ਸਿੱਖਿਆ ਨੂੰ ਮਨੁੱਖੀ ਜੀਵਨ ਵਿਚ ਸਭ ਤੋਂ ਵੱਧ ਮਹੱਤਵ ਦਿੱਤਾ ਜਾਂਦਾ ਹੈਉਂਜ ਇਹ ਲਾਜ਼ਮੀ ਵੀ ਹੈ ਕਿਉਂਕਿ ਸਿੱਖਿਆ ਤੋਂ ਬਿਨਾਂ ਮਨੁੱਖੀ ਜੀਵਨ ਅਗਿਆਨਤਾ ਭਾਵ ਹਨੇਰੇ ਨਾਲ ਭਰਿਆ ਹੁੰਦਾ ਹੈਸਿੱਖਿਆ ਜਿੱਥੇ ਮਨੁੱਖ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦੀ ਹੈ ਉੱਥੇ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਜਵਾਬਦੇਹ ਵੀ ਬਣਾਉਂਦੀ ਹੈਇਸ ਕਰਕੇ ਸਿੱਖਿਆ ਨੂੰ ਮਨੁੱਖੀ ਜੀਵਨ ਦਾ ਅਨਿਖੜਵਾਂ ਅੰਗ ਮੰਨਿਆ ਜਾਂਦਾ ਹੈਖ਼ੈਰ! ਇਹ ਵੱਖਰਾ ਵਿਸ਼ਾ ਹੈਸਾਡੇ ਅੱਜ ਦੇ ਲੇਖ ਦਾ ਮੂਲ ਆਧਾਰ 'ਬੱਚਿਆਂ ਦੇ ਮੋਢਿਆਂ ਉੱਪਰ ਵਧਦਾ ਬਸਤੇ ਦਾ ਭਾਰ' ਹੈਆਧੁਨਿਕ ਸਮਾਜ ਵਿਚ ਵੱਡੇ ਸਕੂਲਾਂ ਦਾ ਰੁਝਾਨ ਆਪਣੀ ਚਰਮ ਸੀਮਾ ਉੱਤੇ ਹੈਹਰ ਮਨੁੱਖ ਆਪਣੇ ਬੱਚਿਆਂ ਨੂੰ ਵੱਡੇ ਅਤੇ ਮਹਿੰਗੇ ਸਕੂਲਾਂ ਵਿਚ ਪੜ੍ਹਾਉਣਾ ਚਾਹੁੰਦਾ ਹੈ, ਜਿੱਥੇ ਉਨ੍ਹਾਂ ਦਾ ਬੱਚਾ ਚੰਗੀ ਸਿੱਖਿਆ ਰਾਹੀਂ ਚੰਗਾ ਨਾਗਰਿਕ ਬਣ ਸਕੇ, ਕਾਮਯਾਬ ਮਨੁੱਖਾਂ ਦੀ ਸ਼੍ਰੇਣੀ ਵਿਚ ਸ਼ਾਮਲ ਹੋ ਸਕੇ, ਚੰਗੀ ਨੌਕਰੀ ਪ੍ਰਾਪਤ ਕਰ ਸਕੇਪਰ ਇਸ ਕਾਮਯਾਬੀ ਦੇ ਇਸ ਚੱਕਰ ਵਿਚ ਨਿੱਕੇ ਬੱਚਿਆਂ ਤੋਂ ਉਨ੍ਹਾਂ ਦਾ ਮਾਸੂਮ ਬਚਪਨ ਖੋਇਆ ਜਾ ਰਿਹਾ ਹੈ

