Ind vs NZ 2nd T- 20 ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਦੂਸਰਾ ਟੀ-20 ਮੈਚ ਔਕਲੈਂਡ 'ਚ ਖੇਡਿਆਂ ਜਾ ਰਿਹਾ ਹੈ। ਇਸ ਮੈਚ 'ਚ ਨਿਊਜ਼ੀਲੈਂਡ ਨੇ ਟੌਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਤਿੰਨ ਮੈਚਾਂ ਦੀ ਸੀਰੀਜ਼ 'ਚ 0-1 ਨਾਲ ਪਿੱਛੇ ਸੀ। ਭਾਰਤ ਨੂੰ ਪਹਿਲੇ ਮੈਚ 'ਚ ਆਪਣੀ ਟੀ-20 ਦੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੂੰ ਵਲਿੰਗਟਨ 'ਚ 80 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਨਿਊਜ਼ੀਲੈਂਡ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 159 ਦੌੜਾਂ ਦਾ ਟੀਚਾ ਦਿੱਤਾ। ਨਿਊਜ਼ੀਲੈਂਡ ਨੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 158 ਦੌੜਾਂ ਬਣਾਈਆਂ। ਜਿਸ ਦੇ ਜਾਵਾਬ ਚ ਭਾਰਤੀ ਟੀਮ ਨੇ ਇਸ ਮੈਚ 'ਚ 18.5 ਓਵਰ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 162 ਦੌੜਾਂ ਬਣਾਏ ਅਤੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ। ਰਿਸ਼ਭ ਪੰਤ ਨੇ 40 ਦੌੜਾਂ ਦੀ ਨਾਬਾਦ ਅਤੇ ਧੋਨੀ 20 ਦੌੜਾਂ ਬਣਾ ਕੇ ਨਾਬਾਦ ਰਹੇ।


02:47 PM

ਪੰਤ ਨੇ ਸ਼ਾਨਦਾਰ ਚੋਕਾ ਲਗਾ ਕੇ ਭਾਰਤੀ ਟੀਮ ਨੂੰ ਜਿੱਤ ਦਿਵਾਈ। ਨਿਊਜ਼ੀਲੈਂਡ 'ਚਟ ਭਾਰਤ ਨੇ ਪਹਿਲਾ ਟੀ-20 ਮੈਚ ਜਿੱਤਿਆ ਹੈ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ 'ਚ ਇਕ-ਇਕ ਬਰਾਬਰੀ ਕਰ ਲਈ ਹੈ।


02:45 PM

ਭਾਰਤ ਨੂੰ ਜਿੱਤ ਲਈ ਦੱਸ ਗੇਂਦਾਂ 'ਤੇ ਇਕ ਦੌੜ ਚਾਹੀਦੀ ਹੈ।


02:43 PM

18 ਓਵਰ ਖ਼ਤਮ ਹੋਣ ਮਗਰੋਂ ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ 'ਤੇ 156ਵ ਦੌੜਾਂ ਬਣਾ ਲਈਆਂ ਹਨ। ਹੁਣ ਭਾਰਤ ਨੂੰ ਜਿੱਤ ਲਈ ਤਿੰਨ ਦੌੜਾਂ ਚਾਹੀਦੀਆਂ ਹਨ।


02:40 PM

ਹੁਣ 16 ਗੇਂਦਾਂ 'ਤੇ 8 ਦੌੜਾਂ ਚਾਹੀਦੀਆਂ ਹਨ। ਭਾਰਤ ਸੀਰੀਜ਼ 'ਚ ਬਰਾਬਰੀ ਕਰਨ ਕਿਨਾਰੇ ਪਹੁੰਚ ਗਈ ਹੈ।


02:39 PM

ਭਾਰਤ ਦਾ ਸਕੋਰ- 148/3, 17 ਓਵਰ


02:34 PM

ਭਾਰਤ ਨੂੰ ਜਿੱਤ ਲਆਈ 24 ਗੇਂਦਾਂ 'ਤੇ 24 ਦੌੜਾਂ ਚਾਹੀਦੀਆਂ ਹਨ। 16 ਓਵਰਾਂ ਦੀ ਖੇਡ ਹੋ ਚੁੱਕੀ ਹੈ। ਟੀਮ ਇੰਡੀਆ ਨੇ ਤਿੰਨ ਵਿਕਟਾਂ ਦੇ ਨੁਕਸਾਨ 'ਤੇ 135 ਦੌੜਾਂ ਬਣਾ ਲਈਆਂ ਹਨ।


