ਨਵੀਂ ਦਿੱਲੀ : AIIMS MBBS ਏਮਜ਼ ਐੱਮਬੀਬੀਐੱਸ ਦੀ ਦਾਖਲਾ ਪ੍ਰੀਖਿਆ ਦਾ ਨਤੀਜਾ ਐਲਾਨ ਹੋ ਗਿਆ ਹੈ। ਵਿਦਿਆਰਥੀਆਂ ਦੀ ਉਡੀਕ ਹੁਣ ਖਤਮ ਹੋ ਗਈ। ਏਮਜ਼ ਨੇ ਆਪਣੀ ਅਧਿਕਾਰਿਕ ਵੈਬਸਾਈਟ aiimsexams.org 'ਤੇ ਨਤੀਜਿਆਂ ਨੂੰ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਏਮਜ਼ ਨੇ ਐੱਮਬੀਬੀਐੱਸ ਦੀ ਦਾਖਲਾ ਪ੍ਰੀਖਿਆ 25 ਅਤੇ 26 ਮਈ, 2019 ਨੂੰ ਲਈ ਗਈ ਸੀ।

ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਵੱਡੀ ਗਿਣਤੀ 'ਚ ਮੈਡੀਕਲ ਉਮੀਦਵਾਰਾਂ ਨੂੰ ਧਿਆਨ 'ਚ ਰੱਖਦੇ ਹੋਏ ਏਮਜ਼ ਐੱਮਬੀਬੀਐੱਸ 2019 ਦੀ ਅਧਿਕਾਰਿਕ ਵੈਬਸਾਈਟ aiimsexams.org 'ਤੇ ਆਨਲਾਈਨ ਐਲਾਨ ਕੀਤਾ ਗਿਆ, ਜਦੋਂਕਿ AIIMS UG ਦੇ ਨੀਤਜੇ ਦੀ ਤਾਰੀਖ਼ ਦੀ ਪੁਸ਼ਟੀ ਹੋ ਚੁੱਕੀ ਹੈ। ਸੰਸਥਾ ਨੇ ਨਤੀਜ਼ੇ ਲਈ ਕੋਈ ਵਿਸ਼ੇਸ਼ ਸਮਾਂ ਤੈਅ ਨਹੀਂ ਕੀਤਾ ਹੈ।

ਆਮ ਤੌਰ 'ਤੇ, ਏਮਜ਼ ਸਿਰਫ਼ ਨਤੀਜਾ ਜਰੀ ਕਰਨ ਵਾਲੇ ਦਿਨ AIIMS MBBS 2019 ਮੈਰਿਟ ਸੂਚੀ ਜਾਰੀ ਕਰਦਾ ਹੈ। ਏਮਜ਼ ਐੱਮਬੀਬੀਐੱਸ ਦੀ ਮੈਰਿਟ ਸੂਚੀ 'ਚ ਐੱਮਬੀਬੀਐੱਸ ਪ੍ਰੋਗਰਾਮ 'ਚ ਦਾਖਲੇ ਲਈ ਚੁਣੇ ਉਮੀਦਵਾਰਾਂ ਦੇ ਨਾਂ ਸ਼ਾਮਲ ਹੋਣਗੇ। ਉਮੀਦਵਾਰਾਂ ਦੇ ਵਿਅਕਤੀਗਤ ਅੰਕਾਂ ਨਾਲ ਵਿਸਥਾਰਿਤ ਏਮਜ਼ ਸਕੋਰਡਕਾਰਡ/ਰੈਂਕਕਾਰਡ ਆਫੀਸ਼ਲ ਵੈਬਸਾਈਟ aiimsexams.org 'ਤੇ ਬਾਅਦ ਦੀ ਤਾਰੀਖ 'ਚ ਜਾਰੀ ਕੀਤਾ ਜਾਂਦਾ ਹੈ। ਉਮੀਦਵਾਰਾਂ ਲਈ ਏਮਜ਼ ਐੱਮਬੀਬੀਐੱਸ 2019 ਦੀ ਮੈਰਿਟ ਸੂਚੀ ਆਨਲਾਈਨ ਜਾਰੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ਵਿਅਕਤੀਗਤ ਨਤੀਜ਼ੇ ਆਉਣਗੇ।

AIIMs MBBS Result 2019

-ਕੁਝ ਦਿਨ ਪਹਿਲਾਂ ਬੀਏਸੀ ਨਰਸਿੰਗ (ਪੋਸਟ ਬੇਸਿਕ) ਦੀ 2019 ਦੀ ਦਾਖਲਾ ਪ੍ਰੀਖਿਆ ਲਈ ਨਤੀਜਾ ਐਲਾਨ ਕੀਤਾ ਗਿਆ।

