ਮੁੰਬਈ ਇੰਡੀਅਨਜ਼ ਨੇ 5 ਵਿਕਟਾਂ ਨਾਲ ਜਿੱਤਿਆ ਮੈਚ, ਆਰਸੀਬੀ ਪਲੇਆਫ਼ ਦੀ ਦੌੜ ਤੋਂ ਬਾਹਰ

Tue, 16 Apr 2019 12:12 AM (IST) |

ਹਾਈਲਾਈਟ

  1. ਮੁੰਬਈ ਦੀ ਇਸ ਸੀਜਨ 'ਚ ਇਹ 5ਵੀਂ ਜਿੱਤ ਹੈ
  2. ਡੀਵਿਲੀਅਰਸ ਤੇ ਮੋਇਨ ਦੀ ਬਿਹਤਰੀਨ ਪਾਰੀਆਂ ਬੇਂਗਲੁਰੂ ਨੂੰ ਜਿੱਤ ਨਹੀਂ ਦਿਵਾ ਸਕੀਆਂ
  3. ਇਸ ਜਿੱਤ ਦੇ ਨਾਲ ਮੁੰਬਈ ਅੰਕ ਤਾਲਿਕਾ 'ਚ ਤੀਜੇ ਨੰਬਰ 'ਤੇ ਆ ਗਈ ਹੈ

ਮੁੰਬਈ ਇੰਡੀਅਨਜ਼ ਨੇ ਆਈਪੀਐੱਲ 2019 ਦੇ ਮੁਕਾਬਲੇ 'ਚ ਰਾਇਲ ਚੈਲੰਜਰਜ਼ ਬੇਂਗਲੁਰੂ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਮੁੰਬਈ ਨੇ 5 ਵਿਕਟਾਂ ਗੁਆ ਕੇ ਇਕ ਓਵਰ ਬਾਕੀ ਰਹਿੰਦਿਆਂ ਜਿੱਤ ਹਾਸਲ ਕਰ ਲਈ। ਮੁੰਬਈ ਦੇ ਲਈ ਰੋਹਿਤ ਸ਼ਰਮਾ ਨੇ 28, ਕਵਿੰਟਨ ਡੀ ਕਾਕ ਨੇ 40, ਇਸ਼ਾਨ ਕਿਸ਼ਨ ਨੇ 21, ਸੂਰਿਆਕੁਮਾਰ ਯਾਦਵ ਨੇ 29 ਤੇ ਹਾਰਦਿਕ ਪਾਂਡਿਆ ਨੇ ਅਜੇਤੂ 37 ਦੌੜਾਂ ਬਣਾਈਆਂ। ਇਸ ਤੋਂ ਪਹਿਲੇ ਆਰਸੀਬੀ ਦੇ ਲਈ ਏਬੀ ਡੀਵਿਲੀਅਰਸ ਨੇ ਸਭ ਤੋਂ ਜ਼ਿਆਦਾ 75 ਦੌੜਾਂ ਅਤੇ ਮੋਇਨ ਅਲੀ ਨੇ 50 ਅਤੇ ਪਾਰਥਿਵ ਪਟੇਲ ਨੇ 28 ਦੌੜਾਂ ਬਣਾਈਆਂ। ਮੁੰਬਈ ਦੇ ਲਈ ਮਲਿੰਗਾ ਨੇ 4 ਵਿਕਟਾਂ ਲਈਆਂ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਮੁੰਬਈ ਨੇ 7 ਮੈਚਾਂ ਵਿਚੋਂ 4 ਜਿੱਤੇ ਹਨ, ਜਦਕਿ 3 ਮੈਚਾਂ ਵਿਚ ਉਸ ਨੂੰ ਹਾਰ ਮਿਲੀ ਹੈ। ਉੱਥੇ ਬੇਂਗਲੁਰੂ ਨੂੰ 7 ਮੈਚਾਂ ਵਿਚ ਸਿਰਫ 1 ਵਿਚ ਜਿੱਤ ਮਿਲੀ ਹੈ।

16 Apr,2019
  • 12:14 AM

  • 12:05 AM

     

