ਦਰਿਆ 'ਚ ਡੁੱਬੇ ਨੌਜਵਾਨ ਦਾ ਅੰਤਿਮ ਸੰਸਕਾਰ

Updated on: Tue, 12 Jun 2018 11:13 PM (IST)
  
ÇìÁÅà çÇðÁ

ਦਰਿਆ 'ਚ ਡੁੱਬੇ ਨੌਜਵਾਨ ਦਾ ਅੰਤਿਮ ਸੰਸਕਾਰ

ਕੈਪਸ਼ਨ-12ਕੇਪੀਟੀ22ਪੀ

ਜਗਦੀਪ ਸਿੰਘ ਅਤੇ 23ਪੀ, ਕੰਵਲਜੀਤ ਸਿੰਘ ਦੀ ਪੁਰਾਣੀ ਤਸਵੀਰ¢

ਬਲਵਿੰਦਰ ਪ੫ਵਾਸੀ, ਿਢੱਲਵਾਂ : ਬੀਤੀ 8 ਜੂਨ ਨੂੰ ਬਿਆਸ ਦਰਿਆ 'ਤੇ ਨਹਾਉਣ ਗਏ ਦੋ ਨੌਜਵਾਨ ਜਗਦੀਪ ਸਿੰਘ (21) ਪੁੱਤਰ ਕੰਵਲਜੀਤ ਸਿੰਘ ਅਤੇ ਪੁਸ਼ਕਰਨ ਸਿੰਘ ਪੁੱਤਰ ਮਨਜੀਤ ਸਿੰਘ (16) ਵਾਸੀ ਿਢੱਲਵਾਂ ਜੋ ਕਿ ਸਕੇ ਭੂਆ-ਮਾਮੇ ਦੇ ਭਰਾ ਲੱਗਦੇ ਸਨ, ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਸੀ ਅਤੇ ਪੁਸ਼ਕਰਨ ਸਿੰਘ ਦੀ ਮਿ੫ਤਕ ਦੇਹ ਤਾਂ ਿਢੱਲਵਾਂ ਬਿਆਸ ਦਰਿਆ ਵਿਚੋਂ ਬਰਾਮਦ ਹੋਣ ਉਪਰੰਤ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਸੀ, ਪਰੰਤੂ ਜਗਦੀਪ ਸਿੰਘ ਦੀ ਮਿ੫ਤਕ ਦੇਹ ਦੀ ਬਹੁਤ ਭਾਲ ਕਰਨ ਉਪਰੰਤ ਮੰਗਲਵਾਰ ਸ਼ਾਮ 5:30 ਵਜੇ ਦੇ ਕਰੀਬ ਜਗਦੀਪ ਸਿੰਘ ਦੀ ਮਿ੫ਤਕ ਦੇਹ ਮੰਡ ਰਾਜੇਵਾਲ ਨਜ਼ਦੀਕ ਗੋਇੰਦਵਾਲ ਸਾਹਿਬ ਦੇ ਕੋਲ ਮਿਲ ਗਈ ਹੈ¢ ਜੋ ਪੀਏਪੀ ਪੁਲਿਸ ਦੇ ਗੋਤਾਖੋਰਾਂ ਦੁਆਰਾ ਕੱਢੀ ਗਈ। ਲਾਸ਼ ਦੀ ਹਾਲਤ ਇਨ੍ਹੀਂ ਬਦਤਰ ਹੋ ਚੁੱਕੀ ਸੀ ਕਿ ਜਗਦੀਪ ਸਿੰਘ ਦੀ ਪਛਾਣ ਉਸਦੇ ਡੌਲੇ 'ਤੇ ਬਣੇ ਟੈਟੂ ਤੋਂ ਹੀ ਹੋ ਸਕੀ¢ ਲਾਸ਼ ਪੂਰੀ ਤਰ੍ਹਾਂ ਮੱਛੀਆਂ ਦੁਆਰਾ ਖਾਧੀ ਗਈ ਸੀ ਅਤੇ ਪੂਰੀ ਤਰ੍ਹਾਂ ਗਲ ਚੁੱਕੀ ਸੀ¢ ਜਗਦੀਪ ਸਿੰਘ ਦੀ ਮਿ੫ਤਕ ਦੇਹ ਦਾ ਰਾਤ ਦਸ ਵਜੇ ਦੇ ਕਰੀਬ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਕਿਉਂਕਿ ਲਾਸ਼ ਇਨ੍ਹੀਂ ਗਲ ਸੜ੍ਹ ਚੱੁਕੀ ਸੀ ਕਿ ਪੂਰੀ ਤਰ੍ਹਾਂ ਬਦਬੂ ਮਾਰ ਰਹੀ ਸੀ¢ ਪਰਿਵਾਰਕ ਮੈਂਬਰਾਂ ਦੁਆਰਾ ਸਿਵਲ ਪ੫ਸ਼ਾਸਨ ਐਸਡੀਐਮ ਕਪੂਰਥਲਾ ਡਾ. ਨਯਨ ਭੁੱਲਰ ਦੁਆਰਾ ਆਗਿਆ ਮਿਲਣ ਉਪਰੰਤ ਮਿ੫ਤਕ ਦੇਹ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵਿਚ ਬਲਦੇਵ ਸਿੰਘ ਬਿੱਲਾ ਐਮਸੀ, ਮਨਰਾਜ ਸਿੰਘ ਐਮਸੀ, ਮਲਕੀਤ ਸਿੰਘ ਐਮਸੀ, ਰਾਜ ਕੁਮਾਰ ਅਰੋੜਾ, ਬੀਬੀ ਕਿਰਨ ਕੁਮਾਰੀ ਪ੫ਧਾਨ ਨਗਰ ਪੰਚਾਇਤ ਿਢੱਲਵਾਂ, ਜਗਦੀਪ ਸਿੰਘ ਜੱਗੀ ਦੁਆਰਾ ਕੀਤੀ ਗਈ, ਤਾਂ ਜਾ ਕੇ ਮਿ੫ਤਕ ਦੇਹ ਦੇ ਅੰਤਿਮ ਸੰਸਕਾਰ ਨੂੰ ਰਾਤ 10 ਵਜੇ ਦੇ ਕਰੀਬ ਅਗਨ ਭੇਂਟ ਕੀਤਾ ਜਾ ਸਕਿਆ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÇìÁÅà çÇðÁ