ਨਵੀਆਂ ਫ਼ਲਾਂ ਦੀਆਂ ਕਿਸਮਾਂ ਦੀ ਕਾਸ਼ਤ ਲਈ ਸਿਫ਼ਾਰਸ਼ ਜਾਰੀ

Updated on: Fri, 12 Jan 2018 06:31 PM (IST)
  

206-ਨਵੀਆਂ ਫਲਾਂ ਦੀਆਂ ਕਿਸਮਾਂ ਨੂੰ ਵੇਖਦੇ ਹੋਏ ਮਾਹਿਰ

----

ਪੱਤਰ ਪ੍ਰੇਰਕ, ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਨਵੀਆਂ ਫ਼ਲਾਂ ਦੀਆਂ ਕਿਸਮਾਂ ਦੀ ਕਾਸ਼ਤ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਕਿਸਮਾਂ ਪੰਜਾਬ ਸੂਬੇ ਵਿਚ ਕਾਸ਼ਤ ਕਰਨ ਦੀ ਮਨਜੂਰੀ ਸੂਬਾ ਪੱਧਰੀ ਪ੫ਵਾਨਗੀ ਕਮੇਟੀ ਵੱਲੋਂ ਦਿੱਤੀ ਗਈ ਹੈ। ਇਸ ਕਮੇਟੀ ਦੀ ਪ੫ਧਾਨਗੀ ਨਿਰਦੇਸ਼ਕ ਬਾਗਬਾਨੀ ਡਾ. ਪੁਸ਼ਪਿੰਦਰ ਸਿੰਘ ਅੌਲਖ ਕਰ ਰਹੇ ਸਨ। ਇਸ ਕਮੇਟੀ ਵਿਚ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ, ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ, ਡਾ. ਦੀਦਾਰ ਸਿੰਘ ਭੱਟੀ ਅਤੇ ਵੱਡੀ ਗਿਣਤੀ ਵਿਚ ਵਿਗਿਆਨੀ ਸ਼ਾਮਲ ਸਨ। ਕਿਸਾਨ ਸੇਵਾ ਕੇਂਦਰ ਵਿਖੇ ਹੋਈ ਮੀਟਿੰਗ ਵੱਲੋਂ ਹੇਠ ਦੱਸੀਆਂ ਕਿਸਮਾਂ ਨੂੰ ਪ੍ਰਵਾਨਗੀ ਦਿੱਤੀ ਗਈ :

ਅਮਰੂਦ :

ਪੰਜਾਬ ਸਫੈਦਾ : ਇਹ ਇਕ ਦੋਗਲੀ ਕਿਸਮ ਹੈ। ਇਸ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਦੇ ਗੋਲ, ਮੁਲਾਇਮ, ਕਰੀਮੀ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ। ਇਸ ਵਿਚ ਮਿਠਾਸ ਦੀ ਮਾਤਰਾ 13.4 ਫ਼ੀਸਦੀ ਅਤੇ ਖਟਾਸ 0. 6 ਫ਼ੀਸਦੀ ਹੁੰਦੀ ਹੈ। ਇਸ ਦਾ ਅੌਸਤਨ ਝਾੜ 28 ਕਿਲੋ ਪ੍ਰਤੀ ਬੂਟਾ ਹੈ। ਇਸ ਦੇ ਫ਼ਲਾਂ ਨੂੰ 6-8 ਡਿਗਰੀ ਸੈਂਟੀਗ੫ੇਡ ਤਾਪਮਾਨ ਅਤੇ 85-90 ਫ਼ੀਸਦੀ ਨਮੀ ਤੇ 2 ਹਫ਼ਤੇ ਲਈ ਕੋਲਡ ਸਟੋਰ ਵਿਚ ਰੱਖਿਆ ਜਾ ਸਕਦਾ ਹੈ।

