ਆਈਫਾ 'ਚ ਛਾਈ 'ਉੜਤਾ ਪੰਜਾਬ'

Updated on: Sun, 16 Jul 2017 05:48 PM (IST)
  

-ਸ਼ਾਹਿਦ ਤੇ ਆਲੀਆ ਚੁਣੇ ਗਏ ਸਰਵੋਤਮ ਅਭਿਨੇਤਾ-ਅਭਿਨੇਤਰੀ

ਨਿਊਯਾਰਕ (ਆਈਏਐੱਨਐੱਸ) : 18ਵੇਂ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ (ਆਈਫਾ) ਐਵਾਰਡ ਸਮਾਰੋਹ 'ਚ ਸ਼ਾਹਿਦ ਕਪੂਰ ਅਤੇ ਆਲੀਆ ਭੱਟ ਦੀ ਫਿਲਮ 'ਉੜਤਾ ਪੰਜਾਬ' ਛਾਈ ਰਹੀ। ਫਿਲਮ 'ਚ ਸ਼ਾਨਦਾਰ ਅਦਾਕਾਰੀ ਲਈ ਸ਼ਾਹਿਦ ਨੇ ਸਰਵੋਤਮ ਅਭਿਨੇਤਾ ਅਤੇ ਆਲੀਆ ਭੱਟ ਨੇ ਸਰਵੋਤਮ ਅਭਿਨੇਤਰੀ ਦਾ ਐਵਾਰਡ ਜਿੱਤਿਆ। ਫਿਲਮ ਦੇ ਦੂਸਰੇ ਕਲਾਕਾਰ ਦਿਲਜੀਤ ਦੋਸਾਂਝ ਬੈਸਟ ਡੇਬਿਊ ਅਦਾਕਾਰ ਚੁਣੇ ਗਏ।

ਨਿਊਯਾਰਕ ਦੇ ਮੈਟਲਾਈਫ ਸਟੇਡੀਅਮ 'ਚ ਆਯੋਜਿਤ ਭਾਰਤ ਦੇ ਲੋਕਪਿ੍ਰਆ ਫਿਲਮ ਸਮਾਰੋਹ ਆਈਫਾ ਨੇ ਸ਼ਨਿਚਰਵਾਰ ਦੇਰ ਰਾਤ ਪੁਰਸਕਾਰਾਂ ਦਾ ਐਲਾਨ ਕੀਤਾ। ਸਰਵੋਤਮ ਅਭਿਨੇਤਾ ਅਤੇ ਅਭਿਨੇਤਰੀ ਦਾ ਪੁਰਸਕਾਰ ਜਿੱਤਣ ਦੇ ਬਾਅਦ ਸ਼ਾਹਿਦ ਅਤੇ ਆਲੀਆ ਭਾਵੁਕ ਵਿਖਾਈ ਦਿੱਤੇ। ਉਨ੍ਹਾਂ ਦੀ ਇਸ ਫਿਲਮ ਨੂੰ ਵੱਡੇ ਪਰਦੇ ਤਕ ਪਹੁੰਚਣ 'ਚ ਸੈਂਸਰ ਬੋਰਡ ਨਾਲ ਕਾਫ਼ੀ ਸੰਘਰਸ਼ ਕਰਨਾ ਪਿਆ ਸੀ। ਪੁਰਸਕਾਰ ਦੇ ਲਈ ਦਿਲਜੀਤ ਨੇ ਟਵਿੱਟਰ 'ਤੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ ਕਿ ਮੇਰੇ ਪ੍ਰਸ਼ੰਸਕਾਂ ਨੂੰ ਪਿਆਰ। ਇਹ ਪੁਰਸਕਾਰ ਤੁਹਾਡੀ ਵਜ੍ਹਾ ਕਰਕੇ ਮਿਲਿਆ ਹੈ। ਆਈਫਾ ਅਤੇ 'ਉੜਤਾ ਪੰਜਾਬ' ਨੂੰ ਧੰਨਵਾਦ। ਸ਼ਾਹਿਦ ਨੂੰ ਕੈਟਰੀਨਾ ਕੈਫ ਦੇ ਹੱਥੋਂ ਐਵਾਰਡ ਮਿਲਿਆ ਜਦਕਿ ਵਰੁਣ ਧਵਨ ਨੇ ਆਲੀਆ ਭੱਟ ਦੇ ਨਾਮ ਦਾ ਐਲਾਨ ਕੀਤਾ। ਸਰਵੋਤਮ ਫਿਲਮ ਦਾ ਐਵਾਰਡ ਏਅਰ ਹੋਸਟੈੱਸ ਨੀਰਜਾ ਭਨੋਟ ਦੀ ਜ਼ਿੰਦਗੀ 'ਤੇ ਬਣੀ 'ਨੀਰਜਾ' ਦੀ ਝੋਲੀ 'ਚ ਗਿਆ। ਇਸ ਫਿਲਮ 'ਚ ਨੀਰਜਾ ਦਾ ਕਿਰਦਾਰ ਸੋਨਮ ਕਪੂਰ ਨੇ ਨਿਭਾਇਆ ਸੀ। ਅਨਿਰੁਧ ਰਾਏ ਚੌਧਰੀ ਨੂੰ 'ਪਿੰਕ' ਲਈ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਦਿੱਤਾ ਗਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Shahid Alia win Best Actors at IIFA 2017 for Udta Punjab