IND vs NZ 3rd T20:ਭਾਰਤ ਨੇ ਐਤਵਾਰ ਨੂੰ ਹੈਮਿਲਟਨ 'ਚ ਨਿਊਜ਼ੀਲੈਂਡ ਖ਼ਿਲਾਫ਼ ਤੀਸਰੇ ਅਤੇ ਨਿਰਣਾਇਕ ਟੀ-20 ਮੈਚ ਖੇਡਿਆ ਗਿਆ। ਨਿਊਜ਼ੀਲੈਂਡ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਭਾਰਤ ਸਾਹਮਣੇ ਜਿੱਤ ਲਈ 213 ਦੌੜਾਂ ਦੀ ਟੀਚਾ ਰੱਖਿਆ ਸੀ। ਨਿਊਜ਼ੀਲੈਂਡ ਵੱਲੋ ਮੁਨਰੋ ਤੇ ਗ੍ਰੈਂਡਹੋਮ ਨੇ ਸ਼ਾਨਦਾਰ ਪਾਰੀਆਂ ਖੇਡੀਆਂ। 213 ਦੌੜਾਂ ਦਾ ਪਿੱਛਾ ਕਰਦਿਆਂ ਭਾਰਤ ਨਿਰਧਾਰਿਤ 20 ਓਵਰਾਂ 'ਚ 208 ਦੌੜਾਂ ਹੀ ਬਣਾ ਸਕਿਆ। ਭਾਰਤੀ ਪਾਰੀ ਦੇ ਆਖ਼ਰੀ ਓਵਰਾਂ 'ਚ ਦਿਨੇਸ਼ ਕਾਰਤਿਕ ਤੇ ਕਰੁਣਾਲ ਪਾਂਡਿਆ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਦਿਨੇਸ਼ ਕਾਰਤਿਕ ਨੇ 16 ਗੇਂਦਾਂ 'ਚ 33 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸ 'ਚ 2 ਚੋਕਿਆਂ ਸਮੇਤ 4 ਸ਼ਾਨਦਾਰ ਛੱਕੇ ਸ਼ਾਮਿਲ ਸਨ। ਨਾਲ ਹੀ ਕਰੁਣਾਲ ਪਾਂਡਿਆ ਨੇ 13 ਗੇਂਦਾਂ 'ਚ 26 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਜਿਸ 'ਚ 2 ਚੋਕੇ ਤੇ 2 ਛੱਕੇ ਸ਼ਾਮਿਲ ਸਨ। ਪਰ ਦੋਵਾਂ ਭਾਰਤ ਨੂੰ ਜਿੱਤ ਹਾਸਲ ਨਾ ਕਰਾ ਸਕੇ। ਆਖ਼ਰੀ ਓਵਰ 'ਚ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਟਿਮ ਨੇ ਪੰਜ ਗੇਂਦਾਂ 'ਤੇ ਦੋਵਾਂ ਬੱਲਬਾਜ਼ਾਂ ਨੂੰ ਕੋਈ ਮੌਕਾ ਨਹੀਂ ਦਿੱਤਾ।

03:52 PM

ਇਕ ਗੇਂਦ 'ਤੇ ਇਕ ਦੌੜ, ਭਾਰਤ ਨੂੰ ਜਿੱਤ ਲਈ ਇਕ ਗੇਂਦ 'ਤੇ 12 ਦੌੜਾਂ ਦੀ ਜ਼ਰੂਰਤ।


03:51 PM

ਭਾਰਤ ਨੂੰ ਜਿੱਤ ਲਈ ਦੋ ਗੇਂਦਾਂ 'ਤੇ 13 ਦੌੜਾਂ ਦੀ ਜ਼ਰੂਰਤ।

03:48 PM

ਭਾਰਤ ਨੇ 19ਵੇਂ ਓਵਰ 'ਚ 6 ਵਿਕਟਾਂ ਦੇ ਨੁਕਸਾਨ 'ਤੇ 197 ਦੌੜਾਂ ਬਣਾ ਲਈਆਂ ਹਨ। ਹੁਣ ਜਿੱਤ ਲਈ 6 ਗੇਦਾਂ 'ਤੇ 16 ਦੌੜਾਂ ਚਾਹੀਦੀਆਂ ਹਨ।

03:43 PM

18ਵੇਂ ਓਵਰ 'ਚ ਕਰੁਣਾਲ ਪਾਂਡਿਆ ਨੇ ਇਕ ਛੱਕਾ ਅਤੇ ਦੋ ਸ਼ਾਨਦਾਰ ਛੱਕੇ ਲਗਾਏ। ਇਸ ਓਵਰ 'ਚ ਕੁਲ 18 ਦੌੜਾਂ ਆਈਆਂ।

ਭਾਰਤ ਦਾ ਸਕੋਰ- 183/6, 18 ਓਵਰ


03:38 PM

17 ਓਵਰ ਖ਼ਤਮ ਹੋਣ ਬਾਅਦ ਭਾਰਤ ਨੇ ਛੇ ਵਿਕਟਾਂ ਦੇ ਨੁਕਸਾਨ 'ਤੇ 164 ਦੌੜਾਂ ਬਣਾ ਲਈਆਂ ਹਨ।

03:29 PM

ਭਾਰਤ ਨੇ ਛੇਵਾਂ ਵਿਕਟ ਗੁਆ ਦਿੱਤਾ ਹੈ ਅਤੇ ਧੋਨੀ ਆਊਟ। ਧੋਨੀ ਛੱਕਾ ਲਗਾਉਣ ਦੀ ਕੋਸ਼ਿਸ਼ 'ਚ ਆਪਣਾ ਕੈਚ ਟਿਮ ਸਾਊਦੀ ਦੇ ਹੱਥਾਂ 'ਚੇ ਦੇ ਬੈਠੇ।


03:28 PM

ਇਕ ਸਮੇਂ ਧੋਨੀ ਅਤੇ ਕਾਰਤਿਕ ਕ੍ਰੀਜ਼ 'ਤੇ ਹਨ। ਭਾਰਤ ਨੂੰ ਜਿੱਤ ਲਈ ਹਰ ਓਵਰ 'ਚ 13 ਦੌੜਾਂ ਚਾਹੀਦੀਆਂ ਹਨ।


03:27 PM

ਦਿਨੇਸ਼ ਕਾਰਤਿਕ ਬੱਲੇਬਾਜ਼ੀ ਲਈ ਮੈਦਾਨ 'ਤੇ ਆ ਚੁੱਕੇ ਹਨ।


03:25 PM

ਹਾਰਦਕਿ ਪਾਂਡਿਆ 21 ਦੌੜਾਂ ਬਣਾ ਕੇ ਆਊਟ ਹੋ ਗਏ।

03:22 PM

ਹੁਣ ਧੋਨੀ ਕ੍ਰੀਜ਼ 'ਤੇ ਆਏ ਹਨ ਉਨ੍ਹਾਂ ਦਾ ਸਥ ਹਾਰਦਿਕ ਪਾਂਡਿਆ ਦੇ ਰਹੇ ਹਨ। ਭਾਰਤ ਨੂੰ ਜਿੱਤ ਲਈ 34 ਗੇਂਦਾਂ 'ਤੇ 70 ਦੌੜਾਂ ਚਾਹੀਦੀਆਂ ਹਨ।


03:20 PM

ਮਿਚੇਲ ਦੀ ਗੇਂਦ 'ਤੇ ਕਪਤਾਨ ਰੋਹਿਤ ਸ਼ਰਮਾ ਸੈਫਰਟ ਨੂੰ ਕੈਚ ਦੇ ਬੈਠੇ। ਉਨ੍ਹਾਂ ਨੇ 32 ਗੇਂਦਾਂ 'ਤੇ 38 ਦੌੜਾਂ ਬਣਾਈਆਂ ਸਨ। ਭਾਰਤ ਨੇ 14 ਓਵਰਾਂ ਮਗਰੋਂ ਚਾਰ ਵਿਕਟਾਂ ਦੇ ਨੁਕਸਾਨ 'ਤੇ 141 ਦੌੜਾਂ ਬਣਾ ਲਈਆਂ ਹਨ।


03:13 PM

ਰਿਸ਼ਭ ਪੰਤ ਦੇ ਆਊਟ ਹੋਣ ਮਗਰੋਂ ਹਾਰਦਿਕ ਪਾਂਡਿਆ ਕ੍ਰੀਜ਼ 'ਤੇ ਆਏ ਹਨ। ਉਨ੍ਹਾਂ ਨੇ ਆਉਂਦੇ ਹੀ ਪਹਿਲੀ ਗੇਂਦ 'ਤੇ ਛੱਕਾ ਜੜ ਦਿੱਤਾ।


03:12 PM

ਟਿਕਨਰ ਨੇ ਰਿਸ਼ਭ ਪੰਤ ਨੂੰ 28 ਦੌੜਾਂ 'ਤੇ ਕੈਚ ਆਊਟ ਕਰਵਾ ਦਿੱਤਾ। ਉਨ੍ਹਾਂ ਦਾ ਕੈਚ ਵਿਲੀਅਮਸਨ ਨੇ ਫੜਿਆ। ਭਾਰਤ ਨੇ ਆਪਣਾ ਤੀਸਰਾ ਵਿਕਟ ਗੁਆਇਆ।


03:10 PM

ਭਾਰਤ ਦਾ ਸਕੋਰ- 120/02, 11 ਓਵਰ

02:10 PM

ਭਾਰਤ ਵੱਲੋਂ ਕੁਲਦੀਪ ਨੇ ਦੋ ਵਿਕਟਾਂ ਲਈਆਂ ਜਦਕਿ ਖਲੀਲ ਤੇ ਭੁਵੀ ਨੇ ਇਕ-ਇਕ ਵਿਕਟ ਲਈ।


02:09 PM

ਨਿਊਜ਼ੀਲੈਂਡ ਨੇ 20 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇਵ 212 ਦੌੜਾਂ ਬਣਾਈਆਂ ਹਨ। ਭਾਰਤ ਨੂੰ ਜਿੱਤ ਲਈ 20 ਓਵਰਾਂ 'ਚ 213 ਦੌੜਾਂ ਚਾਹੀਦੀਆਂ ਹਨ।

01:58 PM

ਹੁਣ ਬੱਲੇਬਾਜ਼ੀ ਲਈ ਰੌਸ ਟੇਲਰ ਆਏ ਹਨ।


01:57 PM

ਭੁਵੀ ਨੇ ਗ੍ਰੈਂਡਹੋਮ ਨੂੰ ਕੈਚ ਆਊਟ ਕਰਵਾ ਦਿੱਤਾ। ਗ੍ਰੈਂਡਹੋਮ ਕਾਫ਼ੀ ਬਾਹਰ ਦੀ ਗੇਂਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦਾ ਕੈਚ ਸਿੱਧਾ ਧੋਨੀ ਦੇ ਹੱਥਾਂ 'ਚ। ਗ੍ਰੈਂਡਹੋਮ ਨੇ 16 ਗੇਂਦਾਂ 'ਚ 30 ਦੌੜਾਂ ਬਣਾਈਆਂ।


01:55 PM

18 ਓਵਰ ਹੋ ਚੁੱਕੇ ਹਨ। ਗ੍ਰੈਂਡਹੋਮ ਨੇ 15 ਗੇਂਦਾਂ 'ਤੇ 30 ਦੌੜਾਂ ਬਣਾ ਲਈਆਂ ਹਨ।

ਨਿਊਜ਼ੀਲੈਂਡ ਦਾ ਸਕੋਰ- 182/3, 17 ਓਵਰ


01:49 PM

ਇਸ ਓਵਰ 'ਚ 15 ਦੌੜਾਂ ਬਣੀਆਂ।


01:47 PM

ਜਿਸ ਸਮੇਂ ਦੌੜਾਂ ਕਾਫ਼ੀ ਆਸਾਨੀ ਨਾਲ ਬਣ ਰਹੀਆਂ ਹਨ ਅਤੇ ਭਾਰਤੀ ਗੇਂਦਬਾਜ਼ਾਂ ਨੂੰ ਵਿਕਟ ਦੀ ਤਾਲਾਸ਼ ਹੈ।


01:46 PM

ਕੀਵੀ ਬੱਲੇਬਾਜ਼ ਜਿਸ ਤਰ੍ਹਾਂ ਬੱਲੇਬਾਜ਼ੀ ਕਰ ਰਹੇ ਹਨ ਉਸ ਤੋਂ ਸਾਫ਼ ਬੈ ਕਿ ਵਿਕਟ ਪੂਰੀ ਤਰ੍ਹਾਂ ਬੱਲਬਾਜ਼ੀ ਲਈ ਅਨੁਕੂਲ ਹੈ।


01:44 PM

16 ਓਵਰਾਂ ਦੀ ਖੇਡ ਹੋ ਚੁੱਕੀ ਹੈ ਫਿਲਹਾਲ ਮੇਜ਼ਬਾਨ ਟੀਮ ਨੇ ਤਿੰਨ ਵਿਕਟਾਂ ਦੇ ਨੁਕਸਾਨ 'ਤੇ 167 ਦੌੜਾਂ ਬਣਾ ਲਈਆਂ ਹਨ।

01:44 PM

ਨਿਊਜ਼ੀਲੈਂਡ ਦਾ ਸਕੋਰ- 167/3, 16 ਓਵਰ


01:39 PM

ਨਿਊਜ਼ਲੈਂਡ ਦੀ ਟੀਮ ਨੇ ਤਿੰਨ ਵਿਕਟਾਂ ਦਾ ਨੁਕਸਾਨ 'ਤੇ 15 ਓਵਰਾਂ ਦੀ ਸਮਾਪਤੀ ਮਗਰੋਂ 151 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਕ੍ਰੀਜ਼ 'ਤੇ ਗ੍ਰੈਂਡਹੋਮ ਅਤੇ ਡੇਰੇਨ ਮਿਚੇਲ ਮੌਜੂਦ ਹਨ।

01:37 PM

ਖਲੀਲ ਅਹਿਮਦ ਦੀ ਗੇਂਦ 'ਤੇ ਕਪਤਾਨ ਕੇਨ ਨੂੰ 27 ਦੌਡਾਂ 'ਤੇ ਚਲਦਾ ਕੀਤਾ। ਕੇਨ ਦਾ ਕੈਚ ਕੁਲਦੀਪ ਨੇ ਫੜਿਆ।

01:30 PM

ਨਿਊਜ਼ੀਲੈਂਡ ਦਾ ਦੂਸਰਾ ਵਿਕਟ ਡਿੱਗਿਆ। 40 ਗੇਂਦਾਂ 'ਤੇ 72 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਮੁਨਰੋ ਆਊਟ ਹੋ ਗਏ। ਕੁਲਦੀਪ ਯਾਦਵ ਦੀ ਗੇਂਦ 'ਤੇ ਹਾਰਦਿਕ ਨੇ ਉਨ੍ਹਾਂ ਦਾ ਕੈਚ ਫੜਿਆ।


01:26 PM

ਨਿਊਜ਼ੀਲੈਂਡ ਦਾ ਸਕੋਰ- 118/1, 12 ਓਵਰ


01:25 PM

ਖਲੀਲ ਅਹਿਮਦ ਨੇ ਮੁਨਰੋ ਦਾ ਕੱਚ ਛੱਡਿਆ। ਮੁਨਰੋ ਇਸ ਸਮੇਂ 61 ਦੌੜਾਂ 'ਤੇ ਨਾਬਾਦਾ ਹਨ।

01:17 PM

ਮੁਨਰੋ ਨੇ ਆਪਣੇ ਟੀ-20 ਕਰੀਅਰ ਦਾ 9ਵਾਂ ਅਰਧ ਸੈਕੜਾਂ ਪੂਰਾ ਕੀਤਾ। ਉਨ੍ਹਾਂ ਨੇ 28 ਗੇਂਦਾ 'ਚ ਆਪਣਾ ਅਰਧ ਸੈਕੜਾਂ ਪੂਰਾ ਕੀਤਾ।


01:16 PM

9 ਓਵਰ ਖ਼ਤਮ ਹੋਣ ਮਗਰੋਂ ਨਿਊਜ਼ੀਲੈਂਡ ਦਾ ਸਕੋਰ ਇਕ ਵਿਕਟ ਦੇ ਨੁਕਸਾਨ ਦੇ 87 ਦੌੜਾਂ।

01:08 PM

ਕੁਲਦੀਪ ਨੇ ਆਪਣੇ ਪਹਿਲੇ ਓਵਰ ਦੀ ਚੌਥੀ ਗੇਂਦ 'ਤੇ ਹੀ ਨਿਊਜ਼ੀਲੈਂਡ ਨੂੰ ਵੱਡਾ ਝਟਕਾ ਦਿੱਤਾ ਹੈ। ਧੋਨੀ ਨੇ ਚੀਤੇ ਦੀ ਫੁਰਤੀ ਨਾਲ ਸੈਫਰਟ ਨੂੰ ਸਟੰਪ ਆਊਟ ਕਰ ਦਿੱਤਾ ਹੈ। ਉਨ੍ਹਾਂ ਨੇ 25 ਗੇਂਦਾਂ 'ਤੇ 43 ਦੌੜਾਂ ਬਣਾਈਆਂ।

01:04 PM

ਮੁਨਰੋ ਤੇ ਸੈਫਰਟ ਵਿਚਕਾਰ ਪਹਿਲੀ ਵਿਕਟ ਲਈ 79 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।

ਨਿਊਜ਼ੀਲੈਂਡ ਦਾ ਸਕੋਰ- 79/0, 7 ਓਵਰ

12:58 PM

ਛੇ ਓਵਰ ਖ਼ਤਮ ਹੋ ਗਏ ਹਨ ਅਤੇ ਕੀਵੀ ਟੀਮ ਨੇ ਬਿਨਾਂ ਕਿਸੇ ਨੁਕਸਾਨ ਦੇ 66 ਦੌੜਾਂ ਬਣਾ ਕੇ ਮਜ਼ਬੂਤ ਸ਼ੁਰੂਆਤ ਕੀਤੀ ਹੈ।

12:52 PM

ਨਿਊਜ਼ੀਲੈਂਡ ਨੇ ਕਾਫ਼ੀ ਚੰਗੀ ਸ਼ੁਰੂਆਤ ਕੀਤੀ ਹੈ ਅਤੇ ਚਾਰ ਓਵਰਾਂ ਬਾਅਦ ਬਿਨਾਂ ਕਿਸੇ ਨੁਕਸਾਨ ਦੇ 38 ਦੌੜਾਂ ਬਣਾ ਲਈਆਂ ਹਨ।

12:45 PM

ਭੁਵੀ ਦੇ ਕਮਾਲ ਦੀ ਗੇਂਦਬਾਜ਼ੀ ਕੀਤੀ। ਇਸ ਓਵਰ 'ਚ ਉਨ੍ਹਾਂ ਨੇ ਸਿਰਫ਼ ਤਿੰਨ ਦੌੜਾਂ ਦਿੱਤੀਆਂ। ਤਿੰਨ ਓਵਰ ਮਗਰੋਂ ਨਿਊਜ਼ੀਲੈਂਡ ਦਾ ਸਕੋਰ ਬਿਨਾਂ ਨੁਕਸਾਨ ਦੇ 22 ਦੌੜਾਂ ਹਨ।


12:40 PM

ਦੋ ਓਵਰ ਖ਼ਤਮ ਹੋਣ ਮਗਰੋਂ ਨਿਊਜ਼ੀਲੈਂਡ ਨੇ ਬਿਨਾਂ ਕਿਸੇ ਨੁਕਸਾਨ ਦੇ 19 ਦੌੜਾਂ ਬਣਾ ਲਈਆਂ ਹਨ। ਦੂਸਰੇ ਓਵਰ 'ਚ ਅੱਠ ਦੌੜਾਂ ਆਈਆਂ।

12:35 PM

ਦੂਸਰਾ ਓਵਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਹਿਮਦ ਖਲੀਲ ਨੂੰ ਦਿੱਤਾ ਗਿਆ ਹੈ।


12:34 PM

ਮੈਚ ਦੇ ਪਹਿਲੇ ਓਲਰ 'ਚ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਕੀਤੀ। ਸਕੋਰ ਇਕ ਓਵਰ 'ਚ ਬਿਨਾਂ ਕਿਸੇ ਨੁਕਸਾਨ ਦੇ 11 ਦੌੜਾਂ ਹਨ।

12:30 PM

ਨਿਊਜ਼ੀਲੈਂਡ ਦੇ ਓਪਨਰ ਬੱਲੇਬਾਜ਼ਾਂ ਕਾਲਿੰਗ ਮੁਨਰੋ ਅਤੇ ਟਿਮ ਮੈਦਾਨ 'ਤੇ ਆ ਚੁੱਕੇ ਹਨ ਅਤੇ ਪਾਰੀ ਦੀ ਸ਼ੁਰੂਆਤ ਕਰਣਗੇ।


12:22 PM

ਨਿਊਜ਼ੀਲੈਂਡ ਦਾ ਪਲੇਇੰਗ 11

New Zealand (Playing XI): Tim Seifert(w), Colin Munro, Kane Williamson(c), Daryl Mitchell, Ross Taylor, Colin de Grandhomme, Mitchell Santner, Scott Kuggeleijn, Tim Southee, Ish Sodhi, Blair Tickner


12:22 PM

ਭਾਰਤ ਦਾ ਪਲੇਇੰਗ 11

India (Playing XI): Rohit Sharma(c), Shikhar Dhawan, Rishabh Pant, Vijay Shankar, MS Dhoni(w), Dinesh Karthik, Hardik Pandya, Krunal Pandya, Kuldeep Yadav, Bhuvneshwar Kumar, K Khaleel Ahmed


12:15 PM

ਟੀਮ ਇਡੀਆ ਦੇ ਆਖ਼ਰੀ 11 'ਚ ਬਦਲਾਅ ਕੁਲਦੀਪ ਨੂੰ ਖੇਡਣ ਦਾ ਮੌਕਾ ਮਿਲਿਆ।


12:13 PM

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟੌਸ ਦੌਰਾਨ ਕੁਝ ਇਸ ਤਰ੍ਹਾਂ ਨਜ਼ਰ ਆਏ।

Posted By: Susheel Khanna