'ਆਜੀਵਿਕਾ ਅਤੇ ਕੌਸ਼ਲ ਵਿਕਾਸ ਦਿਵਸ' ਮਨਾਇਆ

Updated on: Mon, 07 May 2018 04:57 PM (IST)
  
ÒÁÅÜ ÆÇòÕÅ

'ਆਜੀਵਿਕਾ ਅਤੇ ਕੌਸ਼ਲ ਵਿਕਾਸ ਦਿਵਸ' ਮਨਾਇਆ

ਕੈਪਸ਼ਨ-ਸਰਕਾਰ ਦੀਆਂ ਵੱਖ ਵੱਖ ਸਕੀਮਾਂ ਸਬੰਧੀ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੰਦੇ ਬੈਂਕ ਅਧਿਕਾਰੀ।

ਨੰਬਰ : 7 ਮੋਗਾ 32 ਪੀ

ਸਤਨਾਮ ਸਿੰਘ ਘਾਰੂ, ਧਰਮਕੋਟ : ਸੈਂਟਰਲ ਬੈਂਕ ਆਫ ਇੰਡੀਆ ਧਰਮਕੋਟ ਦੇ ਮੈਨੇਜਰ ਦੀਪਕ ਕੁਮਾਰ ਅਤੇ ਫੀਲਡ ਅਫਸਰ ਬਲਕਰਨ ਸਿੰਘ ਦੀ ਅਗਵਾਈ ਹੇਠ ਲਾਗਲੇ ਪਿੰਡ ਇੰਦਰਗੜ੍ਹ ਵਿਖੇ 'ਆਜੀਵਿਕਾ ਅਤੇ ਕੌਸ਼ਲ ਵਿਕਾਸ ਦਿਵਸ' ਮਨਾਇਆ। ਇਸ ਮੌਕੇ ਪਿੰਡ ਵਿਚ ਰੈਲੀ ਕੱਢੀ ਗਈ ਅਤੇ ਬੈਂਕ ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਨੂੰ ਜਨ-ਧਨ ਯੋਜਨਾ (ਜੀਰੋ ਬੈਂਕ ਖਾਤੇ), ਜੀਵਨ ਜਯੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਅਤੇ ਪੀਐੱਮਐਕਸਵਾਈ ਯੋਜਨਾਵਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਗਈ। ਮੈਨੇਜਰ ਦੀਪਕ ਕੁਮਾਰ ਨੇ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਮੁਤਾਬਿਕ ਬੈਂਕਾਂ ਆਦਮੀ ਦੀ ਪ੍ਰਤਿਭਾ ਮੁਤਾਬਿਕ ਕਰਜ਼ਾ ਸੁਵਿਧਾ ਮੁਹੱਈਆ ਕਰਵਾਉਂਦੀਆਂ ਹਨ ਤਾਂ ਕਿ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ।

ਇਸ ਮੌਕੇ ਏਪੀਓ ਜਗਦੀਪ ਸਿੰਘ, ਗ੍ਰਾਂਮ ਸੇਵਕ ਜਤਿੰਦਰ ਸਿੰਘ, ਸਰਪੰਚ ਉਜਾਗਰ ਸਿੰਘ, ਅਮਰਜੀਤ ਸਿੰਘ ਮਨਰੇਗਾ ਪ੍ਰਧਾਨ, ਬਲਵੀਰ ਕੌਰ ਆਂਗਣਵਾੜੀ ਵਰਕਰ, ਸੋਨੀਆ ਰਾਣੀ, ਗੁਰਮੇਲ ਕੌਰ, ਸੁਰਿੰਦਰ ਕੌਰ, ਪਰਮਜੀਤ ਕੌਰ, ਮੰਗਲ ਸਿੰਘ, ਪਰਮਜੀਤ ਕੌਰ, ਸਰਬਜੀਤ ਕੌਰ, ਬਲਵਿੰਦਰ ਕੌਰ, ਭੋਲੀ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÒÁÅÜ ÆÇòÕÅ