ਨਵੀਂ ਦਿੱਲੀ : ਦਿੱਲੀ-ਐੱਨਸੀਆਰ ਨਾਲ ਹਰਿਆਣਾ, ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ 'ਚ ਬਾਰਿਸ਼ ਦਾ ਇੰਤਜ਼ਾਰ ਹੋਰ ਵੱਧ ਗਿਆ ਹੈ। ਮੌਸਮ ਵਿਗਿਆਨ ਵਿਭਾਗ ਮੁਤਾਬਿਕ ਬਾਰਿਸ਼ ਦਾ ਸਿਲਸਿਲਾ ਜਾਰੀ ਰਹੇਗਾ ਤੇ ਅੱਗਲੇ ਚਾਰ ਦਿਨਾਂ ਤਕ ਦਿੱਲੀ-ਐੱਨਸੀਆਰ 'ਚ ਬਿਲਕੁੱਲ ਵੀ ਮੀਂਹ ਨਹੀਂ ਪਵੇਗਾ। ਮੌਸਮ ਵਿਭਾਗ ਮੁਤਾਬਿਕ ਇਕ ਅਨੁਮਾਨ ਲਗਾਇਆ ਜਾ ਰਿਹਾ ਹੈ ਤਿ ਐਤਵਾਰ ਤਕ ਦਿੱਲੀ 'ਚ ਬੱਦਲ ਛਾਏ ਰਹਿ ਸਕਦੇ ਹਨ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲਣ ਦੀ ਸੰਭਾਵਨਾ ਹੈ। ਵੀਰਵਾਰ ਦੇ ਦਿਨ ਵੀ ਤੇਜ਼ ਹਵਾਵਾਂ ਚੱਲਣ ਦੀ ਸਥਿਤੀ ਬਣੀ ਰਹੇਗੀ। ਇਸ ਦੌਰਾਨ ਤਾਪਮਾਨ 38 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 30 ਡਿਗਰੀ ਸੈਲਸਿਅਸ ਤਕ ਦਰਜ ਹੋਇਆ।

ਮੌਸਮ ਵਿਭਾਗ ਮੁਤਾਬਿਕ, 15 ਤੇ 16 ਜੁਲਾਈ ਨੂੰ ਵੀ ਬੱਦਲ ਛਾਏ ਰਹਿਣਗੇ। ਇਸ ਦੌਰਾਨ ਹਲਕੀ ਮੀਂਹ ਵੀ ਪੈ ਸਕਦਾ ਹੈ। ਜ਼ਿਆਦਾਤਰ ਤਾਪਮਾਨ 36 ਤੋਂ 37 ਡਿਗਰੀ ਸੈਲਸਿਅਸ ਤੇ ਘੱਟ ਤਾਪਮਾਨ 27 ਤੋਂ 28 ਡਿਗਰੀ ਸੈਲਸਿਅਸ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ਤੇ ਨੇੜੇ-ਧੇੜੇ ਇਲਾਕਿਆਂ 'ਚ ਚਕਰਵਾਤੀ ਹਵਾਵਾਂ ਦੀ ਗਤੀਵਿਧੀ ਬਣੇਗੀ। ਮੌਸਮ 'ਚ ਇਸ ਤਰ੍ਹਾਂ ਦੇ ਪਰਿਵਰਤਨ ਦੀ ਵਜ੍ਹਾ ਤੋਂ ਆਉਣ ਵਾਲੇ ਦਿਨਾਂ 'ਚ ਦਿੱਲੀ ਦਾ ਮੌਸਮ ਬਦਲ ਸਕਦਾ ਹੈ ਤੇ ਮੀਂਹ ਹੋਣ ਦੀ ਸੰਭਾਵਨਾ ਹੈ।

Posted By: Amita Verma