ਦੁੱਖ-ਸੁੱਖ ਸਾਂਝਾ

ਹਰ ਰੋਜ਼ ਅਖ਼ਬਾਰਾਂ ਇਨ੍ਹਾਂ ਖ਼ਬਰਾਂ ਨਾਲ ਭਰੀਆਂ ਹੁੰਦੀਆਂ ਹਨ ਕਿ ਪੇਪਰਾਂ ਵਿੱਚੋਂ ਫੇਲ੍ਹ ਹੋਏ ਵਿਦਿਆਰਥੀ ਨੇ ਖ਼ੁਦਕੁਸ਼ੀ ਜਿਹਾ ਭਿਆਨਕ ਕਦਮ ਚੁੱਕ ਲਿਆਇਹ ਬਹੁਤ ਮੰਦਭਾਗਾ ਰੁਝਾਨ ਹੈਅੱਜ ਕਲ੍ਹ ਤਾਂ ਦੱਸਵੀਂ/ ਬਾਰ੍ਹਵੀਂ ਕਲਾਸਾਂ ਦੇ ਵਿਦਿਆਰਥੀ ਵੀ ਆਤਮਹੱਤਿਆ ਵਰਗੇ ਸਖ਼ਤ ਕਦਮ ਚੁੱਕ ਰਹੇ ਹਨਕਿਹੋ ਜਿਹੇ ਸਮਾਜ ਦੀ ਸਿਰਜਣਾ ਕਰ ਰਹੇ ਹਾਂ ਅਸੀਂ? ਜਿੱਥੇ ਆਪਣੀ ਜਾਨ ਗੁਆਉਣ ਤੋਂ ਬਿਨਾਂ ਕੋਈ ਹੋਰ ਰਾਹ ਦਿੱਸਦਾ ਹੀ ਨਹੀਂ ਹੈ; ਜਿੱਥੇ ਕੋਈ ਫੁੱਲ ਖਿੜਣ ਤੋਂ ਪਹਿਲਾਂ ਹੀ ਕੁਮਲਾ ਜਾਂਦਾ ਹੈ, ਜਿੱਥੇ ਆਪਣਾ ਦੁੱਖ-ਸੁੱਖ ਸਾਂਝਾ ਕਰਨ ਲਈ ਕੋਈ ਮਨੁੱਖ ਹੀ ਨਹੀਂ ਲੱਭਦਾਇਹ ਅੱਜ ਦੇ ਵਕਤ ਦੀ ਤ੍ਰਾਸਦੀ ਹੈ

ਸਿੱਖਿਆ ਪ੍ਰਣਾਲੀ

ਸਿੱਖਿਆ ਪ੍ਰਣਾਲੀ ਨੂੰ ਦਿਨੋਂ-ਦਿਨ ਗੁਝਲਦਾਰ ਬਣਾਇਆ ਜਾ ਰਿਹਾ ਹੈ ਪਰ ਨਤੀਜਾ ਕੁਝ ਵੀ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਅਸੀਂ ਚੰਗੇ ਨਾਗਰਿਕ ਘੱਟ ਅਤੇ ਬੇਰੁਜ਼ਗਾਰ ਵੱਧ ਪੈਦਾ ਕਰ ਰਹੇ ਹਾਂਸਿੱਖਿਆ ਦਾ ਮੂਲ ਮਸਕਦ ਇਖ਼ਲਾਕੀ ਕਦਰਾਂ-ਕੀਮਤਾਂ ਨੂੰ ਬਾਲ-ਮਨਾਂ ਵਿਚ ਬਿਠਾਉਣਾ ਨਹੀਂ ਰਿਹਾ ਬਲਕਿ ਅੰਨ੍ਹੀ ਦੋੜ ਦੇ ਖਿਡਾਰੀ ਬਣਾਉਣਾ ਹੈ ਤਾਂ ਕਿ ਚੰਗੇ ਰੁਜ਼ਗਾਰ ਨੂੰ ਪ੍ਰਾਪਤ ਕੀਤਾ ਜਾ ਸਕੇ ਵੱਧ ਪੈਸਾ ਕਮਾਇਆ ਜਾ ਸਕੇ