  • 11:36 PM

     ਮੁੰਬਈ ਇੰਡੀਅਨਜ਼ ਨੇ ਆਰਸੀਬੀ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਆਰਸੀਬੀ ਪਲੇਆਫ਼ ਦੀ ਦੌੜ ਤੋਂ ਬਾਹਰ ਹੋ ਗਈ ਹੈ।

  • 11:30 PM

     18ਵੇਂ ਓਵਰ ਚ ਮੁੰਬਈ ਇੰਡੀਅਨਜ਼ ਨੇ 9 ਦੌੜਾਂ ਬਣਾਈਆਂ ਹਨ ਤੇ ਇਕ ਵਿਕਟ ਗੁਆਇਆ ਹੈ। ਹੁਣ ਬਾਕੀ ਬਚੀਆਂ 12 ਗੇਂਦਾਂ ਚ ਮੁੰਬਈ ਨੂੰ 22 ਦੌੜਾਂ ਬਣਾਉਣੀਆਂ ਹਨ। ਫਿਲਹਾਲ, ਕਰੀਜ਼ ਤੇ ਕਿਰੋਨ ਪੋਲਾਰਡ ਤੇ ਹਾਰਦਿਕ ਪਾਂਡਿਆ ਹਨ।

  • 11:28 PM

     ਮੁੰਬਈ ਇੰਡੀਅਨਜ਼ ਨੂੰ 18ਵੇਂ ਓਵਰ ਚ ਪੰਜਵਾਂ ਝਟਕਾ ਲੱਗਾ ਹੈ। ਕ੍ਰਿਣਾਲ ਪਾਂਡਿਆ 21 ਗੇਂਦਾਂ ਚ 11 ਦੌੜਾਂ ਬਣਾ ਕੇ ਆਊਟ ਹੋਏ ਹਨ। ਮੁਹੰਮਦ ਸਿਰਾਜ ਨੇ ਪਾਂਡਿਆ ਨੂੰ ਕੈਚ ਆਊਟ ਕਰਾਇਆ ਹੈ।

  • 11:24 PM

     ਮੁੰਬਈ ਇੰਡੀਅਨਜ਼ ਨੇ 17 ਓਵਰਾਂ ਚ 141 ਦੌੜਾਂ ਬਣਾ ਲਈਆਂ ਹਨ। ਹੁਣ ਇਥੋਂ ਮੈਚ ਚ ਦਿਲਚਸਪੀ ਪੈਦਾ ਹੋ ਗਈ ਹੈ। 18 ਗੇਂਦਾਂ ਚ ਮੁੰਬਈ ਨੂੰ 31 ਦੌੜਾਂ ਚਾਹੀਦੀਆਂ ਹਨ।

  • 11:19 PM

     16 ਓਵਰਾਂ ਚ ਮੁੰਬਈ ਨੇ 131 ਦੌੜਾਂ ਬਣਾ ਲਈਆਂ ਹਨ। ਇਸ ਦੌਰਾਨ ਟੀਮ ਦੀਆਂ ਕੁੱਲ ਚਾਰ ਵਿਕਟਾਂ ਡਿੱਗੀਆਂ ਹਨ।

  • 11:17 PM

  • 11:12 PM

     ਮੁੰਬਈ ਇੰਡੀਅਨਜ਼ ਨੂੰ ਆਰਸੀਬੀ ਦੇ ਯੁਜਵੇਂਦਰ ਚਹਿਲ ਨੇ ਚੌਥਾ ਝਟਕਾ ਦਿੱਤਾ ਹੈ। ਲੈਅ ਚ ਨਜ਼ਰ ਆ ਰਹੇ ਸੂਰਿਆਕੁਮਾਰ ਯਾਦਵ 29 ਦੌੜਾਂ ਬਣਾ ਕੇ ਆਊਟ ਹੋ ਗਏ ਹਨ।

