Bharat Twitter Review : ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਦੀ ਫਿਲਮ 'ਭਾਰਤ' ਰਿਲੀਜ਼ ਹੋ ਚੁੱਕੀ ਹੈ। ਮੰਗਲਵਾਰ ਨੂੰ ਮੁੰਬਈ 'ਚ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ, ਜਿਸ ਵਿਚ ਬਾਲੀਵੁੱਡ ਦੇ ਤਮਾਮ ਸੈਲੇਬਸ ਸ਼ਾਮਲ ਹੋਏ ਸਨ। ਇਸ ਦੇ ਨਾਲ ਹੀ ਫਿਲਮ ਦੀ ਇਕ ਪ੍ਰੀ-ਸਕ੍ਰੀਨਿੰਗ ਵੀ ਰੱਖੀ ਗਈ ਸੀ ਜਿਸ ਨੂੰ ਦੇਖਣ ਤੋਂ ਬਾਅਦ ਫੈਨਜ਼ ਸੋਸ਼ਲ ਮੀਡੀਆ 'ਤੇ ਆਪਣਾ ਰਿਐਕਸ਼ਨ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਫੈਨਜ਼ ਦੇ ਰਿਐਕਸ਼ਨ ਤਾਂ ਬੜੇ ਹੀ ਪਾਜ਼ੀਟਿਵ ਫੀਲ ਦੇ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਫਿਲਮ ਭਾਰਤ ਬਾਕਸ ਆਫਿਸ 'ਤੇ ਬਲਾਕਬਸਟਰ ਹਿੱਟ ਸਾਬਿਤ ਹੋਵੇਗੀ ਜਾਂ ਨਹੀਂ। ਖ਼ਬਰ ਤਾਂ ਇਹ ਵੀ ਮਿਲ ਰਹੀ ਹੈ ਕਿ ਫਿਲਮ 'ਚ ਇਸ ਵਾਰੀ ਸਲਮਾਨ ਦੇ ਐਕਸ਼ਨ ਦੀ ਬਜਾਏ ਇਮੋਸ਼ਨਜ਼ ਨੂੰ ਜ਼ਿਆਦਾ ਮਹੱਤਵ ਦਿੱਤਾ ਹੈ, ਜੋ ਦਰਸ਼ਕਾਂ ਨੂੰ ਸਿਨਮਾ ਘਰ ਤਕ ਜ਼ਰੂਰ ਲੈ ਆਵੇਗਾ। ਫਿਲਮ ਨੂੰ ਮਿਲਣ ਵਾਲੇ ਹੁਣ ਤਕ ਦੇ ਰਿਸਪਾਂਸ ਦੱਸ ਰਹੇ ਹਨ ਕਿ ਇਹ ਫਿਲਮ ਬਾਕਸ ਆਫਿਸ 'ਤੇ ਧੁੰਮਾਂ ਪਾ ਦੇਵੇਗੀ।

ਫੈਨਜ਼ ਤਾਂ ਹੋਏ ਭਾਰਤ ਦੇ ਦੀਵਾਨੇ

ਸੋਸ਼ਲ ਮੀਡੀਆ 'ਤੇ ਫੈਨਜ਼ ਫਿਲਮ ਦੇ ਦੀਵਾਨੇ ਹੁੰਦੇ ਨਜ਼ਰ ਆ ਰਹੇ ਹਨ। ਫੈਨਜ਼ ਨਾ ਸਿਰਫ਼ ਸਲਮਾਨ ਅਤੇ ਕੈਟਰੀਨਾ ਬਲਕਿ ਫਿਲਮ ਦੀ ਸਟੋਰੀ ਦੀ ਵੀ ਜ਼ਬਰਦਸਤ ਤਾਰੀਫ਼ ਕਰ ਰਹੇ ਹਨ। ਫੈਨਜ਼ ਦੇ ਰਿਵਿਊ ਪੜ੍ਹਕਰ ਅਤੇ ਪਾਜ਼ੀਟਿਵ ਰਿਐਕਸ਼ਨ ਦੇਖ ਕੇ ਲਗਦਾ ਹੈ ਕਿ ਸਲਮਾਨ ਖ਼ਾਨ ਦੀ ਇਹ ਫਿਲਮ ਬਲਾਕਬਸਟਰ ਹਿੱਟ ਸਾਬਿਤ ਹੋਵੇਗੀ। ਫੈਨਜ਼ ਨਾ ਸਿਰਫ਼ ਸਲਮਾਨ ਖ਼ਾਨ ਦੀ ਬਲਕਿ ਕੈਟਰੀਨਾ ਦੀ ਐਕਟਿੰਗ ਦੀ ਵੀ ਜ਼ਬਰਦਸਤ ਤਰੀਫ਼ ਕਰ ਰਹੇ ਹਨ।

#BharatReview BLOCKBUSTER.