ਪੰਜਾਬ ਕਿਰਨ : ਇਹ ਵੀ ਇਕ ਦੋਗਲੀ ਕਿਸਮ ਹੈ। ਇਸ ਕਿਸਮ ਦੇ ਫ਼ਲ ਦਰਮਿਆਨੇ, ਗੋਲ ਤੋਂ ਹਲਕੇ ਲੰਬੂਤਰੇ, ਗੁਲਾਬੀ ਗੁੱਦੇ ਵਾਲੇ ਛੋਟੇ ਅਤੇ ਨਰਮ ਬੀਜ਼ਾਂ ਵਾਲੇ ਹੁੰਦੇ ਹਨ। ਇਸ ਵਿਚ ਮਿਠਾਸ ਦੀ ਮਾਤਰਾ 12.3 ਫ਼ੀਸਦੀ ਅਤੇ ਖਟਾਸ 0.4 ਫ਼ੀਸਦੀ ਹੁੰਦੀ ਹੈ। ਇਸ ਦਾ ਅੌਸਤਨ ਝਾੜ 48 ਕਿਲੋ ਪ੍ਰਤੀ ਬੂਟਾ ਹੈ। ਇਸ ਦੇ ਫ਼ਲਾਂ ਨੂੰ 6-8 ਡਿਗਰੀ ਸੈਂਟੀਗ੫ੇਡ ਤਾਪਮਾਨ ਅਤੇ 85-90 ਫ਼ੀਸਦੀ ਨਮੀ ਤੇ 2 ਹਫ਼ਤੇ ਲਈ ਕੋਲਡ ਸਟੋਰ ਵਿਚ ਰੱਖਿਆ ਜਾ ਸਕਦਾ ਹੈ।

ਮਾਲਟਾ

ਅਰਲੀ ਗੋਲਡ : ਇਸ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਅਤੇ ਦੇਖਣ ਵਿਚ ਥੋੜੇ ਗਲੋਬ ਵਰਗੇ ਹੁੰਦੇ ਹਨ। ਪੱਕਣ ਸਮੇਂ ਫ਼ਲਾਂ ਦਾ ਰੰਗ ਹਰੇ, ਪੀਲੇ ਤੋਂ ਸੰਤਰੀ ਹੋ ਜਾਂਦਾ ਹੈ। ਇਸ ਵਿਚ ਸੁਨਹਿਰੀ ਪੀਲੇ ਰੰਗ ਦੇ ਜੂਸ ਦੀ ਮਾਤਰਾ 47.2 ਫ਼ੀਸਦੀ ਹੁੰਦੀ ਹੈ। ਇਸ ਦੇ ਫ਼ਲਾਂ ਵਿਚ ਸਿਰਫ਼ 2-6 ਬੀਜ਼ ਹੀ ਹੁੰਦੇ ਹਨ। ਇਹ ਕਿਸਮ ਅਕਤੂਬਰ ਦੇ ਅਖੀਰਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਪੱਕ ਜਾਂਦੀ ਹੈ ਅਤੇ ਇਸ ਦਾ ਅੌਸਤਨ ਝਾੜ 45 ਕਿਲੋ ਪ੍ਰਤੀ ਬੂਟਾ ਹੈ।

ਕਿਨੂੰ ਲਈ ਨਵਾਂ ਜੜ੍ਹ-ਮੁੱਢ

ਕੈਰੀਜ਼ੋ : ਇਸ ਜੜ੍ਹ-ਮੁੱਢ ਉਪਰ ਕਿਨੂੰ ਦੇ ਫ਼ਲਾਂ ਦੀ ਗੁਣਵਤਾ ਵਧੇਰੇ ਹੁੰਦੀ ਹੈ ਅਤੇ ਇਸ ਉਪਰ ਪਿਉਂਦ ਕੀਤੇ ਬੂਟੇ ਜੜ੍ਹਾਂ ਦੇ ਗਾਲੇ ਅਤੇ ਗੂੰਦੀਆਂ ਰੋਗ ਤੋਂ ਬਚੇ ਰਹਿੰਦੇ ਹਨ। ਇਹ ਜੜ੍ਹ-ਮੁੱਢ 8 ਤੋਂ ਘੱਟ ਪੀਐੱਚ ਵਾਲੀਆਂ ਜ਼ਮੀਨਾਂ ਲਈ ਸਿਫ਼ਾਰਸ਼ ਕੀਤਾ ਗਿਆ ਹੈ ਜੋ ਕਿ ਆਮ ਤੌਰ 'ਤੇ ਪੰਜਾਬ ਦੇ ਨੀਮ ਪਹਾੜੀ ਅਤੇ ਕੇਂਦਰੀ ਇਲਾਕੇ ਵਿਚ ਪਾਈਆਂ ਜਾਂਦੀਆਂ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: êƶïÈ òµñ