ਮੋਬਾਈਲ ਸਨੈਚਰ ਕਾਬੂ

Updated on: Mon, 17 Jul 2017 11:21 PM (IST)
  

ਜੇਐੱਨਐੱਨ, ਲੁਧਿਆਣਾ : ਜੀਵਨ ਨਗਰ 'ਚ ਮੋਬਾਈਲ 'ਤੇ ਗੱਲ ਕਰ ਰਹੇ ਵਿਅਕਤੀ ਤੋਂ ਮੋਟਰਸਾਈਕਲ ਸਵਾਰ ਨੇ ਮੋਬਾਈਲ ਖੋਹ ਲਿਆ। ਉਸ ਨੇ ਰੋਲਾ ਪਾਇਆ ਤਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਫੇਜ਼-7 ਵਾਸੀ ਰਾਹੁਲ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਬਸੰਤ ਨਗਰ ਵਾਸੀ ਸੰਤੋਸ਼ ਕੁਮਾਰ ਵਜੋਂ ਹੋਈ ਹੈ। ਰਾਹੁਲ ਨੇ ਦੱਸਿਆ ਐਤਵਾਰ ਦੁਪਹਿਰ ਉਹ ਜੀਵਨ ਨਗਰ ਕਿਸੇ ਕੰਮ ਗਿਆ ਸੀ। ਉਸ ਨੂੰ ਕਿਸੇ ਦਾ ਫੋਨ ਆਇਆ ਤਾਂ ਉਹ ਮੋਬਾਈਲ 'ਤੇ ਗੱਲ ਕਰਨ ਲੱਗਾ ਤਾਂ ਪਿੱਛੋਂ ਮੁਲਜ਼ਮ ਨੇ ਉਸ ਦੇ ਹੱਥੋਂ ਮੋਬਾਈਲ ਖੋਹ ਲਿਆ। ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news