02:30 PM

ਧੋਨੀ ਦੇ ਆਉਂਦੇ ਹੀ ਟਿਮ ਸਾਊਦੀ ਦੀ ਗੇਂਦ 'ਤੇ ਸ਼ਾਨਦਾਰ ਚੋਕਾ ਲਗਾ ਦਿੱਤਾ। 15 ਓਵਰ ਖ਼ਤਮ ਹੋਣ ਮਗਰੋਂ ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ 'ਤੇ 129 ਦੌੜਾਂ ਬਣਾ ਲਈਆਂ ਹਨ।

02:25 PM

ਸ਼ੰਕਰ ਦੇ ਆਊਟ ਹੋਣ ਮਗਰੋਂ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਧੋਨੀ ਆਏ ਹਨ।

ਭਾਰਤ ਦੇ ਸਕੋਰ- 122/3, 14 ਓਵਰ

02:24 PM

14ਵੇਂ ਓਵਰ ਦੀ ਪਹਿਲੀਂ ਗੇਂਦ 'ਤੇ ਪੰਤ ਦੇ ਚੋਕਾ ਲਗਾ ਦਿੱਤਾ। ਇਸ ਓਵਰ ਦੀ ਤੀਸਰੀ ਗੇਂਦ 'ਤੇ ਵਿਜੇ ਸ਼ੰਕਰ ਨੇ ਸ਼ਾਨਦਾਰ ਛੱਕਾ ਲਗਾ ਕੇ ਚੌਥੀ ਗੇਂਦ 'ਤੇ ਸਾਊਦੀ ਨੂੰ ਕੈਚ ਦੇ ਬੈਠੇ।


02:20 PM

ਭਾਰਤੀ ਟੀਮ ਨੇ 13 ਓਵਰ ਖ਼ਤਮ ਹੋਣ ਮਗਰੋਂ ਦੋ ਵਿਕਟਾਂ ਦੇ ਨੁਕਕਸਾਨ 'ਤੇ 107 ਦੌੜਾਂ ਬਣਾ ਲਈਆਂ ਹਨ। ਹੁਣ ਭਾਰਤ ਨੂੰ 42 ਗੇਂਦਾਂ 'ਚ 52 ਦੌੜਾਂ ਚਾਹੀਦੀਆਂ ਹਨ।


02:10 PM

ਧਵਨ ਦੇ ਆਊਟ ਹੋਣ ਮਗਰੋਂ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਿਜੈ ਸ਼ੰਕਰ ਆਏ ਹਨ।

ਭਾਰਤ ਦਾ ਸਕੋਰ- 88/03, 11 ਓਵਰ


02:08 PM

ਇਕ ਵਾਰ ਫਿਰ ਧਵਨ ਫੁਰਗਸਨ ਦਾ ਸ਼ਿਕਾਰ ਬਣੇ। ਧਵਨ ਨੇ 31 ਗੇਂਦਾਂ 'ਤੇ 30 ਦੌੜਾਂ ਬਣਾ ਕੇ ਆਊਟ ਹੋ ਗਏ।


02:03 PM

ਭਾਰਤ ਨੂੰ ਜਿੱਤ ਲਈ 60 ਗੇਂਦਾਂ 'ਤੇ 76 ਦੌੜਾਂ ਚਾਹੀਦੀਆਂ ਹਨ। ਇਸ ਓਵਰ 'ਚ ਛੇ ਦੌੜਾਂ ਬਣਾਈਆਂ ਹਨ।

ਭਾਰਤ ਦਾ ਸਕੋਰ- 83/01, 10 ਓਵਰ


02:00 PM

ਤੀਸਰੇ ਨੰਬਰ 'ਤੇ ਬੱਲੇਬਾਜ਼ੀ ਕਰਨ ਰਿਸ਼ਭ ਪੰਤ ਨੂੰ ਭੇਜਿਆ ਗਿਆ ਹੈ ਜੋ ਧਵਨ ਦਾ ਸਾਥ ਦੇਣਗੇ।


01:59 PM

ਰੋਹਿਤ ਸ਼ਰਮਾ ਨੇ ਆਪਣਾ ਵਿਕਟ ਗੁਆ ਦਿੱਤਾ। ਉਨ੍ਹਾਂ ਨੇ 29 ਗੇਂਦਾਂ 'ਤੇ 50 ਦੌੜਾਂ ਬਣਾਈਆਂ। ਸੌਢੀ ਦੀ ਗੇਂਦ 'ਤੇ ਛੱਕਾ ਲਗਾਉਣ ਦੀ ਕੋਸ਼ਿਸ਼ 'ਚ ਟਿਮ ਸਾਊਦੀ ਦੇ ਹੱਥਾਂ 'ਚ ਕੈਚ ਦੇ ਬੈਠੇ।