  • 11:05 PM

     ਮੁੰਬਈ ਇੰਡੀਅਨਜ਼ ਦੀ ਪਾਰੀ ਦੇ 15 ਓਵਰ ਖ਼ਤਮ ਹੋ ਗਏ ਹਨ। 15 ਓਵਰਾਂ ਤੋਂ ਬਾਅਦ ਮੇਜ਼ਬਾਨ ਟੀਮ ਦਾ ਸਕੋਰ 127 ਦੌੜਾਂ ਤੇ ਤਿੰਨ ਵਿਕਟਾਂ ਹਨ। ਇਥੋਂ ਹੁਣ ਰੋਹਿਤ ਸ਼ਰਮਾ ਦੀ ਟੀਮ ਨੂੰ 30 ਗੇਂਦਾਂ ਵਿਚ 45 ਦੌੜਾਂ ਬਣਾਉਣੀਆਂ ਹਨ। ਕਿਰੋਨ ਪੋਲਾਰਡ ਤੇ ਹਾਰਦਿਕ ਪਾਂਡਿਆ ਵਰਗੇ ਹਿਟਰ ਅਜੇ ਆਉਣੇ ਬਾਕੀ ਹਨ।

  • 11:01 PM

     14 ਓਵਰਾਂ ਚ ਮੁੰਬਈ ਨੇ 119 ਦੌੜਾਂ ਬਣਾ ਲਈਆਂ ਹਨ। ਮੁੰਬਈ ਨੂੰ ਹੁਣ ਜਿੱਤ ਦੇ ਲਈ ਬਾਕੀ ਬਚੀਆਂ 36 ਗੇਂਦਾਂ ਚ 53 ਦੌੜਾਂ ਬਣਾਉਣੀਆਂ ਹਨ। ਫਿਲਹਾਲ, ਕ੍ਰਿਣਾਲ ਪਾਂਡਿਆ ਤੇ ਸੂਰਿਆਕੁਮਾਰ ਯਾਦਵ ਕ੍ਰੀਜ ਤੇ ਮੌਜੂਦ ਹਨ।

  • 10:57 PM

     ਮੁੰਬਈ ਇੰਡੀਅਨਜ਼ ਦੀ ਪਾਰੀ ਦੇ 13 ਓਵਰ ਖ਼ਤਮ ਹੋ ਗਏ ਹਨ। 13 ਓਵਰਾਂ ਤੋਂ ਬਾਅਦ ਮੁੰਬਈ ਦਾ ਸਕੋਰ ਤਿੰਨ ਵਿਕਟਾਂ ਦੇ ਨੁਕਸਾਨ ਤੇ 116 ਦੌੜਾਂ ਹਨ।

  • 10:54 PM

     ਮੁੰਬਈ ਨੇ 12 ਓਵਰਾਂ ਚ 108 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਕ੍ਰਿਣਾਲ ਪਾਂਡਿਆ ਤੇ ਸੂਰਿਆਕੁਮਾਰ ਯਾਦਵ ਕ੍ਰੀਜ ਤੇ ਮੌਜੂਦ ਹਨ।

  • 10:45 PM

     ਮੁੰਬਈ ਦੀ ਪਾਰੀ ਦੇ ਅੱਧੇ ਮਤਲਬ ਦਸ ਓਵਰ ਖ਼ਤਮ ਹੋ ਗਏ ਹਨ। ਦਸ ਓਵਰਾਂ ਤੋਂ ਬਾਅਦ ਮੁੰਬਈ ਨੇ 97 ਦੌੜਾਂ ਬਣਾ ਲਈਆਂ ਹਨ। ਅੱਗੇ ਦੇ ਦਸ ਓਵਰਾਂ ਚ ਟੀਮ ਨੂੰ ਜਿੱਤ ਦੇ ਲਈ 75 ਦੌੜਾਂ ਦੀ ਲੋੜ ਹੈ।

  • 10:42 PM

     ਮੁੰਬਈ ਇੰਡੀਅਨਜ਼ ਦੀ ਪਾਰੀ ਦੇ 9 ਓਵਰ ਖ਼ਤਮ ਹੋ ਗਏ ਹਨ। 9ਵੇਂ ਓਵਰ ਤੋਂ ਬਾਅਦ ਮੁੰਬਈ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ ਤੇ 87 ਦੌੜਾਂ ਹਨ। ਪਵਨ ਨੇਗੀ ਦੇ ਇਸ ਓਵਰ ਚ ਈਸ਼ਾਨ ਕਿਸ਼ਨ ਨੇ ਦੋ ਛੱਕੇ ਮਾਰ ਕੇ 14 ਦੌੜਾਂ ਬਟੋਰੀਆਂ ਹਨ।

