ਹਾਇਕੂ ਜਿਸ ਦਾ ਅਰੰਭਿਕ ਨਾਂ ਹੋਕੂ ਹੈਜਪਾਨੀ ਕਾਵਿ ਵਿਚ ਇਹ ਇੱਕੋ ਸਾਹ ਨਾਲ ਕਿਹਾ ਜਾਣ ਵਾਲਾ ਸੰਸਾਰ ਦਾ ਸਭ ਤੋਂ ਛੋਟਾ ਅਤੇ ਸੰਖੇਪਿਤ ਕਾਵਿ ਰੂਪ ਹੈਮੁਕਾਬਲਤਨ ਪੰਜਾਬੀ ਸਾਹਿਤ ਵਿਚ ਮਾਹੀਆ, ਨਿੱਕੀ ਬੋਲੀ ਜਾਂ ਟੱਪੇ ਵੀ ਆਕਾਰ ਪੱਖੋਂ ਛੋਟੀਆਂ ਵੰਨਗੀਆਂ ਹਨ ਪਰ ਇਹ ਰੂਪਕ ਅਤੇ ਵਿਸ਼ੇ ਪੱਖੋਂ ਹਾਇਕੂ ਤੋਂ ਭਿੰਨ ਹਨਹਾਇਕੂ ਕੁਦਰਤੀ ਵਰਤਾਰੇ ਨੂੰ ਮਾਣਨ , ਇਕਾਂਤ ਜਾਂ ਚੁੱਪ ਦੀ ਕਵਿਤਾ ਹੈਇਹ ਅੱਖਾਂ ਅੱਗੇ ਕਿਸੇ ਪਲ ਛਿਣ ਵਿਚ ਪ੍ਰਤੱਖ ਵਾਪਰ ਰਹੀ ਘਟਦਾ ਦਾ ਸੀਮਤ ਸ਼ਬਦਾਂ ਵਿਚ ਜਿਉਂ ਦਾ ਤਿਉਂ ਬਿਆਨ ਹੈਇਤਿਹਾਸਕ ਪੱਖੋਂ ਇਸ ਦੀਆਂ ਜੜਾਂ ਬੋਧ ਧਰਮ ਵਿਚ ਮੌਜੂਦ ਹਨ ਕਿਉਂ ਜੋ ਇਸ ਦੀ ਸ਼ੁਰੂਆਤ ਬੋਧ ਭਿਕਸ਼ੂਆਂ ਨੇ ਸੱਤ ਸੋ ਸਾਲ ਪਹਿਲਾ ਕੀਤੀਇਹ ਵਿਧਾਨ ਵਿਚ ਬੱਝਾ ਕਾਵਿ ਰੂਪ ਹੈਅਸਲੀ ਜਪਾਨੀ ਰੂਪ ਵਿਚ ਇਸ ਨੂੰ 17 ਧੁਨੀ ਚਿੰਨ/ਅੱਖਰਾਂ ਨਾਲ ਇਕ ਖੜ੍ਹੀ ਪੰਕਤੀ ਵਿਚ ਲਿਖਿਆ ਜਾਂਦਾ ਰਿਹਾ ਹੈਪਾਠਕ ਦ੍ਰਿਸ਼ਟੀ ਤਿੰਨ ਟੁਕੜੀਆਂ ਸਿਆਣ ਲੈਂਦੀਤਿੰਨ ਟੁਕੜੀਆਂ ਦਾ ਮਾਪ ਪੰਜ-ਸੱਤ-ਪੰਜ ਅੱਖਰਾਂ ਵਿਚ ਬੰਨ੍ਹਿਆਂ ਜਾਂਦਾ ਹੈ ਪਰ ਅਧੁਨਿਕ ਜਪਾਨੀ ਲੇਖਕ ਪੁਰਾਣੇ ਨਿਯਮਾਂ ਨੂੰ ਅੱਖੋਂ ਓਹਲੇ ਕਰਦੇ ਹਨਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿਚ ਇਸ ਨੂੰ ਤਿੰਨ ਸਤਰਾਂ ਵਿਚ ਲਿਖਿਆ ਜਾਂਦਾ ਹੈਪੰਜਾਬੀ ਵਿਚ ਵੀ ਇਸ ਦੀਆਂ ਤਿੰਨ ਸਤਰਾਂ ਮਕਬੂਲ ਹੋਈਆਂ ਪਰ ਭਾਸ਼ਾਗਤ ਭਿੰਨਤਾ ਕਾਰਨ ਪੰਜ-ਸੱਤ-ਪੰਜ ਅੱਖਰਾਂ ਵਾਲਾ ਨਾਪ ਨਹੀਂ ਰੱਖਿਆ ਜਾਂਦਾਪੰਜਾਬੀ ਹਾਇਕੂ ਲੇਖਕ ਪਹਿਲੀ ਸਤਰ ਅਤੇ ਤੀਸਰੀ ਸਤਰ ਨੂੰ ਛੋਟਾ ਅਤੇ ਦੂਸਰੀ ਸਤਰ ਨੂੰ ਲੰਬਾ ਕਰਦੇ ਹਨਹਾਇਕੂ ਨੂੰ ਸਰਲ ਸ਼ਬਦਾਵਲੀ ਵਿਚ ਤੁਕਾਂਤ ਰਹਿਤ ਲਿਖਣ ਦੇ ਨਾਲ-ਨਾਲ ਮਿਆਰੀ ਵੀ ਬਣਾਇਆ ਜਾਂਦਾ ਹੈ

