v> ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਦੀ ਫਿਲਮ 'ਚਿਹਰੇ' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਰੂਮੀ ਜਾਫਰੀ ਨਿਰਦੇਸ਼ਿਤ ਇਸ ਫਿਲਮ 'ਚ ਕ੍ਰਿਤੀ ਖਰਬੰਦਾ ਵੀ ਹਨ। ਕ੍ਰਿਤੀ ਨੇ ਫਿਲਮ ਦੀ ਸ਼ੂਟਿੰਗ ਦੇ ਅਨੁਭਵ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ, 'ਮੈਂ ਹਾਲੇ ਤਕ ਉਸ ਅਹਿਸਾਸ ਤੋਂ ਬਾਹਰ ਨਹੀਂ ਆਈ ਕਿ ਮੈਨੂੰ ਮੈਟਨੀ ਸ਼ੋਅ ਦੇ ਆਈਡਲ ਅਦਾਕਾਰ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਦਾ ਮੌਕਾ ਮਿਲ ਰਿਹਾ ਹੈ। ਮੇਰੇ ਲਈ ਇਹ ਸੈੱਟ 'ਤੇ ਰੋਮਾਂਚਕ ਅਹਿਸਾਸ ਸੀ।' ਕ੍ਰਿਤੀ ਮੁਤਾਬਕ, 'ਮੈਨੂੰ ਖ਼ੁਦ ਨੂੰ ਇਹ ਯਾਦ ਦਿਵਾਉਣਾ ਪੈ ਰਿਹਾ ਸੀ ਕਿ ਮੈਂ ਬਿਗ ਬੀ ਨਾਲ ਸ਼ੂਟਿੰਗ ਕਰ ਰਹੀ ਹਾਂ।' ਵੈਸੇ ਤਾਂ ਕ੍ਰਿਤੀ ਆਪਣੀ ਹਰ ਫਿਲਮ ਨੂੰ ਖ਼ਾਸ ਸਮਝਦੀ ਹੈ ਤੇ ਉਹ ਸਵੀਕਾਰ ਕਰਦੀ ਹੈ ਕਿ ਇਮਰਾਨ ਹਾਸ਼ਮੀ ਨਾਲ ਅਮਿਤਾਭ ਦੀ ਮੌਜੂਦਗੀ ਮੇਰੇ ਲਈ ਕੁਝ ਵੱਖ ਰਹੀ।

Posted By: Sukhdev Singh