ਸਕੂਲਾਂ ਵਿਚ ਇੰਨੇ ਵਿਸ਼ੇ ਪੜ੍ਹਾਉਣ ਦਾ ਜ਼ੋਰ ਹੈ ਕਿ ਨਿੱਕੇ ਬੱਚਿਆਂ ਦੇ ਬਸਤਿਆਂ ਦਾ ਭਾਰ ਬਹੁਤ ਵੱਧ ਗਿਆ ਹੈਜਿੰਨੀਆਂ ਕਿਤਾਬਾਂ ਬੱਚੇ ਦੇ ਸਕੂਲ ਬੈਗ ਵਿਚ ਹਨ ਉਹ ਸਾਰੀਆਂ ਦਿਨ 'ਚ ਇਕ ਵਾਰ ਖੋਲ੍ਹ ਕੇ ਵੀ ਦੇਖਦਾ ਹੋਊ ਜਾਂ ਨਹੀਂ? ਪਰ ਬਸਤੇ ਵਿਚ ਲੈ ਕੇ ਸਾਰੀਆਂ ਹੀ ਜਾਣੀਆਂ ਹਨ ਕਿਉਂਕਿ ਇਕ ਕਿਤਾਬ ਵੀ ਘਰ ਰਹਿ ਗਈ ਤਾਂ ਸਕੂਲ ਨੂੰ ਭਾਰੀ ਜ਼ੁਰਮਾਨਾ ਲਗਾਉਣ ਦਾ ਬਹਾਨਾ ਮਿਲ ਜਾਣਾ ਹੈਇਸ ਕਰਕੇ ਮਾਂ-ਬਾਪ ਸਾਰੀਆਂ ਕਿਤਾਬਾਂ ਬੱਚਿਆਂ ਦੇ ਮੋਢਿਆਂ ਉੱਪਰ ਸੁੱਟ ਦਿੰਦੇ ਹਨ

ਗਿਆਨ ਪ੍ਰਾਪਤੀ ਦਾ ਮਾਧਿਅਮ

ਪੜ੍ਹਾਈ ਨੂੰ ਹੁਣ ਗਿਆਨ ਪ੍ਰਾਪਤੀ ਦਾ ਮਾਧਿਅਮ ਨਹੀਂ ਮੰਨਿਆ ਜਾਂਦਾ ਬਲਕਿ ਪੱਕੀ ਨੌਕਰੀ ਦਾ ਜੁਗਾੜ ਬਣਾ ਕੇ ਰੱਖ ਦਿੱਤਾ ਗਿਆ ਹੈਇਸ ਕਰਕੇ ਜੁਆਕਾਂ ਦੇ ਮੋਢਿਆਂ ਉੱਪਰ ਬਸਤੇ ਦਾ ਭਾਰ ਬਹੁਤ ਵੱਧ ਗਿਆ ਹੈਸਾਰਥਕ ਸਿੱਖਿਆ ਖ਼ਤਮ ਹੋ ਗਈ ਹੈ ਜਿਸ ਰਾਹੀਂ ਚੰਗੇ ਨਾਗਰਿਕ ਬਣਾਏ ਜਾਂਦੇ ਸਨ ਤਾਂ ਕਿ ਚੰਗੇ ਦੇਸ਼ ਦਾ ਨਿਰਮਾਣ ਕੀਤਾ ਜਾ ਸਕੇਅੱਜ ਅਖ਼ਬਾਰ ਦੇ ਸਫ਼ੇ ਖੋਲ੍ਹ ਕੇ ਪੜ੍ਹ ਲਓ ਵੱਡੇ- ਵੱਡੇ ਜ਼ੁਰਮਾਂ ਵਿਚ ਵੱਧ ਪੜ੍ਹੇ-ਲਿਖੇ ਬੱਚੇ ਸ਼ਾਮਲ ਹੁੰਦੇ ਹਨਚੋਰੀ, ਠੱਗੀ ਆਦਿ ਅਪਰਾਧਿਕ ਕੰਮਾਂ ਵਿਚ ਪੜ੍ਹੇ- ਲਿਖੇ ਲੋਕਾਂ ਦੀ ਸ਼ਾਮੂਲਿਅਤ ਵੱਧ ਗਈ ਹੈਫੇਰ ਸਿੱਖਿਆ ਦਾ ਮੂਲ ਮਨੋਰਥ ਤਾਂ ਖ਼ਤਮ ਹੀ ਹੋ ਗਿਆ ਹੈ ਕਿਉਂਕਿ ਪਹਿਲਾਂ ਦੇ ਮੁਕਾਬਲੇ ਹੁਣ ਮਹਿੰਗੀ ਸਿੱਖਿਆ ਦਿੱਤੀ ਜਾ ਰਹੀ ਹੈਫਿਰ ਅੱਜ ਕਲ੍ਹ ਦੇ ਜੁਆਕਾਂ ਵਿਚ ਇਖ਼ਲਾਕੀ ਕਦਰਾਂ-ਕੀਮਤਾਂ ਦੀ ਅਣਹੋਂਦ ਕਿਉਂ ਹੈ?