ਹਾਇਕੂ ਵਿਧਾ ਨੂੰ ਭਾਰਤ ਵਿਚ ਸਥਾਪਿਤ ਕਰਨ ਲਈ ਸੱਤਯ ਭੂਸ਼ਣ ਵਰਮਾ ਨੇ ਜਪਾਨੀ ਤੋਂ ਹਿੰਦੀ ਵਿਚ ਹਾਇਕੂ ਦਾ ਅਨੁਵਾਦ ਕਰ ਕੇ ਅਹਿਮ ਯੋਗਦਾਨ ਪਾਇਆ ਹੈਭਗਵਤ ਸ਼ਰਣ ਅਗਰਵਾਲ ਦਾ ਵੀ ਹਿੰਦੀ ਹਾਇਕੂ ਵਿਚ ਮਹੱਤਵਪੂਰਨ ਯੋਗਦਾਨ ਹੈਪ੍ਰੋ. ਪੂਰਨ ਸਿੰਘ ਨੇ ਜਪਾਨੋ ਪੜ੍ਹਾਈ ਕਰਨ ਉਪਰੰਤ ਪਰਤ ਕੇ ਹਾਇਕੂ ਨੁਮਾ ਕਵਿਤਾਵਾਂ ਰਚੀਆਂਅੰਮ੍ਰਿਤਾ ਪ੍ਰੀਤਮ ਨੇ ਵੀ ਪੰਜਾਬੀ ਵਿਚ ਅਨੁਵਾਦ ਕਰ ਕੇ ਕੁਝ ਹਾਇਕੂ ਆਪਣੇ ਮੈਗਜ਼ੀਨ ਨਾਗਮਣੀ ਵਿਚ ਛਾਪੇਡਾ. ਸਤਿਆਨੰਦ ਨੇ ਪੰਜਾਬੀ, ਹਿੰਦੀ, ਉਰਦੂ, ਸਿੰਧੀ ਵਿਚ ਹਾਇਕੂ ਲਿਖੇਮੋਹਨ ਕਟਿਆਲ ਅਤੇ ਉਰਮਿਲਾ ਕੌਲ ਦੀ ਵੀ ਪੰਜਾਬੀ ਹਾਇਕੂ ਨੂੰ ਮਕਬੂਲ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਹੈਜਪਾਨੀ ਹਾਇਕੂ ਪ੍ਰਤੀ ਗਹਿਰੀ ਜਾਣਕਾਰੀ ਪਰਮਿੰਦਰ ਸੋਢੀ ਦੀ ਕਿਤਾਬ ਜਪਾਨੀ ਹਾਇਕੂ ਸ਼ਾਇਰੀ ਤੋਂ ਮਿਲਦੀ ਹੈਕਸ਼ਮੀਰੀ ਲਾਲ ਚਾਵਲਾ ਦਾ ਵੀ ਪੰਜਾਬੀ ਹਾਇਕੂ ਲਿਖਣ ਵਿਚ ਬਹੁਤ ਯੋਗਦਾਨ ਹੈਭਾਵੇਂ ਉਸ ਦੀ ਹਿੰਦੀ ਹਾਇਕੂ ਵਿਚ ਵੀ ਮੁਹਾਰਤ ਸੀ

