ਜਗਤਾਰ ਸਿੰਘ ਮਹਿੰਦੀਪੁਰ - ਪ੍ਰਦੂਸ਼ਿਤ ਵਾਤਾਵਰਨ ਤੇ ਖਾਣ-ਪੀਣ ਦੀਆਂ ਚੀਜ਼ਾਂ 'ਚ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਕਾਰਨ ਕੋਈ ਵੀ ਵਿਅਕਤੀ ਤੰਦਰੁਸਤ ਨਹੀਂ ਰਿਹਾ। ਭਿਆਨਕ ਬਿਮਾਰੀਆਂ ਦੇ ਇਲਾਜ ਭਾਵੇਂ ਸੰਭਵ ਹੋ ਗਏ ਹਨ ਪਰ ਕਾਫ਼ੀ ਮਹਿੰਗੇ ਹੋਣ ਕਰਕੇ ਬਹੁਤੇ ਲੋਕ ਇਲਾਜ ਖੁਣੋਂ ਬੇਵਕਤ ਮੌਤ ਦੇ ਮੂੰਹ 'ਚ ਚਲੇ ਜਾਂਦੇ ਹਨ। ਜਿਸ ਧਰਤੀ ਨੂੰ ਅਸੀਂ ਬੁਰੀ ਤਰ੍ਹਾਂ ਦੂਸ਼ਿਤ ਕਰਦੇ ਆ ਰਹੇ ਹਾਂ, ਉਸੇ ਧਰਤੀ ਨੇ ਆਪਣੀ ਹਿੱਕ ਪਾੜ ਕੇ ਸਾਨੂੰ ਬਹੁਤ ਸਾਰੇ ਅਜਿਹੇ ਸਰੋਤ ਦਿੱਤੇ ਹਨ, ਜਿਨ੍ਹਾਂ ਦੀ ਵਰਤੋਂ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਰੋਗ-ਮੁਕਤ ਕਰਨ ਦਾ ਬੀੜਾ ਚੁੱਕੀ ਇਕ ਉੱਦਮੀ ਨੌਜਵਾਨ ਇਲਾਕੇ ਅੰਦਰ ਅਨੇਕਾਂ ਲਾਇਲਾਜ ਬਿਮਾਰੀਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਬਿਮਾਰੀਆਂ ਤੋਂ ਮੁਕਤ ਕਰਵਾ ਕੇ ਨਵੀਂ ਜ਼ਿੰਦਗੀ ਦੇ ਚੁੱਕਾ ਹੈ।

ਚੰਦਰ ਮੋਹਨ ਜੇ.ਡੀ ਬਲਾਚੌਰ ਕਿਸੇ ਪਹਿਚਾਣ ਦਾ ਮੁਥਾਜ ਨਹੀਂ ਹੈ। ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਜੇ.ਡੀ ਨੇ ਦੱਸਿਆ ਕਿ ਉਹ 30 ਸਤੰਬਰ ਤੋਂ ਵ੍ਹੀਟ ਗਰਾਸ ਉਗਾ ਰਿਹਾ ਹੈ। ਪਹਿਲਾਂ ਉਸ ਨੇ ਆਪਣੇ ਪਰਿਵਾਰ ਲਈ ਵ੍ਹੀਟ ਗਰਾਸ ਤਿਆਰ ਕਰ ਕੇ ਉਸ ਦਾ ਸੇਵਨ ਕੀਤਾ ਤੇ ਇਕ ਹਫ਼ਤੇ ਅੰਦਰ ਇਸ ਤੋਂ ਅਨੇਕਾਂ ਲਾਭ ਮਿਲਣੇ ਸ਼ੁਰੂ ਹੋਏ, ਜਿਸ ਮਗਰੋਂ ਉਨ੍ਹਾਂ ਲੋਕਾਂ ਨੂੰ ਵੀ ਲਾਭ ਪਹੁੰਚਾਉਣ ਦਾ ਪ੍ਰਣ ਲਿਆ ਅਤੇ ਹੋਰ ਵ੍ਹੀਟ ਗਰਾਸ ਉਗਾਉਣਾ ਸ਼ੁਰੂ ਕੀਤਾ। ਸ਼ੁਰੂ-ਸ਼ੁਰੂ 'ਚ 15-16 ਲੋਕ ਵ੍ਹੀਟ ਗਰਾਸ ਦੇ ਪੱਤੇ ਉਸ ਕੋਲੋਂ ਲੈਣ ਲੱਗੇ ਤੇ ਕੁਝ ਹੀ ਸਮੇਂ ਵਿਚ ਇਹ ਗਿਣਤੀ ਵਧ ਕੇ 50 ਹੋ ਗਈ। ਉਸ ਨੇ ਲੋਕਾਂ ਨੂੰ ਵ੍ਹੀਟ ਗਰਾਸ ਉਗਾਉਣ ਦੇ ਤਰੀਕੇ ਦੱਸੇ ਅਤੇ ਇਸ ਵਕਤ 30 ਲੋਕ ਖ਼ੁਦ ਵ੍ਹੀਟ ਗਰਾਸ ਤਿਆਰ ਕਰ ਕੇ ਉਸ ਦੇ ਪੱਤਿਆਂ ਦਾ ਸੇਵਨ ਕਰ ਰਹੇ ਹਨ।

