ਨਵੀਂ ਦਿੱਲੀ (ਏਜੰਸੀ) : ਵਿਦੇਸ਼ੀ ਬਾਜ਼ਾਰਾਂ ਦੇ ਮਜ਼ਬੂਤ ਰੁਝਾਨਾਂ ਤੇ ਸਥਾਨਕ ਸੁਨਿਆਰਿਆਂ ਦੀ ਖ਼ਰੀਦਦਾਰੀ ਨਾਲ ਕੌਮੀ ਰਾਜਧਾਨੀ 'ਚ ਵੀਰਵਾਰ ਨੂੰ ਸੋਨਾ 120 ਰੁਪਏ ਉਛਲ ਕੇ 33, 490 ਰੁਪਏ ਪ੍ਰਤੀ 10 ਗ੍ਰਾਮ ਤਕ ਪਹੁੰਚ ਗਿਆ। ਆਲ ਇੰਡੀਆ ਸ਼ਰਾਫਾ ਐਸੋਸੀਏਸ਼ਨ ਮੁਤਾਬਕ ਸਨਅਤੀ ਇਕਾਈਆਂ ਤੇ ਸਿੱਕਾ ਨਿਰਮਾਤਾਵਾਂ ਵੱਲੋਂ ਖ਼ਰੀਦਦਾਰੀ ਵਧਾਉਣ ਨਾਲ ਚਾਂਦੀ ਵੀ 50 ਰੁਪਏ ਉਛਲ ਕੇ 37, 900 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪਹੁੰਚ ਗਈ। ਕਾਰੋਬਾਰੀਆਂ ਨੇ ਕਿਹਾ ਕਿ ਸਥਾਨਕ ਸੁਨਿਆਰਿਆਂ ਵੱਲੋਂ ਖ਼ਰੀਦਦਾਰੀ ਵਧਣ ਤੇ ਵਿਦੇਸ਼ੀ ਬਾਜ਼ਾਰਾਂ 'ਚ ਮਜ਼ਬੂਤੀ ਕਾਰਨ ਸੋਨੇ ਦੀ ਕੀਮਤ ਵਧੀ ਹੈ। ਨਿਊਯਾਰਕ 'ਚ ਸੋਨੇ 'ਚ 1, 336.50 ਡਾਲਰ ਪ੍ਰਤੀ ਅੌਂਸ (28.35 ਗ੍ਰਾਮ) 'ਤੇ ਅਤੇ ਚਾਂਦੀ 'ਚ 15.02 ਡਾਲਰ ਪ੍ਰਤੀ ਅੌਂਸ 'ਤੇ ਕਾਰੋਬਾਰ ਹੋਇਆ। ਕੌਮੀ ਰਾਜਧਾਨੀ 'ਚ 99.9 ਫ਼ੀਸਦੀ ਖਰਾ ਸੋਨਾ 120 ਰੁਪਏ ਉਛਲ ਕੇ 33.490 ਰੁਪਏ ਤੇ 99.5 ਫ਼ੀਸਦੀ ਖ਼ਰਾ ਸੋਨਾ ਵੀ ਏਨੀ ਹੀ ਮਜ਼ਬੂਤੀ ਨਾਲ 33, 320 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਪਹੁੰਚ ਗਿਆ। ਅੱਠ ਗ੍ਰਾਮ ਸੋਨੇ ਦੀ ਗਿੰਨੀ ਹਾਲਾਂਕਿ 26,700 ਰੁਪਏ ਦੇ ਭਾਅ 'ਤੇ ਕਾਇਮ ਰਹੀ। ਚਾਂਦੀ 50 ਰੁਪਏ ਉਛਲ ਕੇ 37,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਜਦਕਿ ਹਫ਼ਤਾਵਰੀ ਡਿਲੀਵਰੀ 97 ਰੁਪਏ ਮਜ਼ਬੂਤ ਹੋ ਕੇ 36,950 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਹੋ ਗਈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਪ੍ਰਤੀ ਸੈਂਕੜਾ 80,000 ਰੁਪਏ ਖ਼ਰੀਦ ਤੇ 81,000 ਰੁਪਏ ਵਿਕਰੀ ਦੇ ਪੱਧਰ 'ਤੇ ਕਾਇਮ ਰਹੀ।