v> ਪ੍ਰੋਡਿਊਸਰ ਤੇ ਐਕਟਰ ਦੇ ਰੂਪ 'ਚ ਆਪਣੀ ਪ੍ਰੋਡਕਸ਼ਨ ਦੀ ਪਹਿਲੀ ਫਿਲਮ ਖ਼ਤਮ ਕਰਨ ਤੋਂ ਬਾਅਦ ਅਦਾਕਾਰਾ ਦੀਪਿਕਾ ਪਾਦੁਕੋਨ ਸ਼ੂਟਿੰਗ ਲਈ ਲੰਡਨ ਗਈ ਹੈ। ਹਾਲੇ ਤਕ ਇਹ ਖ਼ਬਰ ਸੀ ਕਿ ਫਿਲਮ '83 ਵਿਚ ਕਪਿਲ ਦੇਵ ਦੀ ਪਤਨੀ ਰੋਮੀ ਦੀ ਭੂਮਿਕਾ ਦੀਪਿਕਾ ਨਿਭਾ ਸਕਦੀ ਹੈ। ਪਰ ਹੁਣ ਦੀਪਿਕਾ ਨੇ ਇਸ ਖ਼ਬਰ 'ਤੇ ਮੋਹਰ ਲਗਾ ਦਿੱਤੀ ਹੈ ਤੇ ਦੱਸਿਆ ਹੈ ਕਿ ਉਹ ਇਸ ਫਿਲਮ 'ਚ ਰੋਮੀ ਭਾਟੀਆ ਦਾ ਰੋਲ ਕਰ ਰਹੀ ਹੈ। ਵਿਆਹ ਤੋਂ ਬਾਅਦ ਤੋਂ ਪਹਿਲੀ ਵਾਰ ਇਸ ਫਿਲਮ 'ਚ ਰੀਅਲ ਲਾਈਫ ਜੋੜੀ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਨ ਇਕੱਠੇ ਨਜ਼ਰ ਆਉਣਗੇ। ਦੀਪਿਕਾ ਫਿਲਹਾਲ ਮੇਘਨਾ ਗੁਲਜ਼ਾਰ ਦੀ ਫਿਲਮ 'ਛਪਾਕ' 'ਤੇ ਕੰਮ ਕਰ ਰਹੀ ਹੈ।

Posted By: Sukhdev Singh