  • 10:41 PM

     ਮੁੰਬਈ ਇੰਡੀਅਨਜ਼ ਨੂੰ ਲੱਗਾ ਦੂਜਾ ਝਟਕਾ। ਰੋਹਿਤ ਸ਼ਰਮਾ ਤੋਂ ਬਾਅਦ ਕਵਿੰਟਨ ਡਿਕਾਕ ਵੀ ਆਊਟ। ਡਿਕਾਕ ਨੇ 40 ਦੌੜਾਂ ਬਣਾਈਆਂ। ਰੋਹਿਤ ਤੇ ਡਿਕਾਕ ਦਾ ਵਿਕਟ ਮੋਇਨ ਅਲੀ ਨੇ ਲਿਆ। ਮੋਇਨ ਅਲੀ ਨੇ ਆਪਣੇ ਪਹਿਲੇ ਓਵਰ ਚ ਤਿੰਨ ਸਿੰਗਲ ਦਿੱਤੇ ਤੇ ਦੋ ਵਿਕਟ ਝਟਕਾਏ। 8 ਓਵਰਾਂ ਤੋਂ ਬਾਅਦ ਦਿੱਲੀ ਦਾ ਸਕੋਰ 2 ਵਿਕਟਾਂ ਤੇ 73 ਦੌੜਾਂ ਹਨ।

  • 10:32 PM

     ਮੁੰਬਈ ਇੰਡੀਅਨਜ਼ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਰੂਪ ਵਿਚ ਲੱਗਾ ਹੈ। ਰੋਹਿਤ 28 ਦੌੜਾਂ ਬਣਾ ਕੇ ਆਊਟ ਹੋਏ ਹਨ। ਮੋਇਨ ਅਲੀ ਨੇ ਰੋਹਿਤ ਨੂੰ ਕਲੀਨ ਬੋਲਡ ਕੀਤਾ ਹੈ।

  • 10:30 PM

     7 ਓਵਰਾਂ ਤੋਂ ਬਾਅਦ ਮੁਬਈ ਦਾ ਸਕੋਰ 70 ਦੌੜਾਂ ਹਨ। ਪਵਨ ਨੇਗੀ ਦੇ ਇਸ ਓਵਰ ਚ ਸਿਰਫ ਤਿੰਨ ਦੌੜਾਂ ਆਈਆਂ ਹਨ। ਮੁੰਬਈ ਨੂੰ ਅਜੇ ਵੀ ਜਿੱਤ ਦੇ ਲਈ 102 ਦੌੜਾਂ ਬਣਾਉਣੀਆਂ ਹਨ।

  • 10:29 PM

     ਮੁੰਬਈ ਨੇ ਪਾਵਰਪਲੇ ਚ ਬਿਨਾਂ ਵਿਕਟ ਗੁਆਏ 67 ਦੌੜਾਂ ਬਣਾ ਲਈਆਂ ਹਨ। ਰੋਹਿਤ ਸ਼ਰਮਾ 26 ਤੇ ਕਵਿੰਟਨ ਡਿਕਾਕ 39 ਦੌੜਾਂ ਬਣਾ ਕੇ ਅਜੇਤੂ ਹਨ।

  • 10:19 PM

     5 ਓਵਰਾਂ ਚ ਮੁੰਬਈ ਇੰਡੀਅਨਜ਼ ਨੇ ਬਿਨਾਂ ਕੋਈ ਵਿਕਟ ਗੁਆਏ 54 ਦੌੜਾਂ ਬਣਾ ਲਈਆਂ ਹਨ। ਯੁਜਵੇਂਦਰ ਚਹਿਲ ਦੇ ਇਸ ਓਵਰ ਤੋਂ ਸਿਰਫ 6 ਦੌੜਾਂ ਆਈਆਂ ਹਨ।

