v>ਵਿਗਿਆਨੀਆਂ ਨੇ ਇਕ ਅਜਿਹੀ ਨਵੀਂ ਵਾਇਰਲੈੱਸ ਡਿਵਾਈਸ ਵਿਕਸਿਤ ਕੀਤੀ ਹੈ ਜਿਸ ਨਾਲ ਇਲੈਕਟ੍ਰਿਕ ਕਰੰਟ ਰਾਹੀਂ ਦਿਮਾਗ਼ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਇਸ ਤਰੀਕੇ ਨਾਲ ਮਿਰਗੀ ਅਤੇ ਪਾਰਕਿਨਸਨ ਵਰਗੀਆਂ ਬਿਮਾਰੀਆਂ ਦੇ ਇਲਾਜ 'ਚ ਮਦਦ ਮਿਲ ਸਕਦੀ ਹੈ। ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਮੁਤਾਬਕ, ਡਬਲਯੂਏਐੱਨਡੀ ਨਾਂ ਦੀ ਨਿਊਰੋਸਟੀਮੁਲੇਟਰ ਦਿਮਾਗ਼ ਲਈ ਪੇਸਮੇਕਰ ਵਾਂਗ ਕੰਮ ਕਰਦਾ ਹੈ। ਇਹ ਦਿਮਾਗ਼ ਦੀ ਬਿਜਲੀ ਸਰਗਰਮੀਆਂ ਦੀ ਨਿਗਰਾਨੀ ਰਨ ਦੇ ਨਾਲ ਹੀ ਕਿਸੇ ਗੜਬੜੀ ਦਾ ਪਤਾ ਲੱਗਣ 'ਤੇ ਬਿਜਲੀ ਦੇ ਝਟਕੇ ਵੀ ਦੇ ਸਕਦਾ ਹੈ। ਇਹ ਡਿਵਾਈਸ ਤੰਤਰਿਕਾ ਤੰਤਰ ਸਬੰਧੀ ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕਾਂ 'ਚ ਕੰਬਣੀ ਅਤੇ ਦੌਰਿਆਂ ਦੀ ਰੋਕਥਾਮ 'ਚ ਬਹੁਤ ਪ੍ਰਭਾਵਸ਼ਾਲੀ ਹੋ ਸਕਦੀ ਹੈ। ਇਨ੍ਹਾਂ ਦੀ ਰੋਕਥਾਮ 'ਚ ਬਿਜਲੀ ਦੇ ਝਟਕੇ ਬਹੁਤ ਹਲਕੇ ਪੱਧਰ 'ਤੇ ਦਿੱਤੇ ਜਾਂਦੇ ਹਨ। ਕੈਲੀਫੋਰਨੀਆ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਰਿਕੀ ਮੂੁਲਰ ਨੇ ਕਿਹਾ ਕਿ ਇਨ੍ਹਾਂ ਦੇ ਇਲਾਜ ਲਈ ਸਹੀ ਇਲਾਜ ਲੱਭਣਾ ਬਹੁਤ ਮਹਿੰਗਾ ਹੈ ਅਤੇ ਇਸ ਵਿਚ ਕਈ ਸਾਲ ਦਾ ਸਮਾਂ ਲੱਗ ਸਕਦਾ ਹੈ। ਅਸੀਂ ਇਨ੍ਹਾਂ ਦੋਨਾਂ 'ਚ ਸ਼ਾਨਦਾਰ ਕਮੀ ਲਿਆਂਦੀ ਹੈ। ਇਸ ਨਾਲ ਬਿਹਤਰ ਨਤੀਜੇ ਸਾਹਮਣੇ ਆ ਸਕਦੇ ਹਨ।