
ਡਾ. ਅੰਬੇਡਕਰ ਦੀ 127ਵੀਂ ਜੈਅੰਤੀ 'ਤੇ ਮਸ਼ਾਲ ਮਾਰਚ
ਸਤਿੰਦਰ ਸ਼ਰਮਾ, ਫਿਲੌਰ : ਡਾ. ਬੀ ਆਰ ਅੰਬੇਡਕਰ ਜੀ ਦੀ 127ਵੀਂ ਜੈਅੰਤੀ ਮੌਕੇ ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਜਨਵਾਦੀ ਇਸਤਰੀ ਸਭਾ ਫਿਲੌਰ ਵੱਲੋਂ ਸਾਂਝੇ ਤੌਰ 'ਤੇ ਫਿਲੌਰ ਸ਼ਹਿਰ 'ਚ ਮਸ਼ਾਲ ਮਾਰਚ ਕੀਤਾ ਗਿਆ ਤੇ ਇਸ ਦਿਨ ਨੂੰ ਭਾਰਤੀ ਸੰਵਿਧਾਨ ਬਚਾਓ ਸੰਕਲਪ ਦਿਵਸ ਦੇ ਤੌਰ 'ਤੇ ਮਨਾਇਆ। ਮਾਰਚ ਤੋਂ ਪਹਿਲਾਂ ਸ਼ਹਿਰ 'ਚ ਰੈਲੀ ਕੀਤੀ ਜਿਸ ਦੀ ਅਗਵਾਈ ਜਰਨੈਲ ਫਿਲੌਰ, ਮੱਖਣ ਸੰਗਰਾਮੀ ਤੇ ਕਮਲਜੀਤ ਕੌਰ ਬੰਗੜ ਨੇ ਸਾਂਝੇ ਤੌਰ 'ਤੇ ਕੀਤੀ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਪ੫ਧਾਨ ਜਸਵਿੰਦਰ ਢੇਸੀ, ਜਨਵਾਦੀ ਇਸਤਰੀ ਸਭਾ ਦੀ ਆਗੂ ਸੁਨੀਤਾ ਫਿਲੌਰ ਕੌਂਸਲਰ, ਪੀਐੱਸਐੱਫ ਦੇ ਅਜੈ ਫਿਲੌਰ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਕਰਨੈਲ ਫਿਲੌਰ ਨੇ ਸੰਬੋਧਨ ਕੀਤਾ ਅਤੇ ਕਿਹਾ ਕਿ ਲੋਕਾਂ ਨੂੰ ਧਰਮ ਤੇ ਜਾਤਾਂ 'ਚ ਵੰਡਣ ਵਾਲੀਆਂ ਫਿਰਕੂ ਜੱਥੇਬੰਦੀਆਂ ਦੇ ਏਜੰਡੇ ਦਾ ਜਥੇਬੰਦ ਹੋ ਕੇ ਟਾਕਰਾ ਕਰਨਾ ਚਾਹੀਦਾ ਹੈ। ਜੰਮੂ ਕਸ਼ਮੀਰ ਦੇ ਕਠੂਆ ਤੇ ਉੱਤਰ ਪ੫ਦੇਸ਼ ਦੀਆਂ ਘਟਨਾਵਾਂ 'ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਗਈ ਅਤੇ ਦੋਸ਼ੀਆਂ ਨੂੰ ਛੇਤੀ ਫੜ ਕੇ ਫਾਹੇ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ 'ਚ ਹਾਜ਼ਰ ਸਨ ਜਿਨ੍ਹਾਂ 'ਚ ਸੁਰਿੰਦਰ ਡਾਬਰ, ਸੰਨੀ ਫਿਲੌਰ, ਸੁਰਿੰਦਰ ਕੁਮਾਰ, ਗੁਰਦੀਪ ਗੋਗੀ, ਸੁਨੀਲ ਭੈਣੀ, ਰਵੀ ਫਿਲੌਰ, ਪ੫ਭਾਤ ਕਵੀ, ਕਾਮਰੇਡ ਦੇਵ ਫਿਲੌਰ, ਗਰੀਬ ਦਾਸ ਹੀਰ, ਬਲਦੇਵ ਕਲੋਨੀ, ਤਰਸੇਮ ਲਾਲ, ਸੁਰਜੀਤ ਕੌਰ, ਕਮਲਾ ਦੇਵੀ, ਰਾਣੀ, ਸਰੋਜ, ਮਨਦੀਪ ਕੌਰ, ਵਿਦਿਆ, ਸੀਮਾ, ਨਿੱਕਾ ਆਦਿ ਹਾਜ਼ਰ ਸਨ।
ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ
Tags:
Web Title: Dr B R Ambedkar jyanti