v> ਅਦਾਕਾਰਾ ਵਿੱਦਿਆ ਬਾਲਨ ਇਕ ਨਵੀਂ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਉਹ ਹੁਣ ਫਿਲਮ ਨਿਰਮਾਤਾ ਬਣ ਗਈ ਹੈ। ਇਕ ਸ਼ਾਰਟ ਫਿਲਮ ਨਾਲ ਉਹ ਫਿਲਮ ਨਿਰਮਾਣ 'ਚ ਉਤਰੀ ਹੈ। ਉਸਦੀ ਪਹਿਲੀ ਫਿਲਮ ਦਾ ਨਾਂ 'ਨਟਖਟ' ਹੈ। ਵਿੱਦਿਆ ਨੇ ਇਸ ਨਵੀਂ ਜ਼ਿੰਮੇਵਾਰੀ ਦੀ ਖ਼ੁਸ਼ੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਵਿੱਦਿਆ ਨੇ ਇੰਸਟਾਗ੍ਰਾਮ 'ਤੇ ਲਿਖਿਆ ਹੈ, 'ਮੈਨੂੰ ਖ਼ੁਸ਼ੀ ਹੈ ਤੇ ਮੈਂ ਉਤਸ਼ਾਹਤ ਹਾਂ ਕਿ ਕੁਝ ਦਿਨ ਪਹਿਲਾਂ ਮੈਂ ਇਕ ਸ਼ਾਰਟ ਫਿਲਮ 'ਚ ਐਕਟਿੰਗ ਕੀਤੀ। ਫਿਲਮ ਦਾ ਨਾਂ 'ਨਟਖਟ' ਹੈ ਤੇ ਮੇਰਾ ਇਸ 'ਚ ਇਕ ਨਵਾਂ ਰੋਲ ਵੀ ਹੈ, ਜੋ ਪ੍ਰੋਡਿਊਸਰ ਦਾ ਹੈ। ਪ੍ਰੋਡਿਊਸਰ ਬਣਨ ਦੀ ਮੇਰੀ ਕੋਈ ਯੋਜਨਾ ਨਹੀਂ ਸੀ, ਪਰ ਅਨੁਕੰਪਾ ਹਰਸ਼ ਤੇ ਸ਼ਾਨ ਵਿਆਸ ਦੀ ਕਹਾਣੀ ਨੇ ਮੈਨੂੰ ਇਸ ਦਿਸ਼ਾ 'ਚ ਜਾਣ ਲਈ ਮਜਬੂਰ ਕਰ ਦਿੱਤਾ। ਸ਼ਾਨ ਵਿਆਸ ਦੇ ਨਿਰਦੇਸ਼ਨ 'ਚ ਕੰਮ ਕਰਨ ਦਾ ਅਨੁਭਵ ਨਵਾਂ ਤੇ ਸ਼ਾਨਦਾਰ ਰਿਹਾ।' ਵਿੱਦਿਆ ਨੇ ਇਸ ਫਿਲਮ ਦਾ ਨਿਰਮਾਣ ਰੌਨੀ ਸਕਰੂਵਾਲਾ ਨਾਲ ਮਿਲ ਕੇ ਕੀਤਾ ਹੈ।

Posted By: Sukhdev Singh