PM Narendra Modi leaves behind Akshay Kumar as a fitness influencer: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਫਿਟਨੈਸ ਲਈ ਪ੍ਰੇਰਿਤ ਕਰਨ ਦੇ ਮਾਮਲੇ 'ਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਹ ਗੱਲ ਇਕ ਸਰਵੇ 'ਚ ਸਾਹਮਣੇ ਆਈ ਹੈ, ਜੋ ਮੈਡੀਕਲ ਉਪਕਰਨ ਬਣਾਉਣ ਵਾਲੀ ਇਕ ਕੰਪਨੀ ਨੇ ਦੇਸ਼ ਭਰ 'ਚ ਕੀਤੀ। ਇਸ ਸਰਵੇ 'ਚ 2019 ਦੇ Top 30 Health and Fitness Influencers ਦੀ ਸੂਚੀ ਜਾਰੀ ਕੀਤੀ ਗਈ ਹੈ। ਇਹ ਅਜਿਹੇ ਨਾਂ ਹਨ, ਜਿਨ੍ਹਾਂ 'ਤੇ ਫਿਟਨੈੱਸ ਨੂੰ ਲੈ ਕੇ ਯੁਵਾ ਵੀ ਭਰੋਸਾ ਕਰਦੇ ਹਨ। ਇਹ ਵੀ ਪੜ੍ਹੋ : Salman Khan ਨੇ ਆਪਣੇ ਵਿਆਹ ਦੀ ਤਰੀਕ ਐਲਾਨੀ, Nach Baliye ਦੇ ਸੈੱਟ 'ਤੇ ਖ਼ੁਦ ਬੋਲੇ ਸਲਮਾਨ, ਦੇਖੋ ਵੀਡੀਓ

ਇਸ ਸੂਚੀ 'ਚ ਬਾਲੀਵੁੱਡ ਸੈਲੀਬ੍ਰਿਟਿਜ਼ ਤੋਂ ਇਲਾਵਾ ਕਈ ਸਪੋਟਰਸਮੈਨ ਵੀ ਸ਼ਾਮਲ ਹੈ, ਪਰ ਹੈਰਾਨੀ ਵਾਲੀ ਗੱਲ ਹੈ ਕਿ ਪੀਐੱਮ ਮੋਦੀ ਨੇ ਨੰਬਰ ਵਨ 'ਤੇ ਪਾਜਿਸ਼ੀਨ ਹਾਸਿਲ ਕੀਤੀ। ਫਿਟਨੈਸ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਮਾਮਲੇ 'ਚ ਬਾਲੀਵੁੱਡ ਦੇ ਸਭ ਤੋਂ ਫਿਟ ਅਦਾਕਾਰ 'ਚ ਸ਼ਾਮਲ ਅਕਸ਼ੈ ਕੁਮਾਰ ਦੂਜੇ ਨੰਬਰ 'ਤੇ ਹੈ, ਜਦਕਿ ਯੋਗ ਗੁਰੂ ਬਾਬਾ ਰਾਮਦੇਵ ਤੀਜੇ ਸਥਾਨ 'ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਦੂਜੀ ਵਾਰ ਇਸ ਸਰਵੇ 'ਚ ਪਹਿਲੇ ਸਥਾਨ 'ਤੇ ਆਏ ਹਨ।

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਚੌਥੇ ਤੇ ਪੰਜਵੇਂ ਸਥਾਨ 'ਤੇ ਹਨ। ਯੂਥ ਆਈਕਨ ਤੇ ਸ਼ਾਨਦਾਰ ਅਦਾਕਾਰ ਰਣਵੀਰ ਸਿੰਘ ਸੱਤਵੇਂ ਸਥਾਨ 'ਤੇ ਰਹੇ। ਟਾਈਗਰ ਸ਼ਰਾਫ ਆਪਣੇ ਐਕਸ਼ਨ ਤੇ ਸਟੰਟਸ ਲਈ ਜਾਣੇ ਜਾਂਦੇ ਹਨ, ਪਰ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਮਾਮਲੇ 'ਚ ਵੀ ਨੌਵੇਂ ਸਥਾਨ 'ਤੇ ਰਹੇ ਹਨ।

ਐਕਟਰਾਂ ਦੀ ਗੱਲ਼ ਕਰੀਏ ਤਾਂ ਦੀਪਿਕਾ ਪਾਦੂਕੋਨ, ਪ੍ਰਿਅੰਕਾ ਚੋਪੜਾ, ਕਰੀਨਾ ਕਪੂਰ, ਸ਼ਿਲਪਾ ਸ਼ੈਟੀ ਤੇ ਜੈਕਲੀਨ ਫਰਨਾਡਿਸ ਨੌਜਵਾਨਾਂ ਨੂੰ ਫਿਨਟੈਸ ਲਈ ਪ੍ਰੇਰਿਤ ਕਰਦੀ ਹੈ। ਇਨ੍ਹਾਂ ਸਾਰੀਆਂ ਅਦਾਕਾਰਾਂ ਦੀ ਫਿਟਨੈਸ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਦੇਖੀਆਂ ਜਾ ਰਹੀਆਂ ਹਨ।

Posted By: Amita Verma