ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਆਰਐੱਸਐੱਸ ਪ੍ਰਮੁੱਖ ਮੋਹਨ ਭਾਗਵਤ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਇੰਡੀਅਨ ਰੈਪਰ ਤੇ ਸਿੰਗਰ ਹਾਰਡ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਤਰੁਣ ਕੌਰ ਢਿਲਣ ਉਰਫ਼ ਹਾਰਡ ਕੌਰ ਨੇ 18 ਜੂਨ ਨੂੰ ਆਪਣੇ ਇੰਸਟਾਗ੍ਰਾਮ ਤੇ ਯੋਗੀ ਆਦਿਤਿਆਨਾਥ ਤੇ ਮੋਹਨ ਭਾਗਵਤ ਨੂੰ ਲੈ ਕੇ ਇਕ ਇਤਰਾਜ਼ਯੋਗ ਪੋਸਟ ਸ਼ੇਅਰ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਟਰੋਲ ਕੀਤਾ ਗਿਆ ਸੀ। ਹੁਣ ਉਨ੍ਹਾਂ ਖ਼ਿਲਾਫ਼ ਵਾਰਾਨਸੀ ਕੈਂਟ ਥਾਣੇ 'ਚ ਕੇਸ ਦਰਜ ਕਰਵਾਇਆ ਗਿਆ ਹੈ।

ਹਾਰਡ ਕੌਰ ਖ਼ਿਲਾਫ਼ ਸ਼ਿਸ਼ਾਂਕ ਤ੍ਰਿਪਾਠੀ ਨਾਂ ਦੇ ਇਕ ਵਕੀਲ ਨੇ ਤਹਰੀਰ ਦਿੱਤੀ ਹੈ। ਤਹਰੀਰ ਦੇ ਮੁਤਾਬਿਕ ਹਾਰਡ ਕੌਰ ਦੇ ਇਸ ਪੋਸਟ 'ਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸ਼ਾਸ਼ਾਂਕ ਦੀ ਐੱਫਆਈਆਰ ਤੋਂ ਬਾਅਦ ਪੁਲਿਸ ਨੇ ਧਾਰਾ 124A (ਦੇਸ਼ਧ੍ਰੋਹ) 153 A (ਧਰਮ ਦੇ ਆਧਾਰ ਤੇ ਲੋਕਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਤੇ ਭੇਦਭਾਵ ਫੈਲਾਉਣਾ ਆਦਿ) 500, (ਮਾਨਹਾਨੀ), 505 (ਸਾਰਵਜਨਿਕ ਦੁਰਵਿਹਾਰ ਲਈ ਜ਼ਿੰਮੇਵਾਰ ਬਿਆਨ) ਤੇ 66 ਆਈਟੀ ਐਕਟ ਤਹਿਤ ਮੁੱਕਦਮਾ ਦਰਜ ਕੀਤਾ ਹੈ।

View this post on Instagram

RSS IS RESPONSIBLE FOR ALL TERRORIST ATTACKS IN INDIA INCLUDING 26/11, PULWAMA ATTACK. THE FACE OF ALL PROBLEMS IN INDIA. CONSTITUTIONAL CASTEISM IS A CRIME. YOU MOFO’S YOU ARE BANNED BY SARDAR PATEL JI AFTER GANDHI’S MURDER BY GODSE. YOU ARE NOT ALLOWED TO FUNCTION. IN HISTORY MAHATMA BUDDHA AND MAHAVIR FOUGHT AGAINST THE BRAHMINICAL CASTE SYSTEM. RSS FUCKED THE NORTHEAST,1984, SHIVAJI’S DEATH AND ASHOKA. MILLIONS. ALL KILLED BY THIS RACIST PARTY FROM THE DAY INDIA EXISTS. #fuckrss WE WILL NOT EXCEPT THIS ANYMORE. YOU ARE NOT A NATIONALIST, YOU ARE A RACIST MURDERER 💯 #fact WAKEUP OR ARE YOU WAITING FOR YOUR SISTER,DAUGHTER TO GET RAPED OR YOU WAITING UNTIL THEY START ATTACKING YOU AND YOURS ?? !! SHARE NOW!!! @bbcworldservice @cnn @bbcasiannetwork @bbcnews @channel4news @thetimesofindia @hindustantimes @ghaintpunjab @bombaytimes @officialhumansofbombay @punjab2000 @desiblitzz @delhi.times

A post shared by HARDKAUR (@officialhardkaur) on

Posted By: Amita Verma