ਨਵੀਂ ਦਿੱਲੀ : ਅੱਜ-ਕੱਲ੍ਹ ਜ਼ਿਆਦਾਤਰ ਲੋਕ ਰੇਲ ਟਿਕਟ ਆਨਲਾਈਨ ਬੁਕ ਕਰਨਾ ਪਸੰਦ ਕਰਦੇ ਹਨ ਪਰ ਕਈ ਵਾਰ ਮੰਨ ਦਾ ਸਵਾਲ ਰਹਿੰਦਾ ਹੈ ਕਿ ਟਿਕਟ ਬੁਕ ਤਾਂ ਕਰ ਲਈ ਹੈ ਹੁਣ ਜੇਕਰ ਇਸ ਨੂੰ ਰੱਦ ਕਰਵਾਉਣ ਪਿਆ ਤਾਂ ਕਿਵੇਂ ਕੀਤੀ ਜਾਵੇ। ਚਲੋ ਅੱਜ ਅਸੀਂ ਤੁਹਾਨੂੰ ਆਨਲਾਈਨ ਟਿਕਟ ਰਿਜ਼ਰਵੇਸ਼ਨ ਤੇ ਰੱਦ ਕਰਨ ਦੇ ਨਿਯਮ-ਕਾਏਦੇ ਦੱਸਣ ਜਾ ਰਹੇ ਹਾਂ। IRCTC ਦੀ ਵੈੱਬਸਾਈਟ irctc.co.in ਅਨੁਸਾਰ ਯਾਤਰੀ ਸਾਰੀਆਂ ਕਲਾਸ ਤੇ ਟਰੇਨਾਂ ਲਈ 120 ਦਿਨ ਪਹਿਲਾਂ ਟਿਕਟ ਬੁਕ ਕਰ ਸਕਦੇ ਹਨ। IRCTC ਸੀਨੀਅਰ ਲੋਕਾਂ, ਪੱਤਰਕਾਰਾਂ ਤੇ ਵਿਕਲਾਂਗਾ ਨੂੰ ਰਿਆਇਤੀ ਟਿਕਟ ਬੁਕ ਕਰਨ ਦੀ ਮਨਜ਼ੂਰੀ ਦਿੰਦੀ ਹੈ।

ਟਿਕਟ ਰੱਦ ਕਰਨ ਦੌਰਾਨ ਆਈਆਰਸੀਟੀਸੀ ਲਾਗੂ ਟੈਕਸ ਕੱਟਣ ਤੋਂ ਬਾਅਦ ਬਾਕੀ ਪੈਸੇ ਤੁਹਾਡੇ ਉਸੇ ਖਾਤੇ 'ਚ ਵਾਪਸ ਕਰ ਦਵੇਗਾ, ਜਿਸ 'ਚ ਟਿਕਟ ਬੁਕ ਕਰਨ ਸਮੇਂ ਪੈਸਿਆਂ ਦੀ ਭੁਗਤਾਣ ਕੀਤਾ ਹੋਵੇ।

Posted By: Jaskamal