  • 10:16 PM

     ਮੁੰਬਈ ਇੰਡੀਅਨਜ਼ ਦੇ ਚਾਰ ਓਵਰਾਂ ਚ 48 ਦੌੜਾਂ ਬਣਾ ਲਈਆਂ ਹਨ। ਮੁੰਬਈ ਦੀ ਟੀਮ ਪਾਵਰਪਲੇ ਚ 12 ਦੌੜਾਂ ਪ੍ਰਤੀ ਓਵਰ ਦੇ ਹਿਸਾਬ ਨਾਲ ਦੌੜਾਂ ਬਣਾ ਰਹੀ ਹੈ। ਡਿਕਾਕ 26 ਤੇ ਰੋਹਿਤ ਸ਼ਰਮਾ 20 ਦੌੜਾਂ ਬਣਾ ਕੇ ਅਜੇਤੂ ਹਨ।

  • 10:10 PM

     172 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਮੁੰਬਈ ਇੰਡੀਅਨਜ਼ ਨੇ ਤਿੰਨ ਓਵਰਾਂ ਚ 36 ਦੌੜਾਂ ਬਣਾ ਲਈਆਂ ਹਨ। ਰੋਹਿਤ ਸ਼ਰਮਾ ਅਤੇ ਡੀਕਾਕ ਸ਼ਾਨਦਾਰ ਫਾਰਮ ਚ ਨਜ਼ਰ ਆ ਰਹੇ ਹਨ।

  • 10:03 PM

     ਮੁੰਬਈ ਇੰਡੀਅਨਜ਼ ਦੀ ਪਾਰੀ ਦੇ 2 ਓਵਰ ਖ਼ਤਮ। 2 ਓਵਰਾਂ ਤੋਂ ਬਾਅਦ ਮੁੰਬਈ ਦਾ ਸਕੋਰ ਬਿਨਾਂ ਨੁਕਸਾਨ ਦੇ 20 ਦੌੜਾਂ ਹਨ। ਰੋਹਿਤ ਸ਼ਰਮਾ ਅਤੇ ਕਵਿੰਟਨ ਡਿਕਾਕ ਮੁੰਬਈ ਦੀ ਕਮਾਨ ਸੰਭਾਲੇ ਹੋਏ ਹਨ।

  • 10:00 PM

     ਮੁੰਬਈ ਇੰਡੀਅਨਜ਼ ਨੇ ਪਹਿਲੇ ਓਵਰ ਚ ਬਿਨਾਂ ਵਿਕਟ ਗੁਆਏ 9 ਦੌੜਾਂ ਬਣਾਈਆਂ ਹਨ। ਮੁੰਬਈ ਇੰਡੀਅਨਜ਼ ਨੂੰ ਜਿੱਤ ਦੇ ਲਈ 172 ਦੌੜਾਂ ਬਣਾਉਣੀਆਂ ਹਨ।

  • 09:56 PM

     ਮੁੰਬਈ ਇੰਡੀਅਨਜ਼ ਦੀ ਪਾਰੀ ਸ਼ੁਰੂ ਹੋ ਗਈ ਹੈ। ਮੁੰਬਈ ਵੱਲੋਂ ਕਵਿੰਟਨ ਡਿਕਾਕ ਅਤੇ ਰੋਹਿਤ ਸ਼ਰਮਾ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਆਏ ਹਨ।

  • 09:43 PM

    ਇਸ ਮੁਕਾਬਲੇ ਵਿਚ ਆਰਸੀਬੀ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੂੰ 172 ਦੌੜਾਂ ਦਾ ਟੀਚਾ ਦਿੱਤਾ ਹੈ। ਆਰਸੀਬੀ ਵੱਲੋਂ ਡਿਵਿਲੀਅਰਸ ਨੇ 75 ਤੇ ਮੋਇਨ ਅਲੀ ਨੇ 50 ਦੌੜਾਂ ਬਣਾਈਆਂ ਹਨ।

