ਨਵੀਂ ਦਿੱਲੀ : ਕੇਬਲ ਟੀਬੀ ਦੇ ਨਵੇਂ ਨਿਯਮ ਲਾਗੂ ਹੋਣ ਨਾਲ ਯੂਜਰਸ ਦੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਆ ਰਹੇ ਹਨ। ਖ਼ਾਸ ਤੌਰ 'ਤੇ ਉਨ੍ਹਾਂ ਯੂਜਰਸ ਨੂੰ ਕਈ ਸਵਾਲ ਪਰੇਸ਼ਾਨ ਕਰ ਰਹੇ ਹਨ ਜੋ ਮਲਟੀਪਲ ਟੀਵੀ ਕੁਨੈਕਸ਼ਨ ਇਸਤੇਮਾਲ ਕਰਦੇ ਹਨ।

ਇਹ ਯੂਜਰਸ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਹਰ ਕੁਨੈਕਸ਼ਨ ਲਈ ਵੱਖਰੀ ਰਕਮ ਦੇਣੀ ਪਵੇਗੀ ਜਾਂ ਫਿਰ ਉਹ ਕੌਂਬੋ ਆਫਰ ਦਾ ਲਾਭ ਉਠਾ ਸਕਦੇ ਹਨ। ਹੁਣ TRAI ਦੇ ਨਵੇਂ ਆਦੇਸ਼ ਮੁਤਾਬਿਕ, ਜਲਦ ਹੀ ਇਕ ਘਰ ਦੇ ਮਲਟੀਪਲ ਕੁਨੈਕਸ਼ਨ ਲਈ ਕੰਬਾਈਂਡ ਪੈਕੇਜ ਉਪਲੱਬਧ ਕਰਵਾਇਆ ਜਾ ਸਕਦਾ ਹੈ। ਇਸ ਨਾਲ ਯੂਜਰ ਦੀ ਓਵਰਆਲ ਕੀਮਤ ਕਾਫ਼ੀ ਘੱਟ ਹੋ ਜਾਵੇਗੀ।

ਜਲਦ ਪੇਸ਼ ਹੋਣਗੇ ਮਲਟੀਪਲ ਟੀਵੀ ਕੁਨੈਕਸ਼ਨਸ ਲਈ ਨਵੇਂ ਪੈਕਸ : TRAI

TRAI ਨੇ ਯੂਜਰਸ ਦੀ ਇਸ ਪਰੇਸ਼ਾਨੀ ਨੂੰ ਸਮਝਦੇ ਹੋਏ ਮਲਟੀਪਲ ਟੀਵੀ ਕੁਨੈਕਸ਼ਨਸ ਲਈ ਕੌਂਬੋ ਪੈਕਸ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। TRAI ਦੇ ਚੇਅਰਮੈਨ ਆਰ ਐੱਸ ਸ਼ਰਮਾ ਨੇ ਆਰਡਰ ਦਿੰਦਿਆਂ ਕਿਹਾ ਕਿ ਸਾਰੇ ਡੀਟੀਐੱਚ ਕੰਪਨੀਆਂ ਅਤੇ ਕੇਬਲ ਆਪ੍ਰੇਟਰਸ ਨੂੰ ਸਪੈਸ਼ਲ ਪੈਕਸ ਅਤੇ ਪਲਾਨਸ ਪੇਸ਼ ਕਰਨ ਲਈ ਕਿਹਾ ਹੈ। ਇਹ ਪੈਕਸ ਉਨ੍ਹਾਂ ਯੂਜਰਸ ਲਈ ਬਣਾਏ ਜਾਣਗੇ ਜੋ ਮਲਟੀਪਲ ਟੀਵੀ ਕੁਨੈਕਸ਼ਨ ਲੈਣਾ ਚਾਹੁੰਦੇ ਹਨ ਜਾਂ ਫਿਰ ਇਸਤੇਮਾਲ ਕਰਦੇ ਹਨ।