01:56 PM

ਰੋਹਿਤ ਸ਼ਰਮਾ ਨੇ 28 ਗੇਂਦਾਂ 'ਤੇ ਆਪਣਾ ਅਰਧ ਸ਼ੈਂਕੜਾ ਪੂਰਾ ਕਰ ਲਿਆ ਹੈ।

ਭਾਰਤ ਸਕੋਰ- 77/0, 9 ਓਵਰ


01:55 PM

Most runs in T20 Internationals:

2277 Rohit Sharma

2272 M Guptill

2263 Shoaib Malik

2167 V Kohli

2140 B McCullum


01:52 PM

ਕਪਾਤਨ ਵਿਲੀਅਮਸਨ ਨੂੰ 8ਵਾਂ ਓਵਰ ਕਰਨ ਲਈ ਸੱਦਾ ਦਿੱਤਾ। ਰੋਹਿਤ ਨੇ ਸੌਢੀ ਦੀ ਦੂਸਰੀ ਹੀ ਗੇਂਦ 'ਤੇ ਛੱਕਾ ਲਗਾ ਦਿੱਤਾ। ਇਸ ਓਵਰ 'ਚ ਕੁੱਲ 11 ਦੌੜਾਂ ਆਈਆਂ।

01:47 PM

ਹੁਣ ਕੀਵੀ ਕਪਤਾਨ ਨੇ ਮਿਚੇਲ ਸੈਂਟਨਰ ਨੂੰ ਅਟੈਕ 'ਤੇ ਲਿਆਏ ਹਨ।


01:46 PM

ਭਾਰਤੀ ਟੀਮ ਨੂੰ ਜਿੱਤ ਲਈ ਇਸ ਸਮੇਂ 82 ਗੇਂਦਾਂ 'ਤੇ 107 ਦੌੜਾਂ ਚਾਹੀਦੀਆਂ ਹਨ।


01:45 PM

ਰੋਹਿਤ ਸ਼ਰਮਾ ਦੀ ਆਤਿਸ਼ੀ ਪਾਰੀ ਜਾਰੀ ਹੈ। ਉਹ ਲਗਾਤਾਰ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਾਮਯਾਬ ਵੀ ਹੋ ਰਹੇ ਹਨ।

ਭਾਰਤ ਦਾ ਸਕੋਰ- 50/0, 6 ਓਵਰ

01:41 PM

ਪੰਜ ਓਵਰਾਂ ਦੀ ਸਮਾਪਤੀ ਮਗਰੋਂ ਭਾਰਤ ਨੇ ਬਿਨਾਂ ਕਿਸੇ ਨੁਕਸਾਨ ਦੇ 42 ਦੌੜਾਂ ਬਣਾ ਲਈਆਂ ਹਨ। ਰੋਹਿਤ ਸ਼ਰਮਾ ਨੇ 26 ਦੌੜਾਂ ਬਣਾ ਕੇ ਅਤੇ ਧਨਵ 16 ਦੌੜਾਂ ਬਣਾ ਕੇ ਖੇਡ ਰਹੇ ਹਨ।

01:38 PM

Most sixes in T20 Internationals:

103 C Gayle/ M Guptill

100 ROHIT SHARMA

91 B McCullum

87 C Munro

83 S Watson #NZvIND



01:38 PM

ਭਾਰਤ ਨੂੰ ਜਿੱਤ ਲਈ 94 ਗੇਂਦਾਂ 'ਚ 122 ਦੌੜਾਂ ਚਾਹੀਦੀਆਂ ਹਨ।


01:37 PM

ਚੌਥੇ ਓਵਰ ਦੀ ਤੀਸਰੀ ਗੇਂਦ 'ਤੇ ਰੋਹਿਤ ਨੇ ਇਕ ਹੋਰ ਸ਼ਾਨਦਾਰ ਛੱਕਾ ਲਗਾ ਦਿੱਤਾ। ਇਸ ਛੱਕੇ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਟੀ-20 'ਚ ਆਪਣੇ 100 ਛੱਕੇ ਵੀ ਪੂਰੇ ਕਰ ਲਏ ਹਨ।