  • 09:32 PM

    ਆਰਸੀਬੀ ਦੀ ਪਾਰੀ ਦੇ ਆਖ਼ਰੀ ਪੜਾਅ ਦਾ 19ਵਾਂ ਓਵਰ ਵੀ ਖ਼ਤਮ ਹੋ ਗਿਆ ਹੈ। ਜਸਪ੍ਰੀਤ ਬੁਮਰਾਹ ਦੇ ਇਸ ਓਵਰ ਵਿਚ ਡਿਵਿਲੀਅਰਸ ਨੇ ਚੰਗੀ ਬੱਲੇਬਾਜ਼ੀ ਕਰਦੇ ਹੋਏ 10 ਦੌੜਾਂ ਬਣਾਈਆਂ ਹਨ। 19 ਤੋਂ ਬਾਅਦ ਆਰਸੀਬੀ ਦਾ ਸਕੋਰ 168 ਦੌੜਾਂ ਹਨ।

  • 09:28 PM

     ਆਰਸੀਬੀ ਦੀ ਪਾਰੀ ਦੇ 18 ਓਵਰ ਖ਼ਤਮ ਹੋ ਗਏ ਹਨ। 18 ਓਵਰਾਂ ਤੋਂ ਬਾਅਦ ਆਰਸੀਬੀ ਦਾ ਸਕੋਰ 152 ਦੌੜਾਂ ਹਨ। ਲਸਿਥ ਮਲਿੰਗਾ ਦੇ ਇਸ ਓਵਰ ਵਿਚ ਕੁੱਲ 8 ਦੌੜਾਂ ਆਈਆਂ ਅਤੇ ਆਰਸੀਬੀ ਦੀਆਂ ਦੋ ਵਿਕਟਾਂ ਡਿੱਗੀਆਂ।

  • 09:22 PM

     ਅਰਧ-ਸੈਂਕੜਾ ਲਗਾਉਣ ਤੋਂ ਬਾਅਦ ਮੋਇਨ ਅਲੀ ਲਸਿਥ ਮਲਿੰਗਾ ਦਾ ਸ਼ਿਕਾਰ ਹੋ ਗਏ। ਮੋਇਨ ਅਲੀ ਨੇ ਟੀਮ ਦੇ ਲਈ 32 ਗੇਂਦਾਂ ਚ 50 ਦੌੜਾਂ ਬਣਾਈਆਂ।

  • 09:21 PM

     ਏਬੀ ਡਿਵਿਲੀਅਰਸ ਤੇ ਮੋਇਨ ਅਲੀ ਨੇ ਆਪਣੇ ਅਰਧ-ਸੈਂਕੜੇ ਪੂਰੇ ਕਰ ਲਏ ਹਨ। 17 ਓਵਰਾਂ ਤੋਂ ਬਾਅਦ ਆਰਸੀਬੀ ਦਾ ਸਕੋਰ 144 ਦੌੜਾਂ ਤੇ ਦੋ ਵਿਕਟਾਂ ਹਨ।

  • 09:13 PM

     ਆਰਸੀਬੀ ਨੇ 16 ਓਵਰਾਂ ਚ ਦੋ ਵਿਕਟਾਂ ਗੁਆ ਕੇ 136 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਮੋਇਨ ਅਲੀ ਤੇ ਏਬੀ ਡਿਵਿਲੀਅਰਸ ਕਾਫ਼ੀ ਹਮਲਾਵਰ ਨਜ਼ਰ ਆ ਰਹੇ ਹਨ। ਇਸ ਓਵਰ ਚ ਮੋਇਨ ਅਲੀ ਤੇ ਏਬੀਡੀ ਨੇ 17 ਦੌੜਾਂ ਬਣਾਈਆਂ ਹਨ।

