ਉੱਤਰੀ ਕੋਰੀਆ ਸੰਕਟ 'ਚ ਭਾਰਤ ਨਿਭਾ ਸਕਦੈ ਅਹਿਮ ਭੂਮਿਕਾ

Updated on: Sat, 12 Aug 2017 05:37 PM (IST)
  
India can play a role in defusing the North Korean crisis

ਉੱਤਰੀ ਕੋਰੀਆ ਸੰਕਟ 'ਚ ਭਾਰਤ ਨਿਭਾ ਸਕਦੈ ਅਹਿਮ ਭੂਮਿਕਾ

ਵਾਸ਼ਿੰਗਟਨ (ਪੀਟੀਆਈ) :— ਇਹ ਦੁਨੀਆ 'ਚ ਭਾਰਤ ਦੇ ਵੱਧ ਰਹੇ ਕੱਦ ਦਾ ਨਤੀਜਾ ਹੈ ਕਿ ਪ੍ਰਮੁੱਖ ਅਮਰੀਕੀ ਫ਼ੌਜੀ ਕਮਾਂਡਰ ਨੂੰ ਉੱਤਰੀ ਕੋਰੀਆ ਸੰਕਟ ਨੂੰ ਹੱਲ ਕਰਨ 'ਚ ਭਾਰਤੀ ਭੂਮਿਕਾ ਮਹੱਤਵਪੂਰਣ ਲੱਗ ਰਹੀ ਹੈ। ਪ੍ਰਸ਼ਾਂਤ ਖੇਤਰ ਦੀ ਫ਼ੌਜੀ ਕਮਾਨ ਦੇ ਪ੍ਰਮੁੱਖ ਐਡਮਿਰਲ ਹੈਰੀ ਹੈਰਿਸ ਦੇ ਮੁਤਾਬਿਕ ਉੱਤਰੀ ਕੋਰੀਆ ਦੀ ਅਗਵਾਈ ਨੂੰ ਹਾਲਾਤ ਦੀ ਗੰਭੀਰਤਾ ਸਮਝਾਉਣ 'ਚ ਭਾਰਤ ਮਹੱਤਵਪੂਰਣ ਭੂਮਿਕਾ ਨਿਭਾ ਸਕਦਾ ਹੈ। ਇਹ ਭਾਰਤ ਨੂੰ ਤੈਅ ਕਰਨਾ ਹੈ ਕਿ ਉਹ ਵਿਵਾਦ ਨੂੰ ਖ਼ਤਮ ਕਰਨ ਲਈ ਕਿਸ ਤਰ੍ਹਾਂ ਦੀ ਭੂਮਿਕਾ ਅਪਣਾਉਣਾ ਚਾਹੁੰਦਾ ਹੈ। ਐਡਮਿਰਲ ਹੈਰਿਸ ਨੇ ਕਿਹਾ, ਭਾਰਤ ਦੀ ਆਵਾਜ਼ ਬਹੁਤ ਵੱਡੀ ਆਵਾਜ਼ ਹੈ। ਉਸ ਦੀ ਗੱਲ ਨੂੰ ਦੁਨੀਆ ਦੇ ਲੋਕ ਧਿਆਨ ਨਾਲ ਸੁਣਦੇ ਹਨ। ਇਸ ਲਈ ਭਾਰਤ ਉੱਤਰੀ ਕੋਰੀਆ ਦੀ ਮਦਦ ਕਰ ਸਕਦਾ ਹੈ। ਉੱਤਰੀ ਕੋਰੀਆ ਨੂੰ ਸਮਝਾ ਸਕਦਾ ਹੈ ਕਿ ਅਮਰੀਕਾ ਨੂੰ ਧਮਕੀ ਦੇਣਾ ਕਿੰਨਾ ਗੰਭੀਰ ਮਾਮਲਾ ਹੈ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਅਮਰੀਕੀ ਫ਼ੌਜੀ ਵਿਵਸਥਾ ਦੀ ਪ੍ਰਸ਼ਾਂਤ ਕਮਾਨ ਦੇ ਤਹਿਤ ਹੀ ਆਉਂਦਾ ਹੈ। ਉੱਥੇ ਹੋਣ ਵਾਲੀ ਕੋਈ ਵੀ ਫ਼ੌਜੀ ਕਾਰਵਾਈ ਪ੍ਰਸ਼ਾਂਤ ਖੇਤਰ ਦੇ ਕਮਾਂਡਰ ਦੀ ਅਗਵਾਈ 'ਚ ਹੀ ਹੋਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: India can play a role in defusing the North Korean crisis