ਭਵਿੱਖ ਪ੍ਰਤੀ ਜਾਗਰੂਕ

ਇਨ੍ਹਾਂ ਦਾ ਮੂਲ ਕਾਰਨ ਹੈ ਕਿ ਸਿੱਖਿਆ, ਅੱਜ ਦੇ ਦੌਰ ਵਿਚ ਕੇਵਲ ਨੌਕਰੀ ਪ੍ਰਾਪਤ ਕਰਨ ਦਾ ਇਕ ਸਾਧਨ ਬਣ ਕੇ ਰਹਿ ਗਈ ਹੈ, ਇਸ ਤੋਂ ਇਲਾਵਾ ਕੁਝ ਨਹੀਂਨਿੱਕੇ ਬੱਚਿਆਂ ਦੇ ਮੋਢਿਆਂ ਉੱਪਰ ਭਾਵੇਂ ਭਾਰੇ ਬਸਤੇ ਟਿਕਾ ਦਿੱਤੇ ਗਏ ਹਨ, ਪਰ ਕੋਮਲ ਮਨਾਂ ਨੂੰ ਸਿਰਫ਼ ਪੈਸੇ ਕਮਾਉਣ ਵਾਲੀ ਮਸ਼ੀਨ ਬਣਾਇਆ ਜਾ ਰਿਹਾ ਹੈਇਹ ਬਹੁਤ ਮੰਦਭਾਗਾ ਰੁਝਾਨ ਹੈ, ਇਸ ਤੋਂ ਬਚਣ ਦੀ ਜ਼ਰੂਰਤ ਹੈ

ਇਹ ਸਮਾਂ ਸੰਭਲਣ ਦਾ ਸਮਾਂ ਹੈਜੇਕਰ ਅੱਜ ਦੇ ਸਮੇਂ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਪ੍ਰਤੀ ਜਾਗਰੂਕ ਨਾ ਹੋਏ ਤਾਂ ਫਿਰ ਸਿਵਾਏ ਪਛਤਾਵੇ ਦੇ ਹੋਰ ਕੁਝ ਹੱਥ ਨਹੀਂ ਆਉਣਾਸਿੱਖਿਆ ਤੰਤਰ ਵਿਚ ਸਖ਼ਤ ਸੁਧਾਰ ਦੀ ਲੋੜ ਹੈ ਪਰ ਸਮੇਂ ਦੀਆਂ ਸਰਕਾਰਾਂ ਅਜੇ ਆਪਣੇ ਸਵਾਰਥ ਵਿਚ ਮਸ਼ਰੂਫ ਹਨ ਇਸ ਕਰ ਕੇ ਮਾਪਿਆਂ ਨੂੰ ਖ਼ੁਦ ਹੀ ਅੱਗੇ ਆਉਣਾ ਪਵੇਗਾ ਤਾਂ ਕਿ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ, ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਇਆ ਜਾ ਸਕੇਪਰ ਇਹ ਹੁੰਦਾ ਕਦੋਂ ਹੈ, ਇਹ ਅਜੇ ਭਵਿੱਖ ਦੀ ਕੁੱਖ ਵਿਚ ਹੈ

- ਡਾ. ਨਿਸ਼ਾਨ ਸਿੰਘ

75892- 33437

Posted By: Harjinder Sodhi