'ਪੀਪਲੀ ਲਾਈਵ' ਦੇ ਅਦਾਕਾਰ ਸੀਤਾਰਾਮ ਪੰਚਾਲ ਦਾ ਦੇਹਾਂਤ

Updated on: Thu, 10 Aug 2017 06:00 PM (IST)
  
Peepli Live actor Sitaram Panchal passes away

'ਪੀਪਲੀ ਲਾਈਵ' ਦੇ ਅਦਾਕਾਰ ਸੀਤਾਰਾਮ ਪੰਚਾਲ ਦਾ ਦੇਹਾਂਤ

ਮੁੰਬਈ (ਪੀਟੀਆਈ) : 'ਪੀਪਲੀ ਲਾਈਵ' ਤੇ 'ਪਾਨ ਸਿੰਘ ਤੋਮਰ' ਵਰਗੀਆਂ ਫਿਲਮਾਂ ਦੇ ਅਦਾਕਾਰ ਸੀਤਾਰਾਮ ਪੰਚਾਲ ਦਾ ਵੀਰਵਾਰ ਤੜਕੇ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਕਿਡਨੀ ਦੀ ਸਮੱਸਿਆ ਤੇ ਕੈਂਸਰ ਬਿਮਾਰੀ ਨਾਲ ਜੂਝ ਰਹੇ ਸਨ। ਉਹ 54 ਵਰਿ੍ਹਆਂ ਦੇ ਸਨ। ਪੰਚਾਲ ਨੇ 1994 'ਚ 'ਬੈਂਡਿਟ ਕਵੀਨ' ਤੋਂ ਬਾਲੀਵੁੱਡ 'ਚ ਕਦਮ ਰੱਖਿਆ ਸੀ। ਉਨ੍ਹਾਂ ਨੇ 'ਸਲੱਮਡਾਗ ਮਿਲੀਅਨੇਅਰ' ਤੇ 'ਜੌਲੀ ਐੱਲਐੱਲਬੀ 2' ਫਿਲਮਾਂ 'ਚ ਵੀ ਕੰਮ ਕੀਤਾ ਸੀ। ਉਨ੍ਹਾਂ ਨੇ ਬੁੱਧਵਾਰ ਨੂੰ ਹੀ ਆਪਣੇ ਵਿਆਹ ਦੀ 26ਵੀਂ ਸਾਲਗਿਰਾਹ ਪਤਨੀ ਉਮਾ ਤੇ ਬੇਟੇ ਰਿਸ਼ਭ ਨਾਲ ਮਨਾਈ ਸੀ। ਇਸ ਮੌਕੇ ਉਨ੍ਹਾਂ ਦੇ ਬੇਟੇ ਨੇ ਪਿਤਾ ਦੀ ਇਕ ਤਸਵੀਰ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਤੋਂ ਆਰਥਿਕ ਮਦਦ ਮੰਗੀ ਸੀ। ਉਨ੍ਹਾਂ ਲਿਖਿਆ ਸੀ, 'ਭਰਾਵੋ, ਕਿਰਪਾ ਕਰਕੇ ਮੇਰੀ ਮਦਦ ਕਰੋ। ਮੈਨੂੰ ਕੈਂਸਰ ਹੈ। ਤੁਹਾਡਾ ਕਲਾਕਾਰ ਸੀਤਾਰਾਮ ਪੰਚਾਲ।' ਇਸ 'ਤੇ ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਉਨ੍ਹਾਂ ਦੀ ਮਦਦ ਲਈ ਅੱਗੇ ਆਈ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Peepli Live actor Sitaram Panchal passes away