ਇਮਾਨਦਾਰੀ ,

ਜਿੰਦਾ ਨਹੀਂ ਹੈ

ਹੁਣ ਸਾਡੇ ਦਿਲਾ ਵਿਚ

(ਕਸ਼ਮੀਰੀ ਲਾਲ ਚਾਵਲਾ)

ਵਿਸ਼ੇ ਪੱਖੋ ਇਸ ਵਿਚ ਸਿੱਧੇ ਜਾਂ ਸੰਕੇਤ ਰੂਪੀ ਰੁੱਤ ਦਾ ਵਰਣਨ ਜ਼ਰੂਰੀ ਸਮਝਿਆ ਜਾਂਦਾ ਹੈਰੁੱਤ ਵਰਣਨ ਇਸ ਨੂੰ ਨਵੀਂ ਤਾਜਗੀ ਅਤੇ ਰੰਗਤ ਦਿੰਦਾ ਹੈਇਸ ਨੂੰ ਰਚਣ ਦਾ ਕਾਲ ਵਰਤਮਾਨ ਹੁੰਦਾ ਹੈਗਿਆਨ ਇੰਦਰੀਆਂ ਦੁਆਰਾ ਮਹਿਸੂਸੇ ਅਨੁਭਵ ਬਿੰਬਾਤਮਕ ਰੂਪ ਵਿਚ ਕਿਸੇ ਖ਼ਾਸ ਪਲ ਦੀ ਤਸਵੀਰ ਜਾਂ ਤਸਵੀਰਾਂ ਦੀ ਪੇਸ਼ਕਾਰੀ ਕਰਦੇ ਹਨਅੱਖ ਝਪਕਣ ਜਿੰਨਾ ਛਿਣ ਮਾਤਰ ਕੁਦਰਤ ਨੂੰ ਸਾਦੇ ਤੋਂ ਸਾਦੇ ਢੰਗ ਨਾਲ ਬਿਆਨ ਕਰਨਾ ਇਸ ਦੀ ਪ੍ਰਮੁੱਖ ਵਿਸ਼ੇਸ਼ਤਾ ਹੈਕੁਦਰਤੀ ਸੁਹੱਪਣ ਨਾਲ ਨੱਕੋ-ਨੱਕੀ ਭਰਿਆ ਹੋਣਾ ਇਸ ਦਾ ਕੇਂਦਰੀ ਪਛਾਣ ਬਿੰਦੂ ਹੈ ਪਰ ਇਸ ਕਾਵਿ ਰੂਪ ਨੇ ਕੁਦਰਤ ਹੀ ਨਹੀਂ ਸਮਾਜ ਨੂੰ ਆਪਣੇ ਕਲਾਵੇ ਵਿਚ ਲਿਆ ਹੈ

-ਕੱਲ੍ਹ ਸ਼ਾਮ ਦਾ ਗੁੰਮਸ਼ੁਦਾ

ਕਰਜ਼ੇ 'ਚ ਡੁੱਬਿਆ

ਨਹਿਰ 'ਚ ਤਰੇ(ਰਵਿੰਦਰ ਰਵੀ)

-ਔੜ ਦਾ ਦਿਨ

ਕੱਚੇ ਰਾਹ ਨੂੰ ਸਿੰਜੇ

ਮਜ਼ਦੂਰ ਦਾ ਪਸੀਨਾ

(ਨਿਰਮਲ ਬਰਾੜ)

