ਨਵੀਂ ਦਿੱਲੀ : ਵਿਸ਼ਵ ਕੱਪ 2019 'ਚ ਭਾਰਤ ਦਾ ਸਫਰ ਖਤਮ ਹੋ ਚੁੱਕਾ ਹੈ ਤੇ ਭਾਰਤ ਸੈਮੀਫਾਈਨਲ 'ਚ ਨਿਊਜ਼ੀਲੈਂਡ ਤੋਂ ਹਾਰ ਕੇ ਬਾਹਰ ਹੋ ਚੁੱਕੀ ਹੈ।ਮੈਚ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਕਾਫੀ ਚਰਚਾ 'ਚ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਸਾਬਕਾ ਕ੍ਰਿਕਟਰ ਤੇ ਐਕਸਪਰਟ ਧੋਨੀ ਦੇ ਬੱਲੇਬਾਜ਼ੀ, ਬੈਟਿੰਗ ਆਰਡਰ, ਸੰਨਿਆਸ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ। ਇਨ੍ਹਾਂ ਦਿੱਗਜਾਂ ਦੀ ਸੂਚੀ 'ਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲਿਅਮਸਨ ਦਾ ਨਾਮ ਵੀ ਸ਼ਾਮਲ ਹੈ। ਕੇਨ ਵਿਲਿਅਮਸਨ ਨੇ ਤਾਂ ਸਿਰਫ ਧੋਨੀ ਦੀ ਤਾਰੀਫ ਹੀ ਨਹੀਂ ਕੀਤੀ ਸਗੋਂ ਉਹ ਧੋਨੀ ਨੂੰ ਟੀਮ 'ਚ ਸ਼ਾਮਲ ਕਰਨ ਲਈ ਵੀ ਤਿਆਰ ਹਨ।

ਜੀ ਹਾਂ, ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲਿਅਮਸਨ ਨੇ ਕਿਹਾ ਕਿ ਜੇਕਰ ਧੋਨੀ ਆਪਣੀ ਨਾਗਰਿਕਤਾ ਬਦਲਣ ਦੀ ਸੋਚ ਰਹੇ ਹਨ ਤਾਂ ਉਨ੍ਹਾਂ ਨੂੰ ਅਸੀਂ ਟੀਮ 'ਚ ਸ਼ਾਮਲ ਕਰ ਸਕਦੇ ਹਾਂ। ਦਰਅਸਲ ਹੋਇਆ ਇੰਜ ਕਿ ਮੈਚ ਤੋਂ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਵਿਲਿਅਮਸਨ ਪ੍ਰੈੱਸ ਕਾਨਫਰੰਸ ਕਰ ਰਹੇ ਸਨ ਤੇ ਉਸ ਸਮੇਂ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ 'ਜੇਕਰ ਤੁਸੀਂ ਟੀਮ ਇੰਡੀਆ ਦੇ ਕਪਤਾਨ ਹੁੰਦੇ ਤਾਂ ਤੁਸੀਂ ਧੋਨੀ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕਰਦੇ? ਤਾਂ ਵਿਲਿਅਮਸਨ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ,'ਉਹ ਨਿਊਜ਼ੀਲੈਂਡ ਲਈ ਖੇਡਣ ਲਈ ਸਮਰੱਥ ਨਹੀਂ ਹਨ ਪਰ ਉਹ ਵਰਲਡ ਕਲਾਸ ਖਿਡਾਰੀ ਹਨ।'

ਉਥੇ ਹੀ ਇਸ ਦੇ ਅੱਗੇ ਵੀ ਉਨ੍ਹਾਂ ਨੇ ਧੋਨੀ ਦੀ ਖੇਡ ਦੀ ਤਰੀਫ ਕਰਦਿਆਂ ਕਿਹਾ 'ਇਸ ਲੈਵਲ 'ਤੇ ਉਨ੍ਹਾਂ ਦਾ ਤਜੁਰਬਾ ਤੇ ਉਨ੍ਹਾਂ ਦਾ ਯੋਗਦਾਨ ਕਾਫੀ ਮਹੱਤਵਪੂਰਨ ਹੈ। ਨਾਲ ਹੀ ਜਡੇਜਾ ਦੇ ਨਾਲ ਕੀਤੀ ਗਈ ਸਾਂਝੇਦਾਰੀ ਬਹੁਤ ਮਹੱਤਵਪੂਰਨ ਸੀ ਤੇ ਉਹ ਵਰਲਡ ਕਲਾਸ ਦੇ ਖਿਡਾਰੀ ਹਨ।' ਧੋਨੀ ਦੀ ਤਰੀਫ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਕੀ ਧੋਨੀ ਨਾਗਰਿਕਤਾ ਬਦਲਣਾ ਚਾਹ ਰਹੇ ਹਨ? ਤਾਂ ਅਸੀਂ ਉਨ੍ਹਾਂ ਕਸਿੰਡਰ ਕਰ ਸਕਦੇ ਹਾਂ।

Posted By: Jaskamal