ਗੁਜਰਾਤ : ਕਾਂਗਰਸ ਦੇ ਨੌਜਵਾਨ ਨੇਤਾ ਹਾਰਦਿਕ ਪਟੇਲ ਗੁਜਰਾਤ 'ਚ ਪਾਰਟੀ ਦੇ ਸਟਾਰ ਪ੍ਰਚਾਰਕ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਵਾਡਰਾ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਪ੍ਰਚਾਰ ਲਈ ਹੈਲੀਕਾਪਟਰ ਦਿੱਤਾ ਹੈ।

ਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਜ਼ਰੀਏ ਦੇਸ਼ ਭਰ 'ਚ ਚਰਚਿਤ ਹੋਏ ਹਾਰਦਿਕ ਪਟੇਲ ਨੇ ਲੋਕ ਸਭਾ ਚੋਣ ਲੜਨ ਲਈ ਕਾਂਗਰਸ ਦਾ ਪੱਲਾ ਫੜ ਲਿਆ ਹੈ। ਹਾਲਾਂਕਿ ਵਿਸਨਗਰ ਮਾਮਲੇ 'ਚ ਦੋ ਸਾਲ ਤੋਂ ਜ਼ਿਆਦਾ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਚੋਣ ਤਾਂ ਨਹੀਂ ਲੜ ਰਹੇ, ਪਰ ਕਾਂਗਰਸ ਦੇ ਸਟਾਰ ਪ੍ਰਚਾਰਕ ਜ਼ਰੂਰ ਬਣ ਗਏ ਹਨ।

ਕਾਂਗਰਸ ਨੇ ਰਾਹੁਲ ਤੇ ਪ੍ਰਿਅੰਕਾ ਤੋਂ ਬਾਅਦ ਹਾਰਦਿਕ ਨੂੰ ਹੈਲੀਕਾਪਟਰ ਦਿੱਤਾ ਹੈ, ਤਾਂ ਜੋ ਉਹ ਘੱਟ ਸਮੇਂ 'ਚ ਗੁਜਰਾਤ ਦੇ ਜ਼ਿਆਦਾ ਸ਼ਹਿਰਾਂ 'ਚ ਚੋਣ ਰੈਲੀਆਂ ਕਰ ਸਕਣ। ਅਗਲੇ ਇਕ ਹਫ਼ਤੇ 'ਚ ਹਾਰਦਿਕ 50 ਤੋਂ ਜ਼ਿਆਦਾ ਚੋਣ ਰੈਲੀਆਂ ਕਰਨਗੇ।

ਪਾਟੀਦਾਰ ਅੰਦੋਲਨ ਨੇ 26 ਸਾਲ ਹਾਰਦਿਕ ਪਟੇਲ ਨੂੰ ਅਚਾਨਕ ਗੁਜਰਾਤ ਦੀ ਸਿਆਸਤ 'ਚ ਇਕ ਵੱਡਾ ਨਾਮ ਬਣਾ ਦਿੱਤਾ ਸੀ। ਪ੍ਰਦੇਸ਼ ਦੀ ਕੁਲ ਗਿਣਤੀ 'ਚ ਕਰੀਬ 12 ਫੀਸਦੀ ਪਾਟੀਦਾਰ ਸਮਾਜ ਦੀ ਹੈ। ਹਾਲ ਹੀ 'ਚ ਹਾਰਦਿਕ ਪਟੇਲ ਕਾਂਗਰਸ 'ਚ ਸ਼ਾਮਲ ਹੋ ਗਏ ਹਨ ਤੇ ਗੁਜਰਾਤ 'ਚ ਪਾਰਟੀ ਲਈ ਪ੍ਰਚਾਰ ਵੀ ਸ਼ੁਰੂ ਕੀਤਾ।

Posted By: Amita Verma