ਭਾਰਤ ਦਾ ਸਕੋਰ- 33/0, 4 ਓਵਰ

01:31 PM

ਤੀਸਰਾ ਓਵਰ ਫਰਗਸਨ ਨੇ ਕੀਤਾ। ਇਸ ਓਵਰ ਦੀ ਪਹਿਲੀ ਗੇਂਦ 'ਤੇ ਰੋਹਿਤ ਸ਼ਰਮਾ ਨੇ ਸ਼ਾਨਦਾਰ ਛੱਕਾ ਜੜ ਦਿੱਤਾ। ਤੀਸਰੇ ਓਵਰ 'ਚ ਭਾਰਤੀ ਟੀਮ ਨੇ ਕੁੱਲ 11 ਦੌੜਾਂ ਬਣਾਈਆਂ।

01:28 PM

ਕੁਲਿੰਗਨ ਦੇ ਇਸ ਓਵਰ 'ਚ ਕੁੱਲ ਚਾਰ ਦੌੜਾਂ ਆਈਆਂ ਅਤੇ ਭਾਰਤੀ ਟੀਮ ਨੇ ਦੋ ਓਵਰਾਂ ਦੀ ਸਮਾਪਤੀ ਮਗਰੋਂ ਬਿਨਾਂ ਕਿਸੇ ਨੁਕਸਾਨ ਦੇ 11 ਦੌਡਾਂ ਬਣਾ ਲਈਆਂ ਹਨ।

01:24 PM

ਦੂਸਰੇ ਓਵਰ ਲਈ ਕੁਲਿੰਗਨ ਆਏ ਹਨ।


01:22 PM

ਪਹਿਲੇ ਓਵਰ ਦੀ ਦੂਸਰੀ ਗੇਂਦ 'ਤੇ ਰੋਹਿਤ ਸ਼ਰਮਾ ਨੇ ਸ਼ਾਨਦਾਰ ਚੋਕਾ ਲਗਾਇਆ। ਇਸ ਓਵਰ 'ਚ 6 ਦੌੜਾਂ ਆਈਆਂ।

ਭਾਰਤ ਦਾ ਸਕੋਰ- 6/1, ਇਕ ਓਵਰ

01:19 PM

Lowest targets successfully defended in Auckland (T20Is)

166 SA v NZ, 2012

172 Pak v NZ, 2016

180 NZ v SL, 2019

185 Eng v NZ, 2008

01:11 PM

ਭਾਰਤ ਨੂੰ ਮਿਲਿਆ 159 ਦਾ ਟੀਚਾ

ਦੂਸਰੇ ਟੀ-20 ਮੈੈਚ ਚ ਨਿਊਜ਼ਲੈਂਡ ਨੇ ਭਾਰਤ ਨੂੰ ਪਹਿਲਾ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ਦੇ ਨੁਕਸਾਨ 'ਤੇ 158 ਦੌੜਾਂ ਬਣਾਈਆਂ। ਭਾਰਤ ਨੂੰ ਜਿੱਤ ਲਈ 159 ਦੌੜਾਂ ਦਾ ਟਿਚਾ ਮਿਲਿਆ ਹੈ। ਹਾਰਦਿਕ ਨੇ ਚਾਰ ਵਿਕਟਾਂ ਹਾਸਲ ਕੀਤੀਆਂ।

01:10 PM

ਖਲੀਲ ਨੇ ਆਖ਼ਰੀ ਓਵਰ ਚ ਲਈਆ ਦੋ ਵਿਕਟਾਂ

ਆਖ਼ਰੀ ਓਵਰ 'ਚ ਖਲੀਲ ਨੇ ਸੈਂਟਨਰ ਅਤੇ ਸਾਊਦੀ ਦੀਆਂ ਵਿਕਟਾਂ ਝਟਕਾਈਆਂ ਤੇ ਇਸ ਓਵਰ 'ਚ ਸਿਰਫ਼ 4 ਦੌੜਾਂ ਦਿੱਤੀਆਂ।