ਹਾਇਕੂ ਲੈਅ 'ਚ ਤੁਰੇ ਜਾਂਦੇ ਲੇਖਕ ਦੇ ਧਿਆਨ ਨੂੰ ਇਕ ਦਮ ਭੰਗ ਕਰ ਕੇ ਆਪਣੇ ਵੱਲ ਅਕਰਸ਼ਿਤ ਕਰਦਾ ਹੈ ਜਿਵਂੇ ਹਲਕੇ-ਹਲਕੇ ਨੀਂਦ ਦੀ ਆਗੋਸ਼ ਵਿਚ ਜਾ ਰਹੇ ਵਿਅਕਤੀ ਨੂੰ ਜੰਝੋੜ ਕੇ ਉੱਠਾ ਦਿੱਤਾ ਜਾਵੇਪਰਮਿੰਦਰ ਸੋਢੀ ਅਨੁਸਾਰ ਇਹ ਜਾਗਣਾ ਤੇ ਇਸ ਪਲ ਵਿਚ ਜਾਗਣਾ ਹੈਬੋਧ ਦਾ ਅਹਿਸਾਸ ਹੀ ਹਾਇਕੂ ਹੈਓਪਰੀ ਨਜ਼ਰੇ ਹਾਇਕੂ ਨੂੰ ਲਿਖਣਾ ਆਸਾਨ ਸਮਝਿਆ ਜਾਂਦਾ ਹੈ ਪਰ ਇਸ ਨੂੰ ਲਿਖਣਾ ਮੁਸ਼ਕਿਲ ਹੈਹਾਇਕੂ ਨੂੰ ਅਲੰਕਾਰ ਰੂਪੀ ਗਹਿਣੇ ਨਹੀਂ ਭਾਉਂਦੇ ਇਸ ਦਾ ਰੂਪਕ ਪੱਖ ਕਿਸੇ ਸਾਦ ਮੁਰਾਦੀ ਪਰ ਸੋਹਣੀ ਸੂਰਤ ਵਰਗਾ ਹੁੰਦਾ ਹੈ

ਹਾਇਕੂ ਕਵੀ ਕਿਸੇ ਵੀ ਆਮ-ਖ਼ਾਸ ਪਲ, ਸ਼ੈਅ ਵਿਚ ਵਾਪਰਦੀ ਕਿਰਿਆ ਨੂੰ ਅਜਾਈਂ ਨਹੀਂ ਜਾਣ ਦਿੰਦਾ ਉਸ ਦੀ ਅੱਖ ਇਕ ਦਮ ਪਲ ਛਿਣ ਨੂੰ ਕੈਦ ਕਰ ਲੈਂਦੀ ਹੈਹਾਇਕੂ ਪਰਬਤਾਂ ਜਿੱਡੀ ਉਚਾਈ ਜਾਂ ਸਮੁੰਦਰ ਜਿੰਨੀ ਡੂੰਘਾਈ ਦੀ ਵਸਤੂ ਨਹੀਂ ਸਗਂੋ ਛੋਟੇ ਜਹੇ ਪੱਤੇ ਉੱਪਰ ਪਏ ਸੂਖਮ ਤ੍ਰੇਲ ਤੁਪਕੇ ਨੂੰ ਵੀ ਗਹਿਰ ਗੰਭੀਰ ਹੋ ਕੇ ਪੇਸ਼ ਕਰਦਾ ਹੈਇਕ ਨਿੱਕੀ ਜਿਹੀ ਕਰੂੰਬਲ ਫੁੱਟਣਾ ਪੂਰੇ ਮੌਸਮ ਨੂੰ ਬਦਲਣ ਦੀ ਸੰਕੇਤਕ ਭਾਸ਼ਾ ਹੈ

