ਬਦਮਾਸ਼ਾਂ ਨੇ ਫਰਾਂਸ ਦੇ ਹੋਟਲ ਤੋਂ ਲੁੱਟ ਲਈ 20 ਕਰੋੜ ਦੇ ਗਹਿਣੇ

Updated on: Thu, 11 Jan 2018 06:24 PM (IST)
  

ਪੈਰਿਸ, ਏਐੱਫਪੀ

ਫਰਾਂਸ ਦੀ ਰਾਜਧਾਨੀ ਪੈਰਿਸ ਦੇ ਇਕ ਵਿਸ਼ਵ ਪ੍ਰਸਿੱਧ ਹੋਟਲ ਤੋਂ ਬਦਮਾਸ਼ਾਂ ਨੇ 20 ਕਰੋੜ ਰੁਪਏ ਦੇ ਗਹਿਣੇ ਲੁੱਟ ਲਏ। ਅਪਰਾਧੀ ਮੰਗਲਵਾਰ ਸ਼ਾਮ ਕਰੀਬ 6.30 ਵਜੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਲੈਕੇ ਫਾਈਵ ਸਟਾਰ ਹੋਟਲ ਰਿਟਜ਼ 'ਚ ਜਾ ਵੜੇ। ਇਸਦੇ ਬਾਅਦ ਉਨ੍ਹਾਂ ਨੇ ਹੋਟਲ ਦੀ ਗਰਾਊਂਡ ਫਲੋਰ 'ਚ ਚੱਲ ਰਹੀ ਜਿਊਲਰੀ ਪ੍ਰਦਰਸ਼ਨੀ 'ਚ ਲੁੱਟਮਾਰ ਕੀਤੀ। ਇੱਥੇ ਦੁਨੀਆ ਭਰ ਦੇ ਮਸ਼ਹੂਰ ਗਹਿਣਾ ਨਿਰਮਾਤਾਵਾਂ ਦੇ ਗਹਿਣੇ ਪਏ ਸਨ। ਹਾਲਾਂਕਿ ਪੁਲਿਸ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਕੇ ਭੱਜ ਰਹੇ ਪੰਜ 'ਚੋਂ ਤਿੰਨ ਲੁਟੇਰਿਆਂ ਨੂੰ ਫੜ ਲਿਆ ਹੈ। ਬਾਕੀ ਦੇ ਦੋ ਦੀ ਭਾਲ ਕੀਤੀ ਜਾ ਰਹੀ ਹੈ। ਫਰਾਂਸ ਦੇ ਗ੍ਰਹਿ ਮੰਤਰੀ ਗੇਰਾਰਡ ਕਾਲੋਗ ਨੇ ਪੁਲਿਸ ਦੀ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਸ਼ਾਨਦਾਰ ਕਾਰਵਾਈ ਲਈ ਪੁਲਿਸ ਦੀ ਸ਼ਲਾਘਾ ਕਰਦਾ ਹਾਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Armed robbers seize jewels worth 4 million euros from Paris