12:54 PM

ਮੈਦਾਨ 'ਤੇ ਵਾਪਸ ਆਏ ਰੋਹਿਤ

ਗ੍ਰੈਂਡਹੋਮ ਦੇ ਆਊਟ ਹੋਣ ਮਗਰੋਂ ਰੋਹਿਤ ਸ਼ਰਮਾ ਮੈਦਾਨ ਤੋਂ ਬਾਹਰ ਚਲੇ ਗਏ ਸਨ। ਪਰ ਹੁਣ ਉਹ ਵਾਪਿਸ ਆ ਗਏ ਹਨ ਅਤੇ ਕਪਤਾਨੀ ਕਰ ਰਹੇ ਹਨ। ਗ੍ਰੈਂਡਹੋਮ ਦੇ ਆਊਟ ਹੋਣ ਮਗਰੋਂ ਕੀਵੀ ਟੀਮ ਦੀ ਦੌਡਾਂ ਦੀ ਰਫ਼ਤਾਰ ਹੋਲੀ ਹੋ ਗਈ ਹੈ।

ਨਿਊਜ਼ੀਲੈਂਡ- 136/5, 17 ਓਵਰ

12:47 PM

ਆਊਟ ਹੋਏ ਗ੍ਰੈਂਡਹੋਮ

ਗੈਂਡਹੋਮ ਨੇ 27 ਗੇਂਦਾਂ 'ਤੇ ਟੀ-20 ਦਾ ਆਪਣਾ ਪਹਿਲਾਂ ਅਰਧ ਕਸੈਂਕੜਾਂ ਪੂਰਾ ਕੀਤਾ। ਉਨ੍ਹਾਂ ਨੇ ਚਾਰ ਛੱਕੇ 'ਤੇ ਇਕ ਚੋਕਾ ਲਗਾਇਆ। ਪਰ ਅਗਲੀ ਹੀ ਗੇਂਦ 'ਤੇ ਉਹ ਹਾਰਦਿਕ ਦੀ ਗੇਂਦ 'ਤੇ ਰੋਹਿਤ ਸ਼ਰਮਾ ਨੂੰ ਆਪਣਾ ਕੈਚ ਦੇ ਬੈਠੇ।

ਨਿਊਜ਼ੀਲੈਂਡ- 129/5, 16 ਓਵਰ


12:44 PM

ਭਾਰਤ ਦੀ ਸ਼ਾਨਦਾਰ ਵਾਪਸੀ

ਪਿਛਲੇ ਤਿੰਨ ਓਵਰਾਂ 'ਚ ਭਾਰਤ ਨੇ ਕੀਵੀ ਬੱਲੇਬਾਜ਼ਾਂ ਨੂੰ ਹੱਥ ਖੋਵਲ੍ਹਣ ਦੇ ਮੌਕਾ ਨਹੀਂ ਦਿੱਤਾ। ਪਿਛਲੇ ਤਿੰਨ ਓਵਰ 'ਚ ਕੀਵੀ ਬੱਲੇਬਾਜ਼ਾਂ ਇਕ ਵੀ ਬਾਊਂਡਰੀ ਲਗਾਉਣ 'ਚ ਨਾਕਾਮ ਰਹੇ ਹਨ।


12:37 PM

ਗ੍ਰੈਂਡਹੋਮ ਦੀ ਗ੍ਰੈਂਡ ਪਾਰੀ

ਗ੍ਰੈਂਡਹੋਮ ਨੇ ਸਿਰਫ਼ 21 ਗੇਂਦਾਂ 'ਤੇ 45ਲ ਦੌੜਾਂ ਬਣਾ ਕੇ ਖੇਡ ਰਹੇ ਹਨ ਅਤੇ ਉੱਥੇ ਹੀ ਰੌਸ ਟੇਲਰ 20 ਗੇਂਦਾਂ 'ਤੇ 19 ਦੌੜਾਂ ਬਣਾ ਕੇ ਖੇਡ ਰਹੇ ਹਨ। ਉਨ੍ਹਾਂ ਦੋਵਾਂ ਨੇ 38 ਗੇਂਦਾਂ 'ਚ 64 ਦੌੜਾਂ ਦੀ ਸਾਂਝੀਦਾਰੀ ਕਰ ਲਈ ਹੈ।

