ਚਰਚਾ ਕਰਕੇ ਕੋਈ ਨਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ ਅਤੇ ਮੌਕੇ 'ਤੇ ਮੌਜੂਦ ਕਾਰਜ ਸਾਧਕ ਅਫਸਰ ਨੂੰ ਬੰਦ ਪਿਆ ਸੀਵਰੇਜ਼ ਚਾਲੂ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: îÅéñé çÆ