ਸੇਵਨ

ਵ੍ਹੀਟ ਗਰਾਸ, ਭਾਵ ਪੁੰਗਰੀ ਹੋਈ ਹਰੀ ਕਣਕ ਦੇ ਸੇਵਨ ਬਾਰੇ ਉਨ੍ਹਾਂ ਦੱਸਿਆ ਕਿ ਇਸ ਦੇ ਪੱਤੇ ਚਬਾ ਕੇ ਖਾਣ ਨਾਲ ਅੱਖਾਂ ਦੀ ਰੋਸ਼ਨੀ 'ਚ ਚਮਤਕਾਰੀ ਵਾਧਾ ਹੁੰਦਾ ਹੈ। ਸੱਟ ਚੋਟ, ਚਮੜੀ ਦੇ ਰੋਗ, ਸੋਰਾਇਸਿਸ, ਐਲਰਜੀ, ਦਮਾ, ਗਠੀਆ, ਜੋੜਾਂ ਦੇ ਦਰਦ, ਸ਼ੂਗਰ, ਬਲੱਡ ਪ੍ਰੈਸ਼ਰ, ਕਮਰ ਦਰਦ, ਅਧਰੰਗ, ਕਬਜ਼, ਜਿਦਗਰ, ਬਵਾਸੀਰ, ਗਲੇ ਦੀਆਂ ਬਿਮਾਰੀਆਂ-ਜਿਵੇਂ ਪੁਰਾਣੇ ਤੋਂ ਪੁਰਾਣਾ ਜ਼ੁਕਾਮ, ਬਰੇਨ ਟਿਊਮਰ ਤੋਂ ਲੈ ਕੇ ਕੈਂਸਰ ਵਰਗੀਆਂ ਭਿਆਨਕ ਤੇ ਲਾਇਲਾਜ ਬਿਮਾਰੀਆਂ ਦੀ ਗ੍ਰਿਫ਼ਤ 'ਚ ਆਏ ਵਿਅਕਤੀਆਂ ਦੇ ਇਲਾਜ 'ਚ ਇਹ ਬਾਖ਼ੂਬੀ ਮਦਦਗਾਰ ਸਿੱਧ ਹੁੰਦਾ ਹੈ।