ਹੁਣੇ ਨਜ਼ਰੀ ਪਈ

ਨਿੱਕੀ ਕਰੂੰਬਲ ਨਿੰਮ ਵਿਚ

ਰੁੱਤ ਬਦਲ ਰਹੀ(ਸੁਰਮੀਤ ਮਾਵੀ)

ਪੰਜਾਬੀ ਹਾਇਕੂ ਲੇਖਕਾਂ ਨੇ ਸੱਭਿਆਚਾਰਕ ਰੰਗਤ ਨਾਲ ਇਨ੍ਹਾਂ ਨੂੰ ਹੋਰ ਵੀ ਸ਼ਿੰਗਾਰਿਆ ਹੈਮੌਸਮ ਜਿਵੇਂ ਵਰਖਾ, ਧੁੱਪ, ਗਰਮੀ-ਸਰਦੀ, ਔੜ, ਬਸੰਤ, ਪਤਝੜ, ਬਹਾਰ ਆਦਿ, ਬਨਸਪਤੀ ਜਿਵੇਂ ਫਲ਼-ਫੁੱਲ, ਪੇੜ ਪੌਦੇ, ਪਸ਼ੂ-ਪੰਛੀ, ਤਿੱਥ-ਤਿਉਹਾਰ, ਦੇਸੀ ਮਾਹ ਇਸ ਵਿਚ ਵਰਤੇ ਹਨ

-ਚੜਿਆ ਵਿਸਾਖ

ਬੂਰ ਪਏ ਅੰਬ 'ਤੇ

ਕੂਕੇ ਕੋਇਲ(ਦਿਲਪ੍ਰੀਤ ਚਾਹਲ)

-ਚੜਿਆ ਮਾਘ

ਬੇਬੇ ਨੇ ਚਾਟੀ ਵਿਚ ਧਰਿਆ

ਗੰਦਲਾ ਵਾਲਾ ਸਾਗ(ਮਨਦੀਪ ਮਾਨ)

-ਕਾਲੀ ਘਟਾ

ਉੱਡਦੇ ਬਗਲੇ

ਚਿੱਟੀ ਲਕੀਰ(ਰਵਿੰਦਰ ਰਵੀ)

ਅਧੁਨਿਕਤਾ ਦੇ ਦੌਰ ਨੇ ਸਾਹਿਤ ਦੇ ਹਰ ਰੂਪ ਉੱਪਰ ਆਪਣਾ ਗਲੋਬਲੀ ਪ੍ਰਭਾਵ ਪਾਇਆ ਹੈ ਹਾਇਕੂ ਉੱਪਰ ਵੀ ਇਹ ਪ੍ਰਭਾਵ ਦੇਖਣ ਨੂੰ ਮਿਲਦਾ ਹੈ

-ਚਾਹ ਦਾ ਕੱਪ

ਇੰਟਰਨੈਟ ਅਖ਼ਬਾਰ

ਨਵਾਂ ਸਵੇਰਾ ਹੋ ਗਿਆ

(ਜਨਮੇਜਾ ਸਿੰਘ ਜੋਹਲ)

ਜੋ ਹੈ ਉਸੇ ਤਰ੍ਹਾਂ ਬਿਆਨਣਾ ਇਸ ਦੀ ਖ਼ਾਸੀਅਤ ਹੈ ਕੰਨਾ ਨੇ ਸੁਣੀ, ਅੱਖਾਂ ਦੇਖੀ, ਜੀਭ ਚੱਖੀ, ਨੱਕ ਨੇ ਸੁੰਘੀ, ਚਮੜੀ ਨੇ ਮਹਿਸੂਸੀ ਹਰ ਛੋਟੀ ਤੋਂ ਛੋਟੀ ਗੱਲ ਹਾਇਕੂ ਅੰਦਰ ਠੋਸ ਰੂਪ ਵਿਚ ਸਮਾਉਂਦੀ ਹੈ

-ਗਰਮੀ ਆਈ

ਕੰਨ ਦੇ ਕੋਲ ਆ ਕੇ

ਮੱਖੀ ਭਿਨਭਨਾਈ

(ਰਜਿੰਦਰ ਘੁੰਮਣ)

