ਸੰਦੇਸ਼ 'ਤੇ 5 ਫ਼ੀਸਦੀ ਤੇ ਕੁਲਫੀ, ਇਡਲੀ, ਡੋਸਾ 'ਤੇ 18 ਫ਼ੀਸਦੀ ਜੀਐੱਸਟੀ ਲੱਗੇਗਾ

Updated on: Fri, 04 Aug 2017 05:55 PM (IST)
  
18 percent GST on Street food

ਸੰਦੇਸ਼ 'ਤੇ 5 ਫ਼ੀਸਦੀ ਤੇ ਕੁਲਫੀ, ਇਡਲੀ, ਡੋਸਾ 'ਤੇ 18 ਫ਼ੀਸਦੀ ਜੀਐੱਸਟੀ ਲੱਗੇਗਾ

ਨਵੀਂ ਦਿੱਲੀ (ਏਜੰਸੀ) : ਜ਼ਾਇਕੇਦਾਰ ਬੰਗਾਲੀ ਮਿਠਾਈ ਸੰਦੇਸ਼ 'ਤੇ 5 ਫ਼ੀਸਦੀ ਜੀਐੱਸਟੀ ਲੱਗੇਗਾ। ਜਦਕਿ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੇ ਤਾਜ਼ਾ ਈਸਬਗੋਲ ਬੀਜ 'ਤੇ ਜੀਐੱਸਟੀ ਨਹੀਂ ਲੱਗੇਗਾ। ਕੇਂਦਰੀ ਉਤਪਾਦ ਤੇ ਬਾਰਡਰ ਡਿਊਟੀ ਬੋਰਡ (ਸੀਬੀਈਸੀ) ਨੇ ਵੀਰਵਾਰ ਨੂੰ ਜੀਐੱਸਟੀ 'ਤੇ ਵਾਰ-ਵਾਰ ਪੁੱਛੇ ਜਾਣ ਵਾਲੇ ਸਵਾਲਾਂ (ਐੱਫਏਕਿਊ) 'ਤੇ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਕਲਾਵਾ ਜਾਂ ਰੱਖਿਆ ਸੂਤਰ ਦੇ ਰੂਪ 'ਚ ਰੱਖੜੀ 'ਤੇ ਵੀ ਜੀਐੱਸਟੀ ਨਹੀਂ ਲੱਗੇਗਾ।

ਉਥੇ ਰੱਖੜੀਆਂ 'ਚ ਇਸਤੇਮਾਲ ਹੋਣ ਵਾਲੀ ਸਮੱਗਰੀ 'ਤੇ ਜੀਐੱਸਟੀ ਲੱਗੇਗਾ। ਇਸ 'ਚ ਕਿਹਾ ਗਿਆ ਹੈ ਕਿ ਨੇਲਪਾਲਿਸ਼ 'ਤੇ 28 ਫ਼ੀਸਦੀ ਤੇ ਲਾਖ ਦੀਆਂ ਚੂੜੀਆਂ 'ਤੇ ਤਿੰਨ ਫ਼ੀਸਦੀ ਦੀ ਜੀਐੱਸਟੀ ਦਰ ਲਾਗੂ ਹੋਵੇਗੀ। ਕੁਲਫੀ, ਇਡਲੀ, ਡੋਸਾ 'ਤੇ 18 ਫ਼ੀਸਦੀ ਤੇ ਗਿੱਲੀ ਖਜੂਰ 'ਤੇ 12 ਫ਼ੀਸਦੀ ਜੀਐੱਸਟੀ ਲੱਗੇਗਾ। ਐੱਫਏਕਿਊ 'ਚ ਕਿਹਾ ਗਿਆ ਹੈ ਕਿ ਸੰਦੇਸ਼ ਚਾਹੇ ਉਸ 'ਚ ਚੌਕਲੇਟ ਹੈ ਜਾਂ ਨਹੀਂ, 'ਤੇ 5 ਫ਼ੀਸਦੀ ਜੀਐੱਸਟੀ ਲੱਗੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: 18 percent GST on Street food