ਚੰਡੀਗੜ੍ਹ, ਮੁਹਾਲੀ ਤੇ ਜਰਖੜ ਅਕੈਡਮੀ ਸੈਮੀਫਾਈਨਲ 'ਚ

Updated on: Mon, 04 Dec 2017 07:50 PM (IST)
  

ਹੋਏ ਮੁਕਾਬਲੇ

-ਪਹਿਲਾ ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਜਰਖੜ ਦੇ ਤੀਜੇ ਦਿਨ ਹੋਏ ਬਿਹਤਰੀਨ ਮੈਚ

ਹਰਜੋਤ ਸਿੰਘ ਅਰੋੜਾ, ਲੁਧਿਆਣਾ

ਅੰਤਰਰਾਸ਼ਟਰੀ ਸਿੱਖ ਸਪੋਰਟਸ ਕੌਂਸਲ ਵੱਲੋਂ ਜਰਖੜ ਹਾਕੀ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਹਿਲੇ ਕੇਸਾਧਾਰੀ ਹਾਕੀ ਟੂਰਨਾਮੈਂਟ ਅੰਡਰ-19 ਦੇ ਸੈਮੀਫਾਈਨਲ ਮੁਕਾਬਲੇ ਚੰਡੀਗੜ੍ਹ ਅਕਾਦਮੀ, ਪੀਆਈਐੱਸ ਅਕਾਦਮੀ ਮੋਹਾਲੀ, ਮਾਤਾ ਸਾਹਿਬ ਕੌਰ ਅਕੈਡਮੀ ਜਰਖੜ ਅਤੇ ਗਰੇਵਾਲ ਅਕਾਦਮੀ ਕਿਲ੍ਹਾ ਰਾਏਪੁਰ ਵਿਚਾਲੇ ਖੇਡੇ ਜਾਣਗੇ। ਜਰਖੜ ਸਟੇਡੀਅਮ ਦੇ ਬੀਬੀ ਸੁਰਜੀਤ ਕੌਰ ਐਸਟੋਟਰਫ ਹਾਕੀ ਬਲਾਕ ਵਿਖੇ ਫਲੱਡ ਲਾਈਟਾਂ ਦੀ ਰੋਸ਼ਨੀ 'ਚ ਖੇਡੇ ਗਏ ਮੈਚਾਂ 'ਚ ਚੰਡੀਗੜ੍ਹ ਅਕਾਦਮੀ 42 ਸੈਕਟਰ ਨੇ ਬਾਬਾ ਫ਼ਰੀਦ ਅਕੈਡਮੀ ਫਰੀਦਕੋਟ ਨੂੰ 6-5 ਨਾਲ ਹਰਾਇਆ। ਜੇਤੂ ਟੀਮ ਵੱਲੋਂ ਸਾਹਿਬਜੀਤ ਸਿੰਘ ਤੇ ਅਰਸ਼ਦੀਪ ਸਿੰਘ ਨੇ 2-2 ਗੋਲ, ਜਸਪ੫ੀਤ ਸਿੰਘ ਤੇ ਮਨਜੋਤ ਸਿੰਘ ਨੇ 1-1 ਗੋਲ ਕੀਤਾ। ਵਿਰੋਧੀ ਟੀਮ ਵੱਲੋਂ ਜਸ਼ਨਪ੍ਰੀਤ ਸਿੰਘ ਤੇ ਨਵਕਰਨ ਨੇ 2-2 ਤੇ ਹਰਮਨਜੀਤ ਸਿੰਘ ਨੇ 1 ਗੋਲ ਕੀਤਾ। ਇਸ ਪੂਲ 'ਚ ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ ਪਹਿਲਾਂ ਹੀ ਆਪਣੇ 2 ਮੈਚ ਜਿੱਤ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਗਈ। ਜਦਕਿ ਅੱਜ ਦਾ ਦੂਸਰਾ ਮੁਕਾਬਲਾ ਜਰਖੜ ਹਾਕੀ ਅਕੈਡਮੀ ਤੇ ਪੀਆਈਐੱਸ ਮੋਹਾਲੀ ਵਿਚਕਾਰ ਕਾਫੀ ਸੰਘਰਸ਼ ਬਾਅਦ 4-4 ਦੀ ਬਰਾਬਰੀ 'ਤੇ ਰਿਹਾ। ਬਹੁਤ ਹੀ ਤੇਜ਼ਤਰਾਰ ਖੇਡੇ ਗਏ ਇਸ ਮੁਕਾਬਲੇ 'ੱਚ ਭਾਵੇਂ ਪਹਿਲੇ ਅੱਧ ਵਿਚ ਮਹਿਮਾਨ ਟੀਮ 2-0 ਨਾਲ ਅੱਗੇ ਸੀ ਪਰ ਦੂਸਰੇ ਅੱਧ 'ਚ ਜਰਖੜ ਅਕੈਡਮੀ ਨੇ ਜ਼ਬਰਦਸਤ ਵਾਪਸੀ ਕਰਦਿਆਂ ਮੋਹਾਲੀ ਨੂੰ 4-4 ਦੀ ਬਰਾਬਰੀ 'ਤੇ ਰੋਕਿਆ ਤੇ ਦੋਹਾਂ ਹੀ ਟੀਮਾਂ ਨੇ ਆਖ਼ਰੀ ਚਾਰ 'ਚ ਜਗ੍ਹਾ ਪੱਕੀ ਕੀਤੀ। ਮੁਹਾਲੀ ਅਕੈਡਮੀ ਵੱਲੋਂ ਸ਼ਰਨਜੀਤ ਸਿੰਘ ਨੇ ਹੈਟਿ੍ਰਕ ਬਣਾਈ ਜਦਕਿ ਇਕ ਹੋਰ ਗੋਲ ਰਣਬੀਰ ਸਿੰਘ ਨੇ ਕੀਤਾ। ਜਰਖੜ ਅਕੈਡਮੀ ਦੇ ਰਘਬੀਰ ਸਿੰਘ, ਮਨਪ੫ੀਤ ਸਿੰਘ, ਗੁਰਵਿੰਦਰ ਸਿੰਘ ਅਤੇ ਹਰਕਰਨ ਸਿੰਘ ਨੇ 1-1 ਗੋਲ ਕੀਤਾ।