-ਨਤੀਜਾ ਅਪਡੇਟ ਸਿਰਫ਼ ਆਫੀਸ਼ਲ ਵੈਬਸਾਈਟ 'ਤੇ ਏਮਜ਼ ਦੁਆਰਾ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ ਏਮਜ਼ ਵੱਲੋਂ ਜਾਰੀ ਨੋਟਿਸ 'ਚ ਕਿਹਾ ਗਿਆ ਸੀ ਕਿ ਨਤੀਜਾ ਨਿੱਜੀ ਤੌਰ 'ਤੇ ਫੋਨ ਜਾਂ ਹੋਰ ਮਾਧਿਅਮਾਂ 'ਤੇ ਸੂਚਿਤ ਨਹੀਂ ਕੀਤੇ ਜਾਵੇਗਾ।

-ਇਸ ਸਾਲ ਐੱਮਬੀਬੀਐੱਸ ਦਾਖਲਾ ਪ੍ਰੀਖਿਆ ਲਈ 3 ਲੱਖ ਤੋਂ ਜ਼ਿਆਦਾ ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਸੀ।

-10 ਵਜੇ ਜਾਰੀ ਕੀਤਾ ਗਿਆ ਐੱਮਬੀਬੀਐੱਸ ਟੈਸਟ ਦਾ ਨਤੀਜਾ।

-NEET 2019 ਦਾ ਕੌਂਸਲਿੰਗ ਸ਼ਡਿਊਲ ਜਾਰੀ ਹੋ ਚੁੱਕਿਆ ਹੈ।

-ਏਆਈਆਈਐੱਮਐੱਸ ਐੱਬੀਬੀਐੱਸ 'ਚ ਦਾਖਲੇ ਲਈ ਇਸ ਵਾਰ ਅਰਜ਼ੀ ਦੀ ਪ੍ਰਕਿਰਿਆ ਦੋ ਗੇੜਾਂ 'ਚ ਪੂਰੀ ਹੋਈ ਸੀ। ਪਹਿਲੇ ਗੇੜ 'ਚ ਬਿਨੈਕਾਰਾਂ ਨੂੰ ਬੇਸਿਕ ਰਜਿਸਟ੍ਰੇਸ਼ਨ ਕਰਵਾਉਣੀ ਸੀ। ਇਸ 'ਚ ਸਾਰੀਆਂ ਜਾਣਕਾਰੀਆਂ ਅਪਰੂਵ ਹੋਣ ਤੋਂ ਬਾਅਦ ਫਾਈਨਲ ਰਜਿਸਟ੍ਰੇਸ਼ਨ ਕਰਵਾਈ ਗਈ ਸੀ। 15 ਮਈ 2019 ਨੂੰ ਪ੍ਰੀਖਿਆ ਨੂੰ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਸਨ।

-ਦਾਖਲੇ ਲਈ ਜਾਰੀ ਨਤੀਜੇ ਤੋਂ ਬਾਅਦ ਜੇਕਰ ਐੱਸਸੀ ਲਈ ਰਾਖਵੀਆਂ ਸੀਟਾਂ ਲਈ ਪਾਤਰ/ਯੋਗ ਉਮੀਦਵਾਰਾਂ ਦੀ ਉਮੀਦ ਮੁਤਾਬਿਕ ਗਿਣਤੀ ਉਪਲੱਬਧ ਨਹੀਂ ਹੈ, ਤਾਂ ਉਹੀ ਸੀਟਾਂ ਐੱਸਟੀ ਉਮੀਦਵਾਰਾਂ ਵੱਲੋਂ ਭਰੀਆਂ ਜਾਣਗੀਆਂ। ਜੇਕਰ ਐੱਸਸੀ/ਐੱਸਟੀ ਸ੍ਰੇਣੀਆਂ ਦੇ ਉਮੀਦਵਾਰਾਂ ਤੋਂ ਸੀਟਾਂ ਨਹੀਂ ਭਰਦੀਆਂ ਤਾਂ ਖਾਲੀ ਸੀਟਾਂ ਨੂੰ ਜਨਰਲ/ਗ਼ੈਰ ਰਾਖਵੀਂ ਸ੍ਰੇਣੀ ਦੇ ਉਮੀਦਵਾਰਾਂ ਰਾਹੀਂ ਭਰੀਆਂ ਜਾਣਗੀਆਂ। ਇਸੇ ਤਰ੍ਹਾਂ, ਜੇਕਰ ਓਬੀਸੀ ਸੀਟਾਂ ਖਾਲੀ ਹਨ ਤਾਂ ਇਨ੍ਹਾਂ ਸੀਟਾਂ ਨੂੰ ਜਨਰਲ/ਗੈਰ ਰਾਖਵੇਂ ਵਰਗ ਨੂੰ ਉਪਲੱਬਧ ਕਰਵਾਈਆਂ ਜਾਣਗੀਆਂ।

