ਸਿੰਗਾਪੁਰ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਛੇ ਮਹੀਨੇ ਦੀ ਸਜ਼ਾ

Updated on: Sat, 12 Aug 2017 08:02 PM (IST)
  

ਸਿੰਗਾਪੁਰ (ਏਜੰਸੀ) : ਭਾਰਤੀ ਮੂਲ ਦੇ ਵਿਅਕਤੀ ਨੂੰ ਵਾਤਾਵਰਨ ਅਧਿਕਾਰੀਆਂ 'ਤੇ ਹਮਲਾ ਕਰਨ 'ਤੇ ਉਨ੍ਹਾਂ ਨੂੰ ਧਮਕੀ ਦੇਣ ਦੇ ਦੋਸ਼ 'ਚ ਇਕ ਅਦਾਲਤ ਨੇ ਸੱਤ ਮਹੀਨੇ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਅਧਿਕਾਰੀਆਂ ਨੇ ਉਸ ਨੂੰ ਵਰਜਿਤ ਖੇਤਰ 'ਚ ਤੰਬਾਕੂ ਪੀਣ ਤੋਂ ਰੋਕਿਆ ਸੀ। ਸਟੈ੫ਟਸ ਟਾਈਮਜ਼ ਦੀ ਇਕ ਰਿਪੋਰਟ ਅਨੁਸਾਰ ਰਾਮਸੁਆਮੀ ਸੁਗੁਮਾਰ (59) ਨੇ ਕੱਲ੍ਹ ਅਦਾਲਤ 'ਚ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਉਹ ਡਕੈਤੀ, ਲੋਕਾਂ ਨੂੰ ਸੱਟ ਮਾਰਨ ਵਰਗੇ 12 ਦੋਸ਼ਾਂ 'ਚ 11 ਸਾਲ ਜੇਲ੍ਹ ਦੀ ਸਜ਼ਾ ਕੱਟ ਚੁੱਕਾ ਹੈ ਅਤੇ ਪਿਛਲੇ ਸਾਲ ਜੂਨ 'ਚ ਹੀ ਰਿਹਾਅ ਹੋਇਆ ਸੀ। ਇਕ ਸਾਲ 'ਚ ਫਿਰ ਕਾਨੂੰਨੀ ਝਮੇਲਿਆਂ 'ਚ ਫੱਸ ਗਿਆ ਹੈ। ਸੁਗੁਮਾਰ ਇਕ ਸਕੂਲ 'ਚ ਸਫ਼ਾਈ ਦਾ ਕੰਮ ਕਰਦਾ ਹੈ। ਰਾਸ਼ਟਰੀ ਵਾਤਾਵਰਨ ਏਜੰਸੀ ਦੇ ਅਧਿਕਾਰੀ ਗੂਗਨ ਸੰਥੀਰਸਕਰਨ (24) ਅਤੇ ਉਸ ਦੇ ਸਾਥੀ ਸਲਵਿਨ ਕੌਰ ਮਿੰਦਰ ਸਿੰਘ (23) ਨੇ 30 ਮਈ ਨੂੰ ਇਕ ਵਿਅਕਤੀ ਨੂੰ ਇਥੇ ਤੰਬਾਕੂ ਪੀਂਦੇ ਹੋਏ ਵੇਖਿਆ ਸੀ ਇਥੋਂ ਤਿੰਨ ਕਿਲੋਮੀਟਰ ਤਕ ਤੰਬਾਕੂ ਪੀਣ ਦੀ ਮਨਾਹੀ ਹੈ। ਅਧਿਕਾਰੀਆਂ ਨੇ ਸੁਗੁਮਾਰ ਦੀ ਪਛਾਣ ਕਰਕੇ ਉਸ ਨੂੰ ਅਦਾਲਤ 'ਚ ਪੇਸ਼ ਹੋਣ ਲਈ ਸੰਮਨ ਭੇਜੇ। ਉਸ ਨੇ ਤਾਮਿਲ 'ਚ ਗੁਗਨ ਨੂੰ ਅਪਸ਼ਬਦ ਕਹੇ ਉਸ ਨੂੰ ਟੱਕਰ ਮਾਰੀ ਅਤੇ ਥੱਪੜ ਵੀ ਮਾਰੇ। ਇਸ ਸਮੇਂ ਇਕ ਹੋਰ ਅਧਿਕਾਰੀ ਨਾਲ ਗਸ਼ਤ 'ਤੇ ਨਿਕਲੇ ਤਾਨ ਜੂਨ ਨੂੰ ਐੱਨਆਈਏ ਕਰਮਚਾਰੀਆਂ ਨੂੰ ਮਦਦ ਲਈ ਪੁਕਾਰਦੇ ਹੋਏ ਵੇਖਿਆ। ਸਾਜੈੈਟ ਨੇ ਸੁਗੁਮਾਰ ਨੂੰ ਰੋਕਣ ਦੀ ਕੋਸ਼ਿਸ਼ ਕਰਨ 'ਤੇ ਉਸ ਨੇ ਪੁਲਿਸ ਅਧਿਕਾਰੀ ਦਾ ਹੱਥ ਝਟਕ ਦਿੱਤਾ। ਸੁਗੁਮਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ ਕਿ ਮੈਂ ਤੁਹਾਨੂੰ ਵੇਖਾਂਗਾ ਅਤੇ ਇਹ ਵੀ ਕਿਹਾ ਉਹ ਉਸ ਦੇ ਹੱਥੋਂ ਮਰੇਗਾ। ਨਰਮੀ ਦੀ ਮੰਗ ਕਰਦੇ ਹੋਏ ਦੋਸ਼ੀ ਦੀ ਵਕੀਲ ਹਰਜੀਤ ਕੌਰ ਨੇ ਜੱਜ ਇਮਰਾਨ ਅਬਦੁਲ ਹਮੀਨ ਨੂੰ ਕਿਹਾ ਕਿ ਉਸ ਨੇ ਇਹ ਸਭ ਕੁਝ ਨਸ਼ੇ ਦੀ ਹਾਲਤ 'ਚ ਕੀਤਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: indian origin man sentenced