ਮੁੰਬਈ : ਪੁਲਵਾਮਾ ਟੈਰਰ ਅਟੈਕ ਤੋਂ ਬਾਅਦ ਇਕ ਵਿਵਾਦਿਤ ਬਿਆਨ ਦੇਣ ਕਾਰਨ ਦਿ ਕਪਿਲ ਸ਼ਰਮਾ ਸ਼ੋਅ ਤੋਂ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੱਢਣ ਦੀ ਮੰਗ ਕੀਤੀ ਜਾ ਰਹੀ ਸੀ। ਸਿੱਧੂ ਨੂੰ ਸ਼ੋਅ ਛੱਡਣਾ ਵੀ ਪਿਆ। ਅਰਚਨਾ ਪੂਰਨ ਸਿੰੰਘ ਨੇ ਉਸ ਦੀ ਥਾਂ ਲਈ ਤੇ ਕਪਿਲ ਸ਼ਰਮਾ ਸ਼ੋਅ ਫਿਰ ਤੋਂ ਲੀਹ 'ਤੇ ਆ ਗਿਆ ਪਰ ਇਸੇ ਦੌਰਾਨ ਸ਼ੋਅ ਨੂੰ ਇਕ ਹੋਰ ਝਟਕਾ ਲੱਗਣ ਦੀ ਖਬਰ ਆਈ।

ਖਬਰ ਇਹ ਵੀ ਹੈ ਕਿ ਕਪਿਲ ਪੁਰਾਣੇ ਦੋਸਤ ਤੇ ਸ਼ੋਅ ਦੇ ਜ਼ਰੂਰੀ ਅੰਗ ਚੰਦਨ ਪ੍ਰਭਾਕਰ ਛੱਡ ਕੇ ਚਲੇ ਗਏ ਹਨ। ਇਨ੍ਹਾਂ ਖਬਰਾਂ ਦੇ ਪਿੱਛੇ ਕੁਝ ਐਪੀਸੋਡਸ 'ਚ ਚੰਦਨ ਪ੍ਰਭਾਕਰ ਦੀ ਗ਼ੈਰਹਾਜ਼ਰੀ ਸੀ। ਚੰਦਨ ਸ਼ੋਅ 'ਚ ਚਾਹ ਵਾਲੇ ਦਾ ਰੋਲ ਅਦਾ ਕਰ ਰਹੇ ਹਨ ਤੇ ਕਪਿਲ ਦੇ ਨਾਲਵ ਉਸ ਦੌਰ 'ਚ ਵੀ ਮੋਢੇ ਨਾਲ ਮੋਢੇ ਲਾ ਕੇ ਖੜ੍ਹੇ ਰਹੇ ਸਨ, ਜਦੋਂ ਸੁਨੀਲ ਗਰੋਵਰ, ਅਲੀ ਅਸਗਰ ਜਿਹੇ ਸਾਥੀ ਉਨ੍ਹਾਂ ਨੂੰ ਛੱਡ ਤੇ ਚਲੇ ਗਏ ਸਨ। ਕਪਿਲ ਨੇ ਜਦੋਂ ਆਪਣੇ ਸ਼ੋਅ ਦੇ ਨਾਲ ਵਾਪਸੀ ਕੀਤੀ ਥਾਂ ਚੰਦਨ ਵੀ ਇਸ ਟੀਮ ਦਾ ਹਿੱਸਾ ਸਨ। ਅਜਿਹੇ 'ਚ ਚੰਦਨ ਦੇ ਜਾਣ ਦੀ ਖਬਰ ਨਾਲ ਝਟਕਾ ਲੱਗਣ ਤਾਂ ਸੰਭਾਵਿਕ ਹੀ ਸੀ ਪਰ ਹੁਣ ਇਹ ਜਾਣ ਕੇ ਖੁਸ਼ੀ ਵਾਲਾ ਝਟਕਾ ਲੱਗੇਗਾ ਕਿ ਚੰਦਨ ਕੀ ਦਿ ਕਪਿਲ ਸ਼ਰਮਾ ਸ਼ੋਅ 'ਚ ਵਾਪਸੀ ਹੋ ਗਈ ਹੈ। ਜਾਂ ਇੰਝ ਕਹਿ ਲਈਏ ਕਿ ਕਿਤੇ ਗਏ ਨਹੀਂ ਸਨ, ਸਗੋਂ ਬਰੇਕ 'ਤੇ ਸਨ।

