ਖ਼ੂਨਦਾਨ ਲਈ ਫੇਸਬੁੱਕ ਦੀ ਮੁਹਿੰਮ ਨਾਲ ਜੁੜੇ 40 ਲੱਖ ਭਾਰਤੀ

Updated on: Thu, 30 Nov 2017 07:58 PM (IST)
  
Facebook says over 40 lakh Indians pledged for blood donation

ਖ਼ੂਨਦਾਨ ਲਈ ਫੇਸਬੁੱਕ ਦੀ ਮੁਹਿੰਮ ਨਾਲ ਜੁੜੇ 40 ਲੱਖ ਭਾਰਤੀ

ਨਿਊਯਾਰਕ (ਏਜੰਸੀ) : ਫੇਸਬੁੱਕ 'ਤੇ ਕਰੀਬ 40 ਲੱਖ ਤੋਂ ਵੱਧ ਭਾਰਤੀਆਂ ਨੇ ਖ਼ੂਨਦਾਨ ਕਰਨ ਦਾ ਅਹਿਦ ਕੀਤਾ ਹੈ। ਫੇਸਬੁੱਕ ਨੇ ਭਾਰਤ 'ਚ ਇਸ ਨਾਲ ਸਬੰਧਤ ਫੀਚਰ ਵੀ ਇਸੇ ਸਾਲ ਅਕਤੂਬਰ 'ਚ ਲਾਂਚ ਕੀਤਾ ਸੀ। ਇਸਦੀ ਮਦਦ ਨਾਲ ਲੋਕ ਲੋੜਵੰਦਾਂ ਲਈ ਖੂਨਦਾਨ ਕਰ ਸਕਦੇ ਹਨ। ਅਮਰੀਕਾ ਦੇ ਨਿਊਯਾਰਕ 'ਚ ਸੋਸ਼ਲ ਗੁੱਡ ਫੋਰਮ ਦੇ ਦੂਜੇ ਪੜਾਅ 'ਚ ਫੇਸਬੁੱਕ ਦੀ ਮੀਤ ਪ੍ਰਧਾਨ ਨਾਓਮੀ ਗਲੇਇਟ ਨੇ ਦੱਸਿਆ ਕਿ ਫੇਸਬੁੱਕ ਅਗਲੇ ਸਾਲ ਦੀ ਸ਼ੁਰੂਆਤ 'ਚ ਭਾਰਤ ਵਾਂਗ ਹੀ ਬੰਗਲਾਦੇਸ਼ 'ਚ ਵੀ ਖ਼ੂਨਦਾਨ ਸਬੰਧੀ ਫੀਚਰ ਲਾਂਚ ਕੀਤਾ ਜਾਵੇਗਾ। ਇਸਦੀ ਮਦਦ ਨਾਲ ਖੂਨਦਾਨ ਤੇ ਸਮਾਜਿਕ ਸੰਸਥਾਵਾਂ, ਸੌਖਿਆਂ ਅਜਿਹੇ ਲੋਕਾਂ ਨਾਲ ਜੁੜ ਸਕਣਗੀਆਂ ਜਿਨ੍ਹਾਂ ਨੂੰ ਖੂਨ ਦੀ ਲੋੜ ਹੈ। ਉੱਥੇ ਹੀ ਬਲੱਡ ਬੈਂਕ, ਗ਼ੈਰ ਸਰਕਾਰੀ ਅਦਾਰੇ ਤੇ ਹਸਪਤਾਲ ਫੇਸਬੁੱਕ ਰਾਹੀਂ ਖੂਨਦਾਨ ਕੈਂਪ ਵੀ ਲਗਾ ਸਕਦੇ ਹਨ। ਫੇਸਬੁੱਕ ਦਾ ਇਹ ਫੀਚਰ ਇਨ੍ਹਾਂ ਕੈਂਪਾਂ ਦੇ ਆਲੇ ਦੁਆਲੇ ਰਹਿਣ ਵਾਲੇ ਖੂਨਦਾਨੀਆਂ ਨੂੰ ਇਸਦੀ ਸੂਚਨਾ ਦੇ ਦੇਵੇਗਾ।

ਖੂਨਦਾਨ ਨਾਲ ਜੁੜੇ ਇਸ ਫੀਚਰ ਦੇ ਨਾਲ ਹੀ ਫੇਸਬੁੱਕ ਨੇ ਐਲਪੀਕੇਸ਼ਨ ਪ੍ਰੋਗਰਾਮ ਇੰਟਰਫੇਸ (ਏਪੀਆਈ) ਦੀ ਸ਼ੁਰੂਆਤ ਕੀਤੀ ਹੈ। ਏਪੀਆਈ ਦੀ ਮਦਦ ਨਾਲ ਆਫਤ ਦੀ ਸਥਿਤੀ 'ਚ ਅਜਿਹੀਆਂ ਸੰਸਥਾਵਾਂ ਨੂੰ ਸੂਚਨਾ ਪਹੁੰਚਾਈ ਜਾਵੇਗੀ ਜਿਹੜੀ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਯੂਰਪ ਦੇ ਕੁਝ ਦੇਸ਼ਾਂ 'ਚ ਯੂਜ਼ਰਸ ਤੇ ਗ਼ੈਰ ਸਰਕਾਰੀ ਸੰਸਥਾਵਾਂ ਪੈਸੇ ਇਕੱਠੇ ਕਰਨ ਦਾ ਪ੍ਰੋਗਰਾਮ ਵੀ ਚਾਲ ਸਕਦੀਆਂ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Facebook says over 40 lakh Indians pledged for blood donation