ਅੱਜ ਦੇ ਤੀਜੇ ਮੈਚ 'ਚ ਐੱਸਜੀਪੀਸੀ ਅੰਮਿ੍ਰਤਸਰ ਨੇ ਐੱਮਬੀਐੱਸ ਜੰਮੂ ਨੇ 4-1 ਨਾਲ ਹਰਾਇਆ। ਜਦਕਿ ਇੱਕ ਹੋਰ ਮੈਚ 'ਚ ਖਡੂਰ ਸਾਹਿਬ ਅਕੈਡਮੀ ਨੇ ਫਰੀਦਕੋਟ ਨੂੰ 4-2 ਨਾਲ ਹਰਾਇਆ। ਸੈਮੀਫਾਈਨਲ ਮੁਕਾਬਲੇ ਭਲਕੇ 5 ਦਸੰਬਰ ਨੂੰ ਸ਼ਾਮ 4 ਵਜੇ ਤੋਂ ਲੈ ਕੇ 7 ਵਜੇ ਤਕ ਖੇਡੇ ਜਾਣਗੇ। ਅੱਜ ਦੇ ਮੈਚਾਂ ਦੌਰਾਨ ਕਰਨੈਲ ਸਿੰਘ ਪੀਰ ਮੁਹੰਮਦ ਪ੫ਧਾਨ ਆਪ ਪ੫ਧਾਨ ਆਲ-ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਪਿ੫ੰਸੀਪਲ ਹਰਦੇਵ ਸਿੰਘ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਜਸਬੀਰ ਸਿੰਘ ਪ੍ਰਧਾਨ ਅੰਤਰਰਾਸ਼ਟਰੀ ਸਿੱਖ ਫੈਡਰੇਸ਼ਨ, ਅਜੀਤਪਾਲ ਸਿੰਘ ਨਾਰੰਗਵਾਲ, ਪ੍ਰੋ. ਰਜਿੰਦਰ ਸਿੰਘ, ਪਹਿਲਵਾਨ ਹਰਮੇਲ ਸਿੰਘ ਕਾਲਾ, ਮਨਦੀਪ ਸਿੰਘ ਜਰਖੜ, ਸੋਹਣ ਸਿੰਘ ਸ਼ੰਕਰ, ਗੁਰਮਿੰਦਰ ਸਿੰਘ ਅਮਰਗੜ੍ਹ, ਬਾਬਾ ਰੁਲਦਾ ਸਿੰਘ, ਮਨਮੋਹਣ ਸਿੰਘ ਮੁਹਾਲੀ, ਜਸਵਿੰਦਰ ਸਿੰਘ, ਬਲਕਾਰ ਸਿੰਘ ਖਡੂਰ ਸਾਹਿਬ, ਪ੍ਰੇਮ ਸਿੰਘ, ਤਕਨੀਕੀ ਡਾਇਰੈਕਟਰ ਹਰਮਿੰਦਰਪਾਲ ਸਿੰਘ ਆਦਿ ਹੋਰ ਸਖਸ਼ੀਅਤਾਂ ਹਾਜ਼ਰ ਸਨ। ਐਸੋਸੀਏਸ਼ਨ ਦੇ ਪ੫ਧਾਨ ਜਸਵੀਰ ਸਿੰਘ ਮੁਹਾਲੀ ਤੇ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਪਹਿਲੇ ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਬੁੱਧਵਾਰ ਨੂੰ ਸ਼ਾਮ 5 ਵਜੇ ਜਰਖੜ ਸਟੇਡੀਅਮ ਵਿਖੇ ਖੇਡੇ ਜਾਣਗੇ। ਇਸ ਮੌਕੇ ਐੱਸਜੀਪੀਸੀ ਦੇ ਪ੫ਧਾਨ ਗੋਬਿੰਦ ਸਿੰਘ ਲੌਂਗੋਵਾਲ, ਰਾਜ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਉੱਘੇ ਸਮਾਜਸੇਵੀ ਐੱਸਕੇ ਸਿੰਘ ਉਬਰਾਏ ਡੁਬਈ ਮੁੱਖ ਮਹਿਮਾਨ ਵਜੋਂ ਪੁੱਜਣਗੇ। ਫਾਈਨਲ ਮੁਕਾਬਲੇ ਦਾ ਅਕਾਲ ਚੈਨਲ ਯੂਕੇ ਅਤੇ ਪੀਟੀਸੀ ਤੋਂ ਸਿੱਧਾ ਪ੫ਸਾਰਣ ਕੀਤਾ ਜਾਵੇਗਾ।

217-

ਪ੫ਧਾਨ ਕਰਨੈਲ ਸਿੰਘ ਪੀਰ ਮੁਹੰਮਦ, ਜਸਵੀਰ ਸਿੰਘ ਮੁਹਾਲੀ ਤੇ ਪਹਿਲਵਾਨ ਹਰਮੇਲ ਸਿੰਘ ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਹੋਏ। ਪੰਜਾਬੀ ਜਾਗਰਣ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Hockey Tournament