ਚੰਦਨ ਦੀ ਵਾਪਸੀ ਦੀ ਪੁਸ਼ਟੀ ਕਪਿਲ ਸ਼ਰਮਾ ਦੀ ਇਕ ਤਸਵੀਰ ਨਾਲ ਹੋਈ ਹੈ, ਜੋ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਐਪੀਸੋਡ ਦੀ ਸ਼ੂਟਿੰਗ ਦੌਰਾਨ ਲਈ ਗਈ ਹੈ। ਤਸਵੀਰ 'ਚ ਕਪਿਲ ਦੇ ਨਾਲ ਭਾਰਤੀ ਸਿੰਘ, ਸ਼ੁਮੋਨਾ ਚੱਕਰਵਰਤੀ, ਕੀਕੂ ਸ਼ਾਰਦਾ ਤੇ ਰਾਜੀਵ ਸ਼ਰਮਾ ਆਪੋ-ਆਪਣੇ ਕਿਰਦਾਰਾਂ 'ਚ ਹਨ ਪਰ ਚੰਦਨ ਦਾ ਅੰਦਾਜ਼ ਬਦਲਿਆ ਹੋਇਆ ਹੈ। ਇਸ਼ ਵਾਰ ਉਹ ਫੀਮੇਲ ਗੈੱਟਅਪ 'ਚ ਹੈ। ਸ਼ੁਮੋਨਾ ਦੇ ਹੱਥ 'ਚ ਰੰਗਾਂ ਦੀ ਥਾਲੀ ਦੱਸ ਰਹੀ ਹੈ ਕਿ ਇਹ ਹੋਲੀ ਸਪੈਸ਼ਲ ਐਪੀਸੋਡ ਦੀ ਸ਼ੂਟਿੰਗ ਦੌਰਾਨ ਲਈ ਗਈ ਹੈ।

ਦਿ ਕਪਿਲ ਸ਼ਰਮਾ ਸ਼ੋਅ ਦੀ ਵਾਪਸੀ ਪਿਛਲੇ ਸਾਲ ਦਿਸੰਬਰ 'ਚ ਉਨ੍ਹਾਂ ਦੇ ਵਿਆਹ ਤੋਂ ਬਾਅਦ ਹੋਈ ਸੀ। ਇਸ ਵਾਰ ਸ਼ੋਅ ਦੇ ਨਿਰਮਾਣ 'ਚ ਸਲਮਾਨ ਖਾਨ ਵੀ ਭਾਗੀਦਾਰ ਹਨ। ਇਸ ਈਨਿੰਗ 'ਚ ਕਪਿਲ ਦੇ ਸ਼ੋਅ ਨੇ ਬੇਹੱਦ ਸ਼ਾਨਦਾਰ ਰੇਟਿੰਗਸ ਦੇ ਨਾਲ ਸ਼ੁਰੂਆਤ ਕੀਤੀ ਸੀ ਤੇ ਜਲਦ ਹੀ ਰਫਤਾਰ ਫੜ੍ਹ ਲਈ ਸੀ। ਬਾਲੀਵੁੱਡ ਸੈਲੀਬ੍ਰਿਟੀ ਵੀ ਕਪਿਲ ਦੇ ਸ਼ੋਅ 'ਚ ਆ ਰਹੇ ਹਨ ਤੇ ਫਿਲਮਾਂ ਦੇ ਪ੍ਰਮੋਸ਼ਨ ਹੋ ਰਹੇ ਹਨ। ਇਸ ਵੀਕੈਂਡ 'ਤੇ ਸ਼ੋਅ 'ਚ ਵੀ ਅਕਸ਼ੈ ਕੁਮਾਰ ਤੇ ਸੀਆਰਪੀਐੱਫ ਦੇ ਜਵਾਨ ਬਤੌਹ ਮਹਿਮਾਨ ਦਿਖਣ ਵਾਲੇ ਹਨ। ਦਿ ਕਪਿਲ ਸ਼ਰਮਾ ਸ਼ੋਅ 'ਚ ਇਸ ਵਾਰ ਉਨ੍ਹਾਂ ਨੇ ਕ੍ਰਿਸ਼ਣਾ ਅਭਿਸ਼ੇਕ ਦਾ ਸਾਥ ਮਿਲਿਆ ਹੈ।

Posted By: Jaskamal