🌟🌟🌟🌟 4/5

Ali Abbas Zafar: Brilliant

Salman Khan: One Man Army

Katrina Kaif: Stunning

Storyline: Fantastic

Comedy: Yes

Emotions: Yes

This movie is going to break every bollywood record. #Bharat@BeingSalmanKhan @aliabbaszafar @Bharat_TheFilm pic.twitter.com/8cipKK0Qb4

— Izhaan Subhani (@IzhaanSubhani) June 4, 2019

ਯੂਜ਼ਰ ਕਰ ਰਹੇ ਅਜਿਹੇ ਕਮੈਂਟ

ਸੋਸ਼ਲ ਮੀਡੀਆ 'ਤੇ ਇਕ ਯੂਜ਼ਰ ਨੇ ਲਿਖਿਆ- 'ਫਿਲਮ ਚੰਗੀ ਕਮਾਈ ਕਰੇਗੀ, ਇਸ ਦਾ ਫਰਸਟ ਹਾਫ ਦਮਦਾਰ ਹੈ ਅਤੇ ਕਲਾਈਮੈਕਸ ਜ਼ਬਰਦਸਤ ਹੈ।'ਦੂਸਰੇ ਨੇ ਲਿਖਿਆ, 'ਇਹ ਫਿਲਮ ਰੁਆ ਦੇਵੇਗੀ, ਪਰਿਵਾਰਾਂ ਨੂੰ ਇਹ ਬੇਹੱਦ ਪਸੰਦ ਆਵੇਗੀ।' ਇਕ ਹੋਰ ਯੂਜ਼ਰ ਨੇ ਲਿਖਿਆ, 'ਇਹ ਫਿਲਮ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਚਪੇੜ ਹੈ ਜੋ ਇਹ ਮੰਨਦੇ ਹਨ ਕਿ ਸਲਮਾਨ ਐਕਟਿੰਗ ਨਹੀਂ ਕਰ ਸਕਦੇ।' ਕੁਝ ਫੈਨਜ਼ ਤਾਂ ਇਹ ਵੀ ਕਹਿ ਰਹੇ ਹਨ ਕਿ ਫਿਲਮ ਦਾ ਫਰਸਟ ਹਾਫ ਤੇ ਕਲਾਈਮੈਕਸ ਜ਼ਿਆਦਾ ਦਮਦਾਰ ਹੈ।

ਸਪੈਸ਼ਲ ਸਕ੍ਰੀਨਿੰਗ 'ਚ ਪਹੁੰਚੇ ਸਨ ਇਹ ਸਟਾਰ

ਫਿਲਮ ਦੀ ਸਕ੍ਰੀਨਿੰਗ 'ਚ ਸੁਨੀਲ ਸ਼ੈੱਟੀ, ਅਨਿਲ ਕਪੂਰ, ਤੱਬੂ, ਬੌਬੀ ਦਿਓਲ, ਸੰਨੀ ਲਿਓਨੀ, ਸੰਜੇ ਲੀਲਾ ਭੰਸਾਲੀ, ਮਹੇਸ਼ ਮਾਂਜਰੇਕਰ, ਜੈਕੀ ਸ਼ਰਾਫ ਅਤੇ ਕ੍ਰਿਤੀ ਸੇਨਨ ਵਰਗੇ ਤਮਾਮ ਸਟਾਰ ਪਹੁੰਚੇ ਸਨ। ਫਿਲਮ ਦੇਖਣ ਤੋਂ ਬਾਅਦ ਨਾ ਸਿਰਫ਼ ਸੈਲੇਬਸ ਨੇ ਇਸ ਦੀ ਕਾਫ਼ੀ ਤਾਰੀਫ ਕੀਤੀ ਬਲਕਿ ਇਸ ਦੀ ਪ੍ਰੀ-ਰਿਲੀਜ਼ ਸ਼ੋਜ਼ ਦੇਖਣ ਤੋਂ ਬਾਅਦ ਲੋਕਂ ਨੇ ਵੀ ਸੋਸ਼ਲ ਮੀਡੀਆ 'ਤੇ ਫਿਲਮ ਦੀ ਰੱਜ ਕੇ ਤਾਰੀਫ਼ ਕੀਤੀ ਹੈ।

Posted By: Seema Anand