-ਕੌਂਸਲਿੰਗ ਜਾਂ ਆਖ਼ਰੀ ਦਾਖਲੇ ਲਈ ਚੁਣੇ ਗਏ ਉਮੀਦਵਾਰਾਂ ਲਈ ਕਟ-ਆਫ ਦਾ ਅੇਨਾਲ ਸੰਸਥਾਨ ਖ਼ੁਦ ਕਰੇਗਾ। ਉੱਥੇ ਦਾਖਲਾ ਪ੍ਰੀਖਿਆ ਨੂੰ ਪਾਸ ਕਰਨ ਲਈ ਜ਼ਰੂਰੀ ਅੰਕ ਜਾਂ ਘੱਟੋ-ਘੱਟ ਅੰਕ 50 ਫ਼ੀਸਦੀ ਹਨ। ਓਬੀਸੀ ਲਈ ਘੱਟੋ-ਘੱਟ ਅੰਕ 45 ਫ਼ੀਸਦੀ ਅਤੇ ਐੱਸਸੀ-ਐੱਸਟੀ ਲਈ 40 ਫ਼ੀਸਦੀ ਅੰਕ ਹਨ।

-ਦਾਖਲਾ ਪ੍ਰੀਖਿਆ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਸੀਟ ਵੰਡਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।

-ਕੌਂਸਲਿੰਗ ਲਈ ਮੈਰਿਟ ਲਿਸਟ ਅਗਲੇ ਹਫਤੇ ਜਾਰੀ ਹੋਵੇਗੀ। ਇਸ ਦੀ ਸੰਭਾਵਿਤ ਤਾਰੀਕ 18 ਜੂਨ ਹੈ।

11:50 AM : ਏਮਜ਼ ਨੇ PhD ਅਤੇ MSc ਦਾ ਨਤੀਜਾ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਐਲਾਨ ਦਿੱਤਾ ਹੈ।

11:42 AM : ਏਮਜ਼ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਹੈ ਕਿ ਜੇਕਰ ਸਿਲੈਕਟਡ ਵਿਦਿਆਰਥੀਆਂ 'ਚੋਂ ਕਿਸੇ ਨੂੰ ਅਣਫਿਟ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਾਲਜ 'ਚ ਐਡਮਿਸ਼ ਨਹੀਂ ਮਿਲੇਗੀ।

ਏਮਜ਼ ਐੱਮਬੀਬੀਐੱਸ ਦਾ ਆਨਲਾਈਨ ਰਿਜ਼ਲਟ ਇੰਜ ਕਰੋ ਚੈੱਕ

ਏਮਜ਼ ਐੱਮਬੀਬੀਐੱਸ ਦੇ 2019 ਦੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਮੈਡੀਕਲ ਦੇ ਇੱਛੁਕ ਉਮੀਦਵਾਰ ਆਪਣਾ ਰਿਜ਼ਲਟ ਆਨਲਾਈਨ ਜਾਂਚਣ ਲਈ ਹੇਠਾਂ ਦਿੱਤੇ ਗਏ ਸਟੈੱਪ ਫਾਲੋ ਕਰਨ।

ਸਟੈੱਪ-1 : ਆਫੀਸ਼ਿਅਲ ਵੈੱਬਸਾਈਟ aiimsexams.org 'ਤੇ ਦਿੱਤੇ ਗਏ ਲਿੰਕ 'ਤੇ ਕਲਿੱਕ ਕਰੋ।

ਸਟੈੱਪ-2 : ਹਾਲ ਟਿਕਟ ਨੰਬਰ ਅਤੇ ਹੋਰ ਵੇਰਵੇ ਭਰੋ।

ਸਟੈੱਪ-3 : ਦਿੱਤੀ ਗਈ ਜਾਣਕਾਰੀ ਦੀ ਜਾਂਚ ਕਰੋ ਅਤੇ ਸਬਮਿੱਟ ਦਾ ਬਟਨ ਦਬਾਓ।

ਸਟੈੱਪ-4 : ਸਕ੍ਰੀਨ 'ਤੇ AIIMS MBBS Result 2019 ਦਿਖਾਈ ਦੇਵੇਗਾ। ਉਸ ਨੂੰ ਚੈੱਕ ਕਰੋ।

Posted By: Seema Anand