-ਬਰਸਾਤੀ ਕਣੀ

ਉਸ ਦੀ ਰਖ਼ਸਾਰ ਤੋਂ ਤਿਲਕੀ

ਮੇਰੀ ਹਥੇਲੀ ਡਿੱਗੀ

ਜਪਾਨ ਵਿਚ ਮਾਤਸੁਓ ਬਾਸ਼ੋ ਨੂੰ ਉਸਤਾਦ ਹਾਇਕੂ ਲੇਖਕ ਮੰਨਿਆ ਜਾਂਦਾ ਹੈ ਉਸ ਤੋਂ ਇਲਾਵਾ ਯੇਸਾ, ਬੁਸੇਨ, ਈਸਾ ਅਤੇ ਸ਼ਿੱਕੀ ਵੀ ਇਸ ਲੜੀ ਦੇ ਮਹਾਨ ਹਾਇਕੂ ਲੇਖਕ ਸਨਇਨ੍ਹਾ ਦੇ ਹਾਇਕੂ ਅਲੱਗ ਅਲੱਗ ਭਾਸ਼ਾਵਾਂ ਅਨੁਵਾਦ ਹੋ ਕੇ ਮਿਲਦੇ ਹਨਅਮਰਜੀਤ ਸਾਥੀ ਨੇ ਆਪਣੀ ਪੁਸਤਕ ਹਾਇਕੂ ਬੋਧ ਵਿਚ ਸੰਕੇਤ ਕੀਤਾ ਹੈ ਕਿ ਹਾਇਕੂ ਵਿਚ ਕਹੇ ਨਾਲੋਂ ਅਣਕਿਹਾ ਜ਼ਿਆਦਾ ਹੁੰਦਾ ਹੈ

-ਡੂੰਘਾ ਹੋਇਆ ਸਿਆਲ

ਖ਼ਮੋਸ਼ੀ ਨੂੰ ਠੁੰਗ ਰਿਹਾ

ਇਕ ਚੱਕੀਰਾਹਾ(ਸੰਦੀਪ ਚੌਹਾਨ)

-ਯਾਦਾਂ ਦਾ ਸਫ਼ਰ

ਤ੍ਰੇਲ ਦੀ ਬੂੰਦ ਪਿੱਛੇ ਲੁੜਕੀ

ਇੱਕ ਹੋਰ ਬੂੰਦ(ਹਰਵਿੰਦਰ ਧਾਲੀਵਾਲ)

ਕਹਿੰਦੇ ਹਨ ਹਰ ਜਪਾਨੀ ਆਪਣੀ ਜ਼ਿੰਦਗੀ ਵਿਚ ਹਾਇਕੂ ਲਿਖਦਾ ਹੈਹਾਇਕੂ ਦਾ ਇਤਿਹਾਸ ਪੁਰਾਣਾ ਹੈ ਸਮਂੇ ਨਾਲ ਇਸ ਵਿਚ ਰੂਪਕ ਅਤੇ ਵਿਸ਼ੇ ਪੱਖੋਂ ਪਰਿਵਰਤਨ ਆਉਣ ਨਾਲ ਇਸ ਦਾ ਖੇਤਰ ਹੋਰ ਵਿਸ਼ਾਲ ਹੋ ਗਿਆ ਹੈਹੁਣ ਇਹ ਪੁਰਾਣੇ ਵਿਧਾਨ ਵਿਚ ਨਹੀਂ ਬੱਝਾ ਅਤੇ ਇਸ ਦਾ ਵਿਸ਼ਾ ਕੁਦਰਤ ਜਾਂ ਰੁੱਤ ਵਰਣਨ ਤਕ ਸੀਮਤ ਨਹੀਂਹਾਇਕੂ ਦਾ ਦਿਨੋ ਦਿਨ ਹੋਰ ਵਿਕਾਸ ਹੋ ਰਿਹਾ ਹੈ

-ਅੰਮ੍ਰਿਤ ਪਾਲ

94649-29718

Posted By: Harjinder Sodhi