ICC cricket world cup 2019: ਟੀਮ ਇੰਡੀਆ ਲੀਗ ਮੈਚਾਂ 'ਚ ਬਹਿਤਰੀਨ ਪ੍ਰਦਰਸ਼ਨ ਤੋਂ ਬਾਅਦ ਸੈਮੀਫਾਇਨਲ 'ਚ ਆਪਣੇ ਤੁਜ਼ਰਬੇ ਮੁਤਾਬਿਕ ਪ੍ਰਦਰਸ਼ਨ ਨਹੀਂ ਕਰ ਪਾਈ ਤੇ ਉਸ ਨੂੰ ਹਰਾ ਕੇ ਵਰਲਡ ਕੱਪ 2019 ਤੋਂ ਬਾਹਰ ਹੋਣਾ ਪਿਆ। ਇਸ ਮੈਚ 'ਚ ਸ਼ੁਰੂਆਤ ਤੋਂ ਹੀ ਟੀਮ ਇੰਡੀਆ ਦੀ ਬੱਲੇਬਾਜ਼ੀ ਚੰਗੀ ਨਹੀਂ ਰਹੀ ਸੀ। ਹਾਲਾਂਕਿ ਇਸ ਮੈਚ 'ਚ ਧੋਨੀ ਤੇ ਜਡੇਜਾ ਨੇ ਉਮੀਦ ਜਗਾਈ ਤੇ ਟੀਮ ਇੰਡੀਆ ਜਿੱਤ ਦੇ ਕਰੀਬ ਲੱਗ ਵੀ ਰਹੀ ਸੀ। ਇਸ ਤੋਂ ਬਾਅਦ ਜੇਡਜਾ ਆਊਟ ਹੋ ਗਏ ਤੇ ਸਾਰੀਆਂ ਉਮੀਦਾਂ ਧੋਨੀ 'ਤੇ ਟਿੱਕੀ ਸੀ ਪਰ ਧੋਨੀ ਸਕੋਰ ਆਊਟ ਹੋ ਗਏ ਤੇ ਭਾਰਤੀ ਟੀਮ ਦੀ ਫਾਈਨਲ 'ਚ ਪਹੁੰਚਣ ਦੀ ਉਮੀਦ ਟੁੱਟ ਗਈ।

ਧੋਨੀ ਦੇ ਆਊਟ ਹੋਣ ਤੋਂ ਬਾਅਦ ਕੋਲਕਾਤਾ ਦੇ ਇਕ ਕ੍ਰਿਕਟ ਫੈਨ ਦੀ ਮੌਤ ਹੋ ਗਈ। ਜਿਸ ਸ਼ਖ਼ਸ ਦੀ ਮੌਤ ਹੋਈ ਉਨ੍ਹਾਂ ਦਾ ਨਾਂ ਸ੍ਰੀਕਾਂਤ ਮੈਤੀ ਸੀ ਤੇ ਉਹ ਸਾਈਕਲ ਦੀ ਦੁਕਾਨ ਚਲਾਉਂਦੇ ਸਨ। ਮੈਚ ਦੌਰਾਨ ਧੋਨੀ ਆਊਟ ਹੋਣ ਤੋਂ ਬਾਅਦ ਉਹ ਸਦਮੇ ਤੋਂ ਹੇਠਾਂ ਡਿੱਗ ਗਿਆ ਤੇ ਬਾਅਦ 'ਚ ਉਨ੍ਹਾਂ ਦੀ ਮੌਤ ਹੋ ਗਈ। ਇਕ ਅਖ਼ਬਾਰ ਮੁਤਾਬਿਕ ਮੈਤੀ ਦੀ ਉਮਰ 33 ਸਾਲ ਦੀ ਸੀ ਤੇ ਫੋਨ 'ਤੇ ਸੈਮੀਫਾਈਨਲ ਮੈਚ ਦੇਖ ਰਹੇ ਸਨ। ਚਸ਼ਮਦੀਦ ਸਚਿਨ ਘੋਸ਼ ਦੇ ਮੁਤਾਬਿਕ ਉਨ੍ਹਾਂ ਤੋਂ ਜ਼ੋਰ ਨਾਲ ਡਿੱਗਣ ਦੀ ਆਵਾਜ਼ ਆਈ ਤੇ ਉਹ ਮੈਤੀ ਦੀ ਮਦਦ ਲਈ ਦੌੜੇ। ਉਨ੍ਹਾਂ ਦੇਖਿਆ ਕਿ ਉਹ ਫਰਸ਼ 'ਤੇ ਬੇਹੋਸ਼ ਹਨ। ਉਨ੍ਹਾਂ ਨੂੰ ਹਸਪਤਾਲ 'ਚ ਲੈ ਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

Posted By: Amita Verma