TRAI ਨੇ ਡੀਟੀਐੱਸ ਅਤੇ ਕੇਬਲ ਆਪ੍ਰੇਟਰਾਂ ਨੂੰ ਇਸ ਮਾਮਲੇ ਨੂੰ ਲੈ ਕੇ ਦੋ ਦਿਨਾਂ 'ਚ ਜਵਾਬ ਦੇਣ ਲਈ ਕਿਹਾ ਹੈ। ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਜਿਨ੍ਹਾਂ ਘਰਾਂ 'ਚ 2 ਤੋਂ ਜ਼ਿਆਦਾ ਕੁਨੈਕਸ਼ਨ ਹਨ ਤਾਂ ਇਨ੍ਹਾਂ ਸਪੈਸ਼ਲ ਪੈਕਸ ਤੋਂ ਬਾਅਦ ਉਨ੍ਹਾਂ ਦੇ ਟੀਵੀ ਦਾ ਮਹੀਨਾਵਾਰ ਟੈਕਸ ਪਹਿਲਾਂ ਤੋਂ ਘੱਟ ਹੋ ਜਾਵੇਗਾ।


ਨਹੀਂ ਵਧੇਗਾ ਟੀਵੀ ਟੈਕਸ :

ਇਸ ਤੋਂ ਪਹਿਲਾਂ Crisil ਦੀ ਇਕ ਰਿਪੋਰਟ 'ਚ ਕੇਬਲ ਯੂਜਰਸ ਨੂੰ ਸੁਚੇਤ ਕੀਤਾ ਗਿਆ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਉਨ੍ਹਾਂ ਦੇ ਟੀਵੀ ਬਿੱਲ ਪਹਿਲਾਂ ਦੇ ਮੁਕਾਬਲੇ 25 ਫ਼ੀਸਦੀ ਤਕ ਵਧ ਸਕਦੇ ਹਨ। ਹਾਲਾਂਕਿ, ਟਰਾਈ ਨੇ ਇਸ ਰਿਪੋਰਟ ਨੂੰ ਗਲਤ ਸਾਬਿਤ ਕਰ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਟਰਾਈ ਦੇ ਚੇਅਰਮੈਨ ਆਰਐੱਸ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕੀਤੀ ਹੈ।

ਇਸ ਕਾਨਫਰੰਸ 'ਚ ਸ਼ਰਮਾ ਨੇ ਕਿਹਾ ਕਿ ਇਸ ਗੱਲ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ ਕਿ ਨਵੇਂ ਫਰੇਮਵਰਕ ਨਾਲ ਯੂਜਰ ਦਾ ਮਹੀਨੀਵਾਰ ਟੀਵੀ ਬਿੱਲ ਵਧ ਜਾਵੇਗਾ। ਉਨ੍ਰਾਂ ਕਿਹਾ ਕਿ ਰਿਪੋਰਟ 'ਚ ਤਮਿਲ, ਤੇਲਗੂ, ਬੰਗਾਲੀ ਆਦਿ ਭਾਸ਼ਾਵਾਂ ਦੇ ਚੈਨਲਾਂ ਨੂੰ ਮਿਲਾ ਕੇ ਪੈਕੇਸ ਦਿਖਾਏ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨਾਲ ਯੂਜਰਸ ਦਾ ਮਹੀਨਾਵਾਰ ਟੀਵੀ ਬਿੱਲ ਵਧ ਜਾਵੇਗਾ। ਪਰ ਜੇਕਰ ਦੇਖਿਆ ਜਾਵੇ ਤਾਂ ਕੋਈ ਵੀ ਯੂਜਰ ਇੰਨੇ ਚੈਨਲ ਦੇਖਦਾ ਹੀ ਨਹੀਂ ਹੈ।

ਕਿਸੇ ਵੀ ਇਕ ਯੂਜਰ ਨੂੰ ਸਾਰੀਆਂ ਭਾਸ਼ਾਵਾਂ ਦਾ ਗਿਆਨ ਨਹੀਂ ਹੋਵੇਗਾ। ਇਸ ਤਰ੍ਹਾਂ ਉਨ੍ਹਾਂ ਨੂੰ ਇੰਨੇ ਚੈਨਲਾਂ ਦਾ ਟੇਕਸ ਦੇਣ ਦੀ ਕੋਈ ਲੋੜ ਨਹੀਂ ਹੈ। ਜੇਕਰ ਯੂਜਰ ਸਿਰਫ ਉਹੀ ਚੈਨਲ ਲੈਂਦਾ ਹੈ ਜੋ ਉਹ ਅਸਲ 'ਚ ਵੇਖਦਾ ਹੈ ਤਾਂ ਉਸ ਨੂੰ ਜ਼ਿਆਦਾ ਟੈਕਸ ਨਹੀਂ ਦੇਣਾ ਪਵੇਗਾ।

Posted By: Arundeep