ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਹੋਈ ਕਾਂਗਰਸ ਕੋਰ ਕਮੇਟੀ ਦੀ ਬੈਠਕ ਤਂ ਬਾਅਦ ਪਾਰਟੀ ਨੇ ਸਾਫ਼ ਕਰ ਦਿੱਤਾ ਹੈ ਕਿ ਰਾਹੁਲ ਗਾਂਧੀ ਪ੍ਰਧਾਨ ਬਣੇ ਰਹਿਣਗੇ। ਬੈਠਕ ਤੋਂ ਬਾਅਦ ਪਾਰਟੀ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ, ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਸਨ ਅਤੇ ਬਣੇ ਰਹਿਣਗੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਪਾਰਟੀ ਜਨਰਲ ਸਕੱਤਰਾਂ ਦੀ ਬੈਠਕ ਕਰੇਗੀ, ਜਿਸ 'ਚ ਅੱਗੇ ਦੀ ਰਣਨੀਤੀ 'ਤੇ ਚਰਚਾ ਕੀਤੀ ਜਾਵੇਗੀ।

ਅੱਜ ਦੀ ਬੈਠਕ 'ਚ ਕਾਂਗਰਸ ਦੇ ਦਿੱਗਜ ਆਗੂਆਂ ਨੇ ਹਿੱਸਾ ਲਿਆ, ਜਿਨ੍ਹਾਂ 'ਚ ਏਕੇ ਐਂਟਰੀ, ਗੁਲਾਮ ਨਵੀ ਆਜ਼ਾਦ, ਮੱਲਿਕਾਜੁਰਨ ਖੜਗੇ, ਪੀ. ਚਿਦੰਬਰਮ, ਜੈਰਾਮ ਰਮੇਸ਼, ਅਹਿਮਦ ਪਟੇਲ, ਆਨੰਦ ਸ਼ਰਮਾ, ਰਣਦੀਪ ਸੂਰਜੇਵਾਲਾ ਸ਼ਾਮਿਲ ਰਹੇ। ਬੈਠਕ 'ਚ ਦਿੱਲੀ, ਹਰਿਆਣਾ, ਝਾਰਖੰਡ, ਮਹਾਰਾਸ਼ਟਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਵੀ ਚਰਚਾ ਹੋਈ।

ਦੱਸ ਦੇਈਏ ਕਿ ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਤੋਂਂ ਬਾਅਦ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਸਾਰੇ ਆਗੂਆਂ ਨੇ ਨਕਾਰ ਦਿੱਤਾ ਸੀ। ਬਾਅਦ 'ਚ ਕਿਹਾ ਗਿਆ ਸੀ ਕਿ ਰਾਹੁਲ ਅਸਤੀਫ਼ੇ 'ਤੇ ਅੜੇ ਹੋਏ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਅੱਜ ਦੀ ਬੈਠਕ ਤੋਂ ਬਾਅਦ ਸਥਿਤੀ ਸਾਫ਼ ਹੋ ਗਈ ਹੈ ਕਿ ਰਾਹੁਲ ਪ੍ਰਧਾਨ ਬਣੇ ਰਹਿਣਗੇ।

Posted By: Akash Deep