  • 09:06 PM

     ਆਈਪੀਐੱਲ ਦੇ 31ਵੇਂ ਮੈਚ ਦੀ ਪਹਿਲੀ ਪਾਰੀ ਦੇ 15 ਓਵਰਾਂ ਖ਼ਤਮ ਹੋ ਗਏ ਹਨ। ਪਹਿਲੇ ਬੱਲੇਬਾਜ਼ੀ ਕਰ ਰਹੀ ਆਰਸੀਬੀ ਨੇ 15 ਓਵਰਾਂ ਚ 119 ਦੌਡਾੰ ਬਣਾ ਲਈਆਂ ਹਨ। ਕ੍ਰਿਣਾਲ ਪਾਂਡਿਆ ਦੇ ਇਸ ਓਵਰ ਚ 10 ਦੌੜਾਂ ਆਈਆਂ ਹਨ। ਇਸ ਓਵਰ ਦੀ ਆਖ਼ਰੀ ਗੇਂਦ ਤੇ ਮੋਇਨ ਅਲੀ ਨੇ ਛੱਕਾ ਜੜ੍ਹਿਆ ਹੈ।

  • 09:02 PM

     ਆਰਸੀਬੀ ਦੀ ਪਾਰੀ ਦੇ 14 ਓਵਰ ਖ਼ਤਮ ਹੋ ਗਏ ਹਨ। 14 ਓਵਰਾਂ ਤੋਂ ਬਾਅਦ ਬੈਂਗਲੋਰ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ ਤੇ 109 ਦੌੜਾਂ ਹਨ। ਡਿਵਿਲੀਅਰਸ 45 ਦੌੜਾਂ ਤੇ ਮੋਇਨ ਅਲੀ 22 ਦੌੜਾਂ ਬਣਾ ਕੇ ਅਜੇਤੂ ਕ੍ਰੀਜ਼ ਤੇ ਹਨ।

  • 08:58 PM

     ਆਰਸੀਬੀ ਨੇ 13 ਓਵਰਾਂ ਤੋਂ ਬਾਅਦ 97 ਦੌੜਾਂ ਬਣਾ ਲਈਆਂ ਹਨ। ਲਸਿਥ ਮਲਿੰਗਾ ਦੇ ਇਸ ਓਵਰ ਵਿਚ ਡਿਵਿਲੀਅਰਸ ਤੇ ਮੋਇਨ ਅਲੀ ਨੇ 11 ਦੌੜਾਂ ਬਣਾਈਆਂ ਹਨ।

  • 08:57 PM

     ਮੋਇਨ ਅਲੀ ਦਾ ਕੈਚ ਛੁੱਟਿਆ। ਰਾਹੁਲ ਚਾਹਰ ਦੇ ਓਵਰ ਚ ਮੋਇਨ ਦੇ ਬੱਲੇ ਤੋਂ ਬਾਟਮ ਐਜ ਨਿਕਲਿਆ, ਪਰ ਵਿਕਟ ਦੇ ਪਿੱਛੇ ਡੀਕਾਕ ਕੈਚ ਨਹੀਂ ਲੈ ਸਕੇ। 10 ਓਵਰਾਂ ਵਿਚ ਬੇਂਗਲੁਰੂ ਦਾ ਸਕੋਰ 2 ਵਿਕਟਾਂ ਤੇ 70 ਦੌੜਾਂ। ਇਸ ਓਵਰ ਦੀ ਪਹਿਲੀ ਗੇਂਦ ਤੇ ਮੋਇਨ ਨੇ ਛੱਕਾ ਵੀ ਮਾਰਿਆ।

  • 08:45 PM

     ਆਰਸੀਬੀ ਨੇ ਦਸ ਓਵਰਾਂ ਚ 70 ਦੌੜਾਂ ਬਣਾ ਲਈਆਂ ਹਨ। ਇਸ ਦੌਰਾਨ ਟੀਮ ਨੇ 2 ਵਿਕਟ ਗੁਆਏ ਹਨ।

  • 08:42 PM

     9 ਓਵਰਾਂ ਦੀ ਖੇਡ ਖ਼ਤਮ ਹੋਣ ਤਕ ਆਰਸੀਬੀ ਨੇ 62 ਦੌੜਾਂ ਬਣਾ ਲਈਆਂ ਹਨ। ਏਬੀ ਡਿਵਿਲੀਅਰਸ ਤੇ ਮੋਇਨ ਅਲੀ ਕ੍ਰੀਜ਼ ਤੇ ਮੌਜੂਦ ਹਨ।