ਉਗਾਉਣ ਦਾ ਤਰੀਕਾ

ਉਨ੍ਹਾਂ ਦੱਸਿਆ ਕਿ ਵ੍ਹੀਟ ਗਰਾਸ ਨੂੰ ਅਸੀਂ ਘਰ ਵਿਚ ਜਿੱਥੇ ਧੁੱਪ ਨਾ ਲਗਦੀ ਹੋਵੇ, ਵਿਹੜਿਆਂ, ਗਮਲਿਆਂ ਅਤੇ ਟਰੇਆਂ ਆਦਿ 'ਚ ਆਸਾਨੀ ਨਾਲ ਉਗਾ ਸਕਦੇ ਹਾਂ। ਪੰਜ ਤੋਂ ਛੇ ਇੰਚ ਉੱਚੀ ਹੋਣ ਉਪਰੰਤ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਵ੍ਹੀਟ ਗਰਾਸ (ਪੁੰਗਰੀ ਹੋਈ ਹਰੀ ਕਣਕ) ਨੂੰ ਚਬਾਉਣ ਨਾਲ 100 ਫ਼ੀਸਦੀ ਅਤੇ ਇਸ ਦਾ ਰਸ ਕੱਢ ਕੇ ਸੇਵਨ ਕਰਨ ਨਾਲ 70 ਫ਼ੀਸਦੀ ਲਾਭ ਪ੍ਰਾਪਤ ਹੁੰਦਾ ਹੈ, ਜਿਸ ਨਾਲ ਹੈਰਾਨੀਜਨਕ ਨਤੀਜੇ ਸਾਹਮਣੇ ਆਉਂਦੇ ਹਨ। ਉਹ ਆਪਣੇ ਮਰੀਜ਼ਾਂ ਨੂੰ ਇਸ ਔਸ਼ਧੀ ਦੇ ਪੱਤਿਆਂ ਦਾ ਸੇਵਨ ਤੇਰਾਂ ਦਿਨ ਕਰਵਾਉਂਦਾ ਹੈ ਅਤੇ ਸ਼ੁਰੂ 'ਚ ਹੀ ਉਹ ਮਰੀਜ਼ਾਂ ਨੂੰ ਆਪੋ ਆਪਣੇ ਘਰਾਂ 'ਚ ਇਸ ਨੂੰ ਉਗਾਉਣ ਦਾ ਤਰੀਕਾ ਸਮਝਾ ਦਿੰਦਾ ਹੈ, ਜਿਸ ਤੋਂ ਬਾਅਦ ਉਸ ਦੇ ਮਰੀਜ਼ ਖ਼ੁਦ ਆਪਣੀ ਪੁੰਗਰੀ ਹੋਈ ਕਣਕ ਦਾ ਸੇਵਨ ਕਰਦੇ ਹਨ। ਹਾਲ ਹੀ 'ਚ ਇਕ ਨੌਂ ਸਾਲਾ ਬੱਚਾ, ਜਿਹੜਾ ਥੈਲੇਸੀਮੀਆ ਦਾ ਰੋਗੀ ਹੈ, ਆ ਰਿਹਾ ਹੈ, ਜਿਸ ਵਿਚ ਖ਼ੂਨ ਦੀ ਵੱਡੀ ਮਾਤਰਾ 'ਚ ਕਮੀ ਸੀ। ਵ੍ਹੀਟ ਗਰਾਸ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਉਸ ਅੰਦਰ ਖ਼ੂਨ ਦਾ ਪੱਧਰ ਵਧਿਆ। ਕੈਂਸਰ ਦੀ ਬਿਮਾਰੀ ਨਾਲ ਪੀੜਤ ਵਿਅਕਤੀ ਨੂੰ ਵੀ 5 ਦਿਨਾਂ ਦੇ ਅੰਦਰ ਲਾਭ ਹੋਣਾ ਸ਼ੁਰੂ ਹੋਇਆ।

ਹਰਾ ਖ਼ੂਨ

ਸਾਇੰਸਦਾਨਾਂ ਵੱਲੋਂ ਵ੍ਹੀਟ ਗਰਾਸ ਨੂੰ 'ਹਰਾ ਖ਼ੂਨ' ਵੀ ਕਿਹਾ ਗਿਆ ਹੈ, ਕਿਉਂਕਿ ਇਸ ਨੂੰ ਪੀਣ ਤੋਂ ਬਾਅਦ ਤੁਰੰਤ ਇਸ ਦਾ ਅਸਰ ਸ਼ੁਰੂ ਹੋ ਜਾਂਦਾ ਹੈ। ਉਸ ਨੇ ਦੱਸਿਆ ਕਿ ਉਸ ਦਾ ਮਿਸ਼ਨ 'ਮਨੁੱਖਤਾ ਦੀ ਸੇਵਾ' ਹੈ। ਉਹ ਇਹ ਸੇਵਾ ਬਿਨਾਂ ਕਿਸੇ ਭੇਦਭਾਵ ਅਤੇ ਮੁਫ਼ਤ ਕਰ ਰਿਹਾ ਹੈ। ਪਹਿਲੇ ਪੜਾਅ ਵਿਚ ਸਬ-ਡਵੀਜ਼ਨ ਬਲਾਚੌਰ ਦੇ ਲੋਕਾਂ ਨੂੰ ਬਿਮਾਰੀਆਂ ਦੀ ਗ੍ਰਿਫ਼ਤ 'ਚੋਂ ਬਾਹਰ ਕੱਢਣਾ ਤੇ ਫਿਰ ਅਗਲਾ ਪੜਾਅ ਨਵਾਂਸ਼ਹਿਰ ਤੋਂ ਸ਼ੁਰੂ ਕਰਨਾ ਹੈ। ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਬਹੁਤ ਸਾਰੇ ਮਰੀਜ਼ਾਂ ਨੂੰ ਲਾਭ ਪਹੁੰਚਾਉਣ ਵਾਲੇ ਜੇ.ਡੀ ਦੇ ਇਸ ਲੋਕ ਭਲਾਈ ਦੇ ਕੰਮ 'ਚ ਉਸ ਦੇ ਪਰਿਵਾਰਕ ਮੈਂਬਰਾਂ ਦਾ ਵੀ ਅਹਿਮ ਯੋਗਦਾਨ ਹੈ, ਜਿਹੜੇ ਉਸ ਦੇ ਸੁਪਨੇ ਦੀ ਪੂਰਤੀ ਲਈ ਵਿਸ਼ੇਸ਼ ਯੋਗਦਾਨ ਦੇ ਰਹੇ ਹਨ।