ਨਿਊਜ਼ੀਲੈਂਡ-105/4,13 ਓਵਰ

12:32 PM

ਨਿਊਜ਼ੀਲੈਂਡ ਦਾ ਸਕੋਰ 100 ਪਾਰ

ਰੌਸ ਟੇਲਰ ਅਤੇ ਗ੍ਰੈਂਡਹੋਮ ਨੇ ਆ ਕੇ ਨਿਊਜ਼ੀਲੈਂਡ ਦੀ ਦੌੜਾਂ ਦੀ ਰਫ਼ਤਾਰ ਵਧਾ ਦਿੱਤੀ ਹੈ। ਖ਼ਾਸਤੌਰ 'ਤੇ ਗ੍ਰੈਂਡਹੋਮ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ 16 ਗੇਂਦਾਂ 'ਤੇ 39 ਦੌੜਾਂ ਬਣਾਉਂਦੇ ਹੋਏ 50 ਦੌੜਾਂ ਦੀ ਸਾਂਝੇਦਾਰੀ ਕਰ ਲਈ ਹੈ। ਇਸੇ ਦਰਮਿਆਨ ਨਿਊਜ਼ੀਲੈਂਡ ਦਾ ਸਕੋਰ 100 ਪਾਰ ਹੋ ਗਿਆ ਹੈ।

ਨਿਊਜ਼ੀਲੈਂਡ- 105/4, 13 ਓਵਰ


12:27 PM

ਕੁਰਨਾਲ ਦਾ ਚੜ੍ਹਿਆ ਕੁਟਾਪਾ

ਕੁਰਨਾਲ ਦੇ ਆਪਣੇ ਪਹਿਲੇ ਤਿੰਨ ਓਵਰਾਂ 'ਚ ਤਿੰਨ ਵਿਕਟਾਂ ਲੈ ਕੇ ਸਿਰਫ਼ 10 ਦੌੜਾਂ ਦਿੱਤੀਆਂ ਸਨ। ਪਰ ਆਪਣੇ ਆਖ਼ਰੀ ਓਵਰ 'ਚ ਉਨ੍ਹਾਂ ਨੂੰ ਗ੍ਰੈਂਡਹੋਮ ਦੇ ਕੁਟਾਪੇ ਦਾ ਸ਼ਿਕਾਰ ਹੋਣਾ ਪਿਆ ਤੇ ਦੋ ਛੱਕਿਆ ਸਮੇਤ 18 ਦੌੜਾਂ ਦਾ ਮਹਿੰਗਾ ਓਵਰ ਉਨ੍ਹਾਂ ਦੀ ਝੋਲੀ ਪਿਆ।

ਨਿਊਜ਼ੀਲੈਂਡ ਦਾ ਸਕੋਰ- 97/4, 12 ਓਵਰ

12:25 PM

ਚਹਿਲ ਨੇ ਪਾਰੀ ਦਾ 11 ਓਵਰ ਕੀਤਾ ਜਿਸ 'ਚ ਗ੍ਰੈਂਡਹੋਮ ਨੇ ਉਨ੍ਹਾਂ ਨੂੰ ਲੰਮੇ ਹੱਥੀ ਲੈਂਦਿਆ ਦੋ ਛੱਕੇ ਤੇ ਇਕ ਚੋਕਾ ਲਗਾਕੇ ਇਸ ਓਵਰ 'ਚ 19 ਦੌੜਾਂ ਬਣਾਈਆ।

ਨਿਊਜ਼ੀਲੈਂਡ ਦਾ ਸਕੋਰ- 79/4, 11 ਸਕੋਰ

12:11 PM

ਕੁਰਨਾਲ ਪਾਂਡਿਆ ਨੇ ਵਿਲੀਅਮਸਨ ਨੇ ਲਿਆ ਵਿਕਟ

ਕੁਰਨਾਲ ਪਾਂਡਿਆ ਨੇ ਦੂਸਰੇ ਓਵਰ 'ਚ ਕੀਵੀ ਕਪਤਾਨ ਕੇਨ ਵਿਲੀਅਮਸਨ ਨੂੰ ਆਊਟ ਕਰ ਦਿੱਤਾ। ਵਿਲੀਅਮਸਨ 20 ਦੌੜਾਂ ਬਣਾ ਕੇ ਆਊਟ ਹੋ ਗਏ। ਇਹ ਨਿਊਜ਼ੀਲੈਂਡ ਨੂੰ ਚੌਥਾ ਝਟਕਾ ਸੀ।


12:07 PM

ਚਹਿਲ ਅਟੈਕ 'ਤੇ

ਸੱਤਵਾਂ ਓਵਰ ਕਰਨ ਰੋਹਿਤ ਨੇ ਚਹਿਲ ਲਈ ਹੱਥ ਗੇਂਦ ਸੌਂਪੀ ਹੈ। ਚਹਿਲ ਨੇ ਕਫ਼ਾਇਤੀ ਓਵਰ ਕਰਦੇ ਹੋਏ ਇਸ ਓਵਰ 'ਚ ਸਿਰਫ਼ ਪੰਜ ਦੌੜਾਂ ਦਿੱਤੀਆਂ।

ਨਿਊਜ਼ੀਲੈਂਡ ਦਾ ਸਕੋਰ-48/3, 7 ਓਵਰ


12:06 PM

ਅੰਪਾਇਰ ਦੇ ਆਊਟ ਦੇਣ ਮਗਰੋਂ ਵੀ ਰੁਕਿਆ ਰਿਹਾ ਖਿਡਾਰੀ

ਕੁਰਨਾਲ ਪਾਂਡਿਆ ਦੀ ਗੇਂਦ 'ਤੇ ਮਿਚੇਲ ਨੂੰ ਆਊਟ ਕਰ ਦੇਣ ਮਗਰੋਂ ਵੀ ਬੱਲੇਬਾਜ਼ ਨੇ ਰੀਵੀਊ ਲਿਆ ਅਥੇ ਅੰਪਾਇਰ ਨੇ ਰੀਪਲੇਅ ਦੇਖਣ ਤੋਂ ਬਾਅਦ ਆਊਟ ਦਾ ਸਿੰਗਨਲ ਦਿੱਤਾ। ਹਾਲਾਂਕਿ ਹੌਟਸਪੌਟ 'ਚ ਇਹ ਦਿਖਾਈ ਦੇ ਰਿਹਾ ਸੀ ਕਿ ਬੱਲੇ ਦਾ ਅੰਦਰੂਨੀ ਕਿਨਾਰਾ ਲੱਗ ਕੇ ਗੇਂਦ ਗਈ ਹੈ। ਇਸ ਤੋਂ ਬਾਅਦ ਕੀਵੀ ਅੰਪਾਇਰ ਨੇ ਵੀ ਆਊਟ ਦਾ ਫ਼ੈਸਲਾ ਦਿੱਤਾ ਅਤੇ ਫਿਰ ਕੀਵੀ ਕਪਤਾਨ ਵਿਲੀਅਮਸਨ ਅੰਪਾਇਰਾਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਮਿਚੇਲ ਮੈਦਾਨ ਤੋਂ ਬਾਹਰ ਜਾਣਾ ਪਿਆ ਕਿਉਂਕਿ ਅੰਪਾਇਰ ਦੇ ਆਊਟ ਕਰਾਰ ਦਿੱਤਾ ਸੀ

12:00 PM

ਪਾਂਡਿਆ ਨੇ ਨੂੰ ਇਕ ਓਵਰ 'ਚ ਮਿਲੀਆ ਦੋ ਵਿਕਟਾਂ

ਪਾਵਰ ਪਲੇਅ ਦਾ ਆਖ਼ਰੀ ਓਵਰ 'ਚ ਲਈ ਰੋਹਿਤ ਨੇ ਗੇਂਦ ਕੁਰਨਾਲ ਪਾਂਡਿਆ ਦੇ ਹੱਥ ਦਿੱਤੀ। ਦੂਸਰੀ ਹੀ ਗੇਂਦ ਮੁਨਰੋ ਰੋਹਿਤ ਸ਼ਰਮਾ ਨੂੰ ਆਪਣਾ ਕੈਚ ਦੇ ਬੈਠੇ। ਇਸ ਓਵਰ ਦੀ ਆਖ਼ਰੀ ਗੇਂਦ 'ਤੇ ਮਿਚੇਲ ਨੂੰ ਬਿਨਾਂ ਖ਼ਾਤਾ ਖੋਲ੍ਹਿਆ ਹੀ ਪਵੇਲੀਅਨ ਦਾ ਰਾਸਤਾ ਦਿਖਾ ਦਿੱਤਾ।

ਨਿਊਜ਼ੀਲੈਂਡ ਦਾ ਸਕੋਰ-43/3, 6 ਓਵਰ


11:54 AM

ਗੇਂਦਬਾਜ਼ੀ 'ਚ ਬਦਲਾਅ

ਭੁਵੀ ਨੇ ਤੀਸਰੇ ਓਵਰ 'ਚ ਇਕ ਵਿਕਟ ਝਟਕਾਇਆ ਸੀ ਪਰ ਰੋਹਿਤ ਨੇ ਗੇਂਦਬਾਜ਼ੀ 'ਚ ਬਦਲਾਅ ਕਰਦੇ ਹੋਏ ਪਾਂਡਿਆ ਨੂੰ ਗੇਂਦ ਸੌਪ ਦਿੱਤੀ।


11:50 AM

ਮੁਨਰੋ ਨੇ ਜੜਿਆਂ ਪਹਿਲਾਂ ਛੱਕਾ

ਖਲੀਲ ਦੇ ਦੂਸਰੇ ਓਵਰ 'ਚ ਮੁਨਰੋ ਨੇ ਸ਼ਾਨਦਾਰ ਛੱਕਾ ਜੜ ਦਿੱਤਾ। ਆਖ਼ਰੀ ਗੇਂਦ 'ਤੇ ਵਿਲੀਅਮਸਨ ਨੇ ਚੋਕਾ ਮਾਰਿਆ ਅਤੇ ਇਸ ਓਵਰ 'ਚ 13 ਦੌੜਾਂ ਆਈਆਂ।


11:46 AM

ਭਾਰਤ ਨੂੰ ਮਿਲੀ ਪਹਿਲੀ ਸਫ਼ਲਤਾ

ਸੈਫਰਟ ਨੇ ਤੀਸਰੇ ਓਵਰ 'ਚ ਤਾਬੜਤੋੜ ਸ਼ੁਰੂਆਤ ਕੀਤੀ। ਭੁਵੀ ਦੀ ਪਹਿਲੀ ਗੇਂਦ 'ਤੇ ਚੋਕਾ ਅਤੇ ਦੂਸਰੀ ਗੇਂਦ 'ਤੇ ਛੱਕਾ ਜੜ ਦਿੱਤਾ। ਤੀਸਰੀ ਗੇਂਦ 'ਤੇ ਇਕ ਹੋਰ ਵੱਡੇ ਸੌਟ ਦੀ ਕੋਸ਼ਿਸ਼ 'ਚ ਉਹ ਧੋਨੀ ਨੂੰ ਕੈਚ ਦੇ ਬੈਠੇ।

ਨਿਊਜ਼ੀਲੈਂਡ ਦਾ ਸਕੋਰ- 17/1, 3 ਓਵਰ



11:40 AM

ਖਲੀਲ ਨੂੰ ਮਿਲਿਆ ਦੂਸਰਾ ਓਵਰ

ਰੋਹਿਤ ਸ਼ਰਮਾ ਨੇ ਦੂਸਰਾ ਓਵਰ ਖਲੀਲ ਅਹਿਮਦ ਨੂੰ ਸੌਂਪਿਆ ਹੈ। ਖਲੀਲ ਦੀ ਪਹਿਲੀ ਗੇਂਦ ਦਾ ਸਾਹਮਣਾ ਮੁਨਰੋ ਨੇ ਕੀਤਾ ਅਤੇ ਇਕ ਦੌੜ ਲਈ ਸੌਟ ਖੇਡਿਆਂ। ਇਸ ਓਵਰ 'ਚ ਕੁੱਲ ਦੋ ਦੌੜਾਂ ਹੀ ਆਈਆ। ਚੰਗੀ ਗੱਲ ਇਹ ਸੀ ਕਿ ਖਲੀਲ ਨੇ ਸੈਫਰਟ ਨੂੰ ਦੋ ਵਾਰਰ ਬੀਟ ਕੀਤਾ।

ਨਿਊਜ਼ੀਲੈਂਡ ਦਾ ਸਕੋਰ-5/0, ਦੋ ਓਵਰ


11:35 AM

ਪਹਿਲੇ ਓਵਰ 'ਚ ਆਈਆ ਤਿੰਨ ਦੋੜਾਂ

ਭੁਵਨੇਸ਼ਵਰ ਨੂੰ ਪਹਿਲਾ ਓਵਰ ਸੌਂਪਿਆ ਗਿਆ। ਉਨ੍ਹਾਂ ਨੇ ਪਹਿਲੇ ਓ੍ਹਰ 'ਚ ਦੋ ਵਾਰ ਸੈਫਰਟ ਨੂੰ ਬੀਟ ਕੀਤਾ। ਉਨ੍ਹ੍ਵ ਦੀ ਸਵਿੰਗ ਹੁੰਦੀ ਗੇਂਦ ਨੂੰ ਸੈਫਰਟ ਸਮਝ ਨਹੀਂ ਸਕੇ।

ਨਿਊਜ਼ੀਲੈਂਡ ਦਾ ਸਕੋਰ- 3/0, ਇਕ ਓਵਰ

Posted By: Susheel Khanna