  • 08:37 PM

     ਆਰਸੀਬੀ ਦੀ ਪਾਰੀ ਦੇ 8 ਓਵਰ ਖਤਮ ਹੋ ਗਏ ਹਨ। 8 ਓਵਰਾਂ ਤੋਂ ਬਾਅਦ ਆਰਸੀਬੀ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ ਤੇ 55 ਦੌੜਾਂ ਹਨ।

  • 08:33 PM

     ਸੱਤਵੇਂ ਓਵਰ ਦੀ ਆਖ਼ਰੀ ਗੇਂਦ ਤੇ ਆਰਸੀਬੀ ਨੇ ਆਪਣਾ ਵਿਕਟ ਗੁਆਇਆ ਹੈ। ਪਾਰਥਿਵ ਪਟੇਲ 28 ਦੌੜਾਂ ਬਣਾ ਕੇ ਹਾਰਦਿਕ ਪਾਂਡਿਆ ਦਾ ਸ਼ਿਕਾਰ ਬਣੇ ਹਨ। ਸੱਤ ਓਵਰਾਂ ਤੋਂ ਬਾਅਦ ਆਰਸੀਬੀ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ ਤੇ 49 ਦੌੜਾਂ ਹਨ।

  • 08:29 PM

     ਪਾਵਰਪਲੇ ਵਿਚ 45 ਦੌੜਾਂ ਬਣੀਆਂ ਹਨ। ਇਸ ਦੌਰਾਨ ਟੀਮ ਦਾ ਇਕ ਵਿਕਟ ਡਿੱਗਿਆ ਹੈ। ਫਿਲਹਾਲ, ਏਬੀ ਡਿਵੀਲੀਅਰਸ ਅਤੇ ਪਾਰਥਿਵ ਪਟੇਲ ਕ੍ਰੀਜ ਤੇ ਮੌਜੂਦ ਹਨ।

  • 08:27 PM

    ਜਸਪ੍ਰੀਤ ਬੁਮਰਾਹ ਅੱਜ ਲੈਅ ਚ ਨਜ਼ਰ ਆ ਰਹੇ ਹਨ। ਬੁਮਰਾਹ ਨੇ ਆਪਣੇ ਪਹਿਲੇ ਓਵਰ ਚ ਸਿਰਫ ਇੱਕ ਦੌੜ ਦਿੱਤੀ ਹੈ। ਆਰਸੀਬੀ ਦਾ ਸਕੋਰ ਚਾਰ ਓਵਰਾਂ ਤੋਂ ਬਾਅਦ ਇਕ ਵਿਕਟ ਤੇ 21 ਦੌੜਾਂ ਹਨ।

  • 08:02 PM

     ਰਾਇਲ ਚੈਲੇਜ਼ਰਸ ਬੈਗਲੋਰ ਵੱਲੋਂ ਪਾਰਥਿਵ ਪਟੇਲ ਤੇ ਵਿਰਾਟ ਕੋਹਲੀ ਸਲਾਮੀ ਜੋੜੀ ਦੇ ਰੂਪ ਚ ਆਏ ਹਨ। 

  • 08:02 PM

    ਆਰਸੀਬੀ ਦੀ ਪਾਰੀ ਦਾ ਪਹਿਲਾਂ ਓਵਰ ਖ਼ਤਮ ਹੋ ਚੁੱਕਿਆ ਹੈ। ਪਹਿਲੇ ਓਵਰ ਤੋਂ ਬਾਅਦ ਆਰਸੀਬੀ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 7 ਸਕੋਰ ਹਨ। ਇਸ ਓਵਰ ਚ ਵਿਰਾਟ ਕੋਹਲੀ ਨੇ ਇਕ ਚੌਕਾ ਲਗਾਇਆ ਹੈ। 

     

ਤਾਜ਼ਾ ਖ਼ਬਰਾਂ

This website uses cookie or similar technologies, to enhance your browsing experience and provide personalised recommendations. By continuing to use our website, you agree to